ਲੋੜਵੰਦ ਪਰਿਵਾਰ ਦੀ ਧੀ ਦਾ ਆਨੰਦ ਕਾਰਜ ਕਰਵਾ ਕੇ ਮਾਪਿਆਂ ਨੂੰ ਜਿੰਮੇਵਾਰੀ ਤੋਂ ਕੀਤਾ ਮੁਕਤ

ਲੋੜਵੰਦ ਪਰਿਵਾਰ ਦੀ ਧੀ ਦਾ ਆਨੰਦ ਕਾਰਜ ਕਰਵਾ ਕੇ ਮਾਪਿਆਂ ਨੂੰ ਜਿੰਮੇਵਾਰੀ ਤੋਂ ਕੀਤਾ ਮੁਕਤ

ਅੰਮ੍ਰਿਤਸਰ, 20 ਜੂਨ 2024:

                ਸਮਾਜ ਵਿੱਚ ਜਿਥੇ ਕਈ ਰੱਬੀ ਰੂਹਾਂ ਮਾਲਿਕ ਨੂੰ ਧਿਆਨ ਵਿੱਚ ਰੱਖ ਕੇ ਭਲਾਈ ਦੇ ਕੰਮ ਕਰਦੀਆਂ ਹਨਉਥੇ ਵਿਲੱਖਣ ਸਖਸ਼ੀਅਤ ਸ੍ਰ ਦਲਜੀਤ ਸਿੰਘ ਸਬ ਇੰਸਪੈਕਟਰ ਟੈ੍ਰਫਿਕ ਐਜੂਕੇਸ਼ਨ ਸੈਲ ਆਪ ਮੁਹਾਰੇ ਆ ਜਾਂਦੇ ਹਨ। ਇਹ ਅਧਿਕਾਰੀ ਸਮਾਜ ਨੂੰ ਵੱਡੀ ਦੇਣ ਹਨ ਜਿੰਨਾਂ ਦੇ ਉਪਰਾਲੇ ਸਦਕਾ ਲੋੜਵੰਦਾਂ ਦੀਆਂ ਅੱਖਾਂ ਦੇ ਆਪਰੇਸ਼ਨਬਨਾਉਟੀ ਅੰਗਆਪਣੇ ਹੀ ਪਰਿਵਾਰਾਂ ਦੇ ਹੱਥੋਂ ਸਿ਼ਕਾਰ ਹੋਏ ਗਰੀਬ ਲੋੜਵੰਦ ਧੀਆਂ ਦੇ ਆਨੰਦ ਕਾਰਜ ਕਰਵਾ ਕੇ ਮਾਪਿਆਂ ਨੂੰ ਜਿੰਮੇਵਾਰੀ ਤੋਂ ਮੁਕਤ ਕੀਤਾ ਜਾਂਦਾ ਹੈ। ਇਹ ਮਿਸਾਲ ਪਿਛਲੇ ਦਿਨੀਂ ਬਹੁਤ ਹੀ ਲੋੜਵੰਦ ਪਰਿਵਾਰ ਦੀ ਵੀਡੀਓ ਵਾਇਰਲ ਕਰਨ ਉਪਰੰਤ ਦਾਨੀ ਸੱਜਣਆਪਣੇ ਵੱਲੋਂ ਸਵੈ ਯੋਗਦਾਨ ਸਦਕਾ ਗਰੀਬ ਦੀ ਧੀ ਦੇ ਆਨੰਦ ਕਾਰਜ ਸਮੇਂ ਮਾਮਾ ਹੋਣ ਦਾ ਫਰਜ ਅਦਾ ਕੀਤਾ। ਧੀ ਦੇ ਵਿਆਹ ਤੋਂ ਪਹਿਲਾਂ ਸ਼ਗਨਾਂ ਦੇ ਕੰਮ ਵਿੱਚ ਜਿਥੇ ਰਿਸ਼ਤੇਦਾਰਾਂ ਵੱਲੋਂ ਆਉਣ ਤੋਂ ਆਨਾਕਾਨੀ ਕੀਤੀ ਜਾਂਦੀ ਸੀ ਉਥੇ ਇਨ੍ਹਾਂ ਵੱਲੋਂ ਪਾਏ ਯੋਗਦਾਨ ਸਦਕਾ ਆਨੰਦ ਕਾਰਜ ਵਾਲੇ ਦਿਨ ਵੱਡੀ ਗਿਣਤੀ ਵਿੱਚ ਲੋਕਾਂ ਨੇ ਹਾਜਰੀ ਭਰੀ। ਮਾਪਿਆਂ ਦੇ ਚਿਹਰੇ ਤੇ ਕਾਰਜ ਨੂੰ ਲੈ ਕੇ ਜਿਥੇ ਮਾਯੂਸੀ ਛਾਈ ਸੀ ਉਥੇ ਵਿਆਹ ਵਾਲੇ ਦਿਨ ਬੜੇ ਹੀ ਚਾਅ ਅਤੇ ਮਲਾਰਾਂ ਵੇਖਣ ਨੂੰ ਮਿਲੇ।

                ਆਨੰਦ ਕਾਰਜ ਮੌਕੇ ਇਹ ਵੇਖਣ ਨੂੰ ਮਿਲਿਆ ਕਿ ਵਾਹਿਗੁਰੂ ਜਿਥੇ ਆਪ ਸਹਾਈ ਹੁੰਦੇ ਉਥੇ ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮ ਕਰਾਵਣਿ ਆਇਆ ਰਾਮ ਰੱਬੀ ਰੂਹ ਸਹਾਈ ਹੁੰਦੀ ਹੈ।

Tags:

Advertisement

Latest News

ਉੱਤਰਾਖੰਡ 'ਚ ਭਾਰੀ ਮੀਂਹ ਦੇ ਅਲਰਟ ਦੇ ਮੱਦੇਨਜ਼ਰ ਐਤਵਾਰ ਨੂੰ ਚਾਰਧਾਮ ਯਾਤਰਾ ਮੁਲਤਵੀ ਉੱਤਰਾਖੰਡ 'ਚ ਭਾਰੀ ਮੀਂਹ ਦੇ ਅਲਰਟ ਦੇ ਮੱਦੇਨਜ਼ਰ ਐਤਵਾਰ ਨੂੰ ਚਾਰਧਾਮ ਯਾਤਰਾ ਮੁਲਤਵੀ
Uttarakhand, 08 July,2024,(Azad Soch News):- ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਦੇਸ਼ ਦੇ ਕਈ ਇਲਾਕਿਆਂ 'ਚ ਸਥਿਤੀ ਖਰਾਬ ਹੋ ਗਈ ਹੈ,ਉੱਤਰਾਖੰਡ...
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 08-07-2024 ਅੰਗ 657
ਭਾਰਤੀ ਹਵਾਈ ਸੈਨਾ ’ਚ ਅਗਨਵੀਰ ਵਾਯੂ ਦੀ ਭਰਤੀ ਲਈ 08 ਤੋਂ 28 ਜੁਲਾਈ ਤੱਕ ਕੀਤਾ ਜਾ ਸਕਦੈ ਆਨਲਾਈਨ ਅਪਲਾਈ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀਆਂ ਟੀਮਾਂ ਵੱਲੋਂ ਨਰਮੇ ਦੀ ਫਸਲ ਦਾ ਨਿਰੀਖਣ ਕਰਨ ਦਾ ਕੰਮ ਲਗਾਤਾਰ ਜਾਰੀ
ਜ਼ਿਲ੍ਹੇ ਦੀਆਂ 20 ਡਰੇਨਾਂ ਦੀ ਸਫਾਈ ਦਾ ਕੰਮ ਮੁਕੰਮਲ
ਝੋਨੇ ਦੀ ਸਿੱਧੀ ਬਿਜਾਈ ਤਕਨੀਕ ਅਪਣਾਉਣ ਵਾਲੇ ਕਿਸਾਨ 15 ਜੁਲਾਈ ਤੱਕ ਆਨ ਲਾਈਨ ਪੋਰਟਲ ਤੇ ਨਾਮ ਦਰਜ ਕਰਵਾ ਸਕਦੇ ਹਨ : ਮੁੱਖ ਖੇਤੀਬਾੜੀ ਅਫ਼ਸਰ
ਪ੍ਰਸ਼ਾਸਨ ਵੱਲੋਂ ਪਿੰਡ ਖਿਓ ਵਾਲੀ ਢਾਬ ਵਿਖੇ ਲਗਾਇਆ ਗਿਆ ਮੁਫਤ ਮੈਡੀਕਲ ਕੈਂਪ