ਸਕੂਲ ਇੰਚਾਰਜ ਸ. ਭੁਪਿੰਦਰ ਸਿੰਘ ਦੇ ਸਨਮਾਨ ਸਮਾਰੋਹ ਤੇ ਵਿਸ਼ੇਸ਼

ਸਕੂਲ ਇੰਚਾਰਜ ਸ. ਭੁਪਿੰਦਰ ਸਿੰਘ ਦੇ ਸਨਮਾਨ ਸਮਾਰੋਹ ਤੇ ਵਿਸ਼ੇਸ਼

ਸਿੱਖਿਆ ਮਨੁੱਖ ਦਾ ਤੀਸਰਾ ਨੇਤਰ ਹੈ, ਇਸ ਖੇਤਰ ਵਿੱਚ ਕਾਰਜ ਕਰਨ ਦੇ ਭਾਗ ਹਰ ਕਿਸੇ ਨੂੰ ਪ੍ਰਾਪਤ ਨਹੀਂ ਹੁੰਦੇ, ਸਿੱਖਿਆ ਰਾਹੀਂ ਵਿਦਿਆਰਥੀਆਂ ਅਤੇ ਸਮਾਜ ਦਾ ਕਾਰਜ ਕਰਨ ਵਾਲੇ ਲੋਕ ਵਿਰਲੇ ਹੀ ਹੁੰਦੇ ਹਨ ,ਸ਼ਹਿਰ ਲੁਧਿਆਣਾਵੀ ਦੇ ਇਸ ਸ਼ੇਅਰ ਦੇ ਅਨੁਸਾਰ..

ਨਾ ਮੂੰਹ ਛੁਪਾ ਕੇ ਜੀਉ ਔਰ ਨ ਸਰ ਝੁਕਾ ਕੇ ਜੀਏ,
ਸਿਤਮ ਗਰੋ ਕੀ ਨਜ਼ਰ ਸੇ ਨਜ਼ਰ ਮਿਲਾ ਕੇ ਜੀਏll
ਅਬ ਅਗਰ ਇਕ ਰਾਤ ਕਮ ਜੀਏ ਤੋ ਕਮ ਹੀ ਸਹੀ,
ਯਹੀ ਬਹੁਤ ਹੈ ਕਿ ਹਮ ਮਸਾਲੇ ਜਲਾ ਕੇ ਜੀਏll


Barnala,05 July,2024,(Azad Soch News):- ਅਜਿਹੀ ਹੀ ਸ਼ਖਸ਼ੀਅਤ ਹਨ ਸ. ਭੁਪਿੰਦਰ ਸਿੰਘ ਲੈਕਚਰਾਰ ਕਮਰਸ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ  ਕੋਟਦੁੱਨਾ, ਜਿਲ੍ਹਾ ਬਰਨਾਲਾ ਜਿਨਾਂ ਨੇ ਆਪਣੀਆਂ ਮਾਣਮੱਤੀਆਂ ਸੇਵਾਵਾਂ ਰਾਹੀਂ ਸਿੱਖਿਆ ਵਿਭਾਗ ਦੀ ਬਹੁਤ ਸੇਵਾ ਕਰਦੇ ਹੋਏ ਹਜ਼ਾਰਾਂ ਵਿਦਿਆਰਥੀਆਂ ਦਾ ਜੀਵਨ ਸਫਲ ਬਣਾਇਆ ਹੈl ਅਗਰ ਆਪ ਜੀ ਦੇ ਕਾਰਜਾਂ ਦੀ ਗੱਲ ਕੀਤੀ ਜਾਵੇ ਤਾਂ ਆਪ ਜੀ ਦਾ ਜਨਮ ਮਿਤੀ 30-06- 1966 ਨੂੰ ਮਾਤਾ ਸੁਰਜੀਤ ਕੌਰ ਜੀ ਦੇ ਪਿਤਾ ਸਰਦਾਰ ਮੋਦਨ ਸਿੰਘ ਜੀ ਦੇ ਘਰ ਬਡਬਰ, ਜਿਲਾ ਬਰਨਾਲਾ ਵਿਖੇ ਹੋਇਆ lਆਪ ਜੀ ਦੇ ਪਰਿਵਾਰ ਵਿੱਚ ਚਾਰ ਭੈਣਾਂ ਅਤੇ ਇੱਕ ਭਰਾ ਆਪ ਜੀ ਤੋਂ ਵੱਡੇ ਇੱਕ ਭੈਣ ਅਤੇ ਇੱਕ ਭਰਾ ਆਪ ਜੀ ਤੋਂ ਛੋਟੇ ਹਨl ਆਪ ਜੀ ਨੇ ਆਪਣੀ ਆਰੰਭਿਕ ਸਿੱਖਿਆ ਪਿੰਡ ਦੇ ਸਰਕਾਰੀ ਸਕੂਲ ਤੋਂ, ਬੀ.ਏ ਅਕਾਲ ਡਿਗਰੀ ਕਾਲਜ ਮਸਤੂਆਣਾ ਤੋਂ, ਬੀ.ਐਡ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ,ਅਤੇ ਐਮ .ਕਾਮ ਐਮ.ਏ ਐਮਏ ਇੰਗਲਿਸ਼ ਐਮ.ਏ ਇਕਨੋਮਿਕਸ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਸ਼ਿਮਲਾ ਤੋਂ ਪ੍ਰਾਪਤ ਕੀਤੀ, ਆਪ ਜੀ ਪਤਨੀ ਸ਼੍ਰੀਮਤੀ ਰਣਬੀਰ ਕੌਰ ਸਰਕਾਰੀ ਪ੍ਰਾਇਮਰੀ ਸਕੂਲ ਮਾਡਲ ਟਾਊਨ ਬਡਬਰ ਵਿਖੇ ਹੈਡ ਟੀਚਰ ਦੇ ਤੌਰ ਤੇ ਸੇਵਾਵਾਂ ਨਿਭਾ ਰਹੇ ਹਨl

ਆਪ ਜੀ ਦਾ ਵੱਡਾ ਬੇਟਾ ਦੀਪਇੰਦਰ ਸਿੰਘ ਬੀ.ਐਸ.ਸੀ, ਬੀਐਡ ਕਰਨ ਉਪਰਾਂਤ ਐਮ.ਐਸ.ਸੀ ਮੈਥ ਕਰ ਰਿਹਾ lਛੋਟਾ ਬੇਟਾ ਬੀ.ਏ ਦੀ ਪੜ੍ਹਾਈ ਕਰ ਰਿਹਾ ਹੈl  ਆਪ ਜੀ ਨੇ ਸਿਖਿਆ ਵਿਭਾਗ ਵਿੱਚ ਆਪਣਾ ਸਫਰ 23.08.1997  ਤੋਂ ਬਤੌਰ ਪ੍ਰਾਇਮਰੀ ਅਧਿਆਪਕ ਸਰਕਾਰੀ ਪ੍ਰਾਇਮਰੀ ਸਕੂਲ ਰਾਮਗੜ੍ਹ ਛੰਨਾ, ਜ਼ਿਲ੍ਹਾ ਪਟਿਆਲਾ ਤੋਂ ਸ਼ੁਰੂ ਕੀਤਾ lਸਾਲ 1998 ਵਿੱਚ ਆਪ ਨੇ ਬਤੌਰ ਐਸ .ਐਸ ਮਾਸਟਰ ਸਰਕਾਰੀ ਹਾਈ ਸਕੂਲ ਸਾਹੋਕੇ  - ਢੱਡਰੀਆਂ ਬਰਾਂਚ  ਵਿਖੇ ਤਰੱਕੀ ਕਰਦੇ ਹੋਏ  ਜੁਆਇਨ ਕੀਤਾ lਇਸ ਤੋਂ ਬਾਅਦ ਸਾਲ 2012 ਨੂੰ ਬਤੌਰ ਲੈਕਚਰਾਰ ਕਮਰਸ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਬਨਭੋਰਾ ,ਸੰਗਰੂਰ ਵਿਖੇ ਜੁਆਇਨ ਕੀਤਾ lਇਸ ਤੋਂ ਬਾਅਦ ਬਦਲੀ ਉਪਰੰਤ ਆਪ ਨੇ ਆਪਣੀ ਪੂਰੀ ਸੇਵਾ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਕੋਟ ਦੁਨਾ, ਜਿਲਾ ਬਰਨਾਲਾ ਵਿਖੇ ਬਤੌਰ ਸਕੂਲ ਇੰਚਾਰਜ ਨਿਭਾਈ ਅਤੇ ਨਾਲ ਨਾਲ ਵਿਦਿਆਰਥੀਆਂ ਨੂੰ ਕਮਰਸ ਵਿਸ਼ੇ ਦੀ ਪੜ੍ਹਾਈ ਵੀ ਕਰਵਾਉਂਦੇ ਰਹੇl

ਆਪ ਜੀ ਵੱਲੋਂ ਸਿੱਖਿਆ ਪ੍ਰਾਪਤ ਵਿਦਿਆਰਥੀ ਅੱਜ ਸਮਾਜ ਦੇ ਵਿੱਚ ਤਰੱਕੀ ਕਰਦੇ ਹੋਏ ਸੇਵਾਵਾਂ ਪ੍ਰਦਾਨ ਕਰ ਰਹੇ ਹਨl ਆਪ ਨੇ ਆਪਣਾ ਪੂਰਾ ਜੀਵਨ ਸਿੱਖਿਆ ਦੇ ਖੇਤਰ ਨੂੰ ਹੀ ਸਮਰਪਿਤ ਰੱਖਿਆ ਹੈ, ਆਪ ਦੇ ਜੀਵਨ ਵਿੱਚੋਂ ਇੱਕ ਯੋਗ ਅਧਿਆਪਕ, ਮਿੱਤਰ ,ਹਮਦਰਦ ਮਨੁੱਖ ਦੀ ਝਲਕ ਵੇਖਣ ਨੂੰ ਮਿਲਦੀ ਹੈl ਆਪ ਨੇ ਆਪਣੇ ਸਾਹਿਤਿਕ ਅਤੇ ਕਲਾ ਕੌਸ਼ਲ ਨਾਲ ਬੱਚਿਆਂ ਵਿੱਚ ਰਚਨਾਤਮਿਕ, ਵਿਗਿਆਨਿਕ ਅਤੇ ਸਮਾਜਿਕ ਜਾਗਰੂਕਤਾ ਪੈਦਾ ਕਰਨ ਲਈ ਅਨੇਕਾਂ ਕਾਰਜ ਕੀਤੇ ਹਨ ,ਭਾਵੇਂ ਅੱਜ ਤੁਹਾਡੀਆਂ ਰਸਮੀ ਤੌਰ ਤੇ ਸਿੱਖਿਆ ਵਿਭਾਗ ਵਿੱਚ ਸੇਵਾਵਾਂ ਸਮਾਪਤ ਹੋ ਚੁੱਕੀਆਂ ਹਨ lਪਰ ਅਸੀਂ ਆਸ ਕਰਦੇ ਹਾਂ ਕਿ ਸਮਾਜ ਸੇਵਾ ਵਿੱਚ ਅਤੇ ਜਿੱਥੇ ਵੀ ਸਮਾਜ ਨੂੰ, ਵਿਦਿਆਰਥੀਆਂ ਨੂੰ ਤੁਹਾਡੀ ਜਰੂਰਤ ਹੋਵੇਗੀ ਤੁਸੀਂ ਸਹਿਯੋਗ ਦਿੰਦੇ ਰਹੋਗੇl

ਅੱਜ ਆਪ ਜੀ ਦੇ ਸੇਵਾ - ਮੁਕਤੀ ਸਨਮਾਨ ਸਮਾਰੋਹ ਵਿੱਚ ਜਿੱਥੇ ਵਿਦਿਆਰਥੀ ,ਸਕੂਲ ਸਟਾਫ ,ਪਿੰਡ, ਸਕੂਲ ਮੈਨੇਜਮੈਂਟ ਕਮੇਟੀ ,ਪਿੰਡ ਪੰਚਾਇਤ, ਜ਼ਿਲ੍ਹਾ ਸਿੱਖਿਆ ਦਫਤਰ, ਅਧਿਆਪਕ ਜਥੇਬੰਦੀਆਂ, ਸਮੂਹ ਪਿੰਡ ਵਾਸੀ ਆਪ ਦੇ ਕਾਰਜਾਂ ਪ੍ਰਸ਼ੰਸ਼ਾ ਕਰ ਰਹੇ ਹਨ , ਉੱਥੇ ਸਮਾਜ ਦੇ ਹਰ ਖੇਤਰ ਵਿੱਚ ਆਪ ਜੀ ਦੇ ਕਾਰਜ ਫੁੱਲਾਂ ਦੀ ਖੁਸ਼ਬੂ ਵਾਂਗ ਮਹਿਕਦੇ ਹਨ lਆਪ ਜੀ ਦਾ ਸਕੂਲ ਦੇ ਵਿਦਿਅਕ ਯੋਗਦਾਨ ਦੇ ਨਾਲ ਨਾਲ ਗੈਰ- ਵਿਦਿਅਕ ਯੋਗਦਾਨ ਯੋਗਦਾਨ ਜਿਵੇਂ ਕਿ ਦਾਨੀ ਸੱਜਣਾਂ ਨੂੰ ਪ੍ਰੇਰਿਤ ਕਰਨਾ, ਅਤੇ ਆਪਣੇ ਨਿੱਜੀ ਪੱਧਰ ਤੇ ਫੰਡ ਇਕੱਤਰ ਕਰਕੇ ਸਕੂਲ ਵਿੱਚ ਹਮੇਸ਼ਾ ਭਲਾਈ ਦੇ ਕੰਮਾਂ ਨੂੰ ਜਾਰੀ ਰੱਖਣਾ ਅਤੇ ਸਕੂਲ ਦੀ ਦਿੱਖ ਸਵਾਰਨ ਲਈ ਕੀਤੇ ਅਨੇਕਾਂ ਯਤਨ ਹਮੇਸ਼ਾ ਹੀ ਇਤਿਹਾਸ ਦੇ ਸੁਨਹਿਰੀ ਪੰਨਿਆਂ ਵਿੱਚ ਦਰਜ ਰਹਿਣਗੇ lਅੰਤ ਆਪ ਜੀ ਦੇ ਕਾਰਜਾਂ ਅਤੇ ਜੀਵਨ ਸਬੰਧੀ ਜਿੰਨਾ ਵੀ ਦੱਸਿਆ ਜਾਵੇ ਬਹੁਤ ਘੱਟ ਹੈl ਸ਼ਾਇਰ ਦੇ ਉਹ ਸ਼ੇਅਰ ਅਨੁਸਾਰ..

ਨਿਮਲ ਅਰਸ਼ ਸਤਰੰਗੀ ਦਾ ਭਾਗ ਹੋਵੇ,
ਸਭ ਹਸਰਤਾਂ ਨੂੰ ਸਦਾ ਨਸੀਬ ਹੋਵੇl ਸਭ ਰੰਗਾਂ ਚੋਂ ਤੇ ਹੀ ਰੰਗ ਦਿਸੇ,
ਦੂਰ ਹੋ ਕੇ ਵੀ ਸਦਾ ਕਰੀਬ ਹੋਵੇll

ਅਵਨੀਸ਼ ਲੌਂਗੋਵਾਲ
ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਬਡਬਰ
ਜ਼ਿਲ੍ਹਾ ਬਰਨਾਲਾ 
ਮੋਬਾਇਲ 78883-46465

Advertisement

Latest News

Desi Ghee Benefits: ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਦਾ ਦੇਸੀ ਘਿਓ Desi Ghee Benefits: ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਦਾ ਦੇਸੀ ਘਿਓ
ਆਯੁਰਵੇਦ ਮਾਹਕਾਂ ਮੁਤਾਬਕ ਘਿਓ ਵਿਟਾਮਿਨ ਡੀ (Vitamin D) ਦਾ ਇੱਕ ਵਧੀਆ ਸਰੋਤ ਹੈ ਜੋ ਸਰੀਰ ਵਿੱਚ ਕੈਲਸ਼ੀਅਮ (Calcium) ਨੂੰ ਸੋਖ...
ਡੱਚ ਨੋਬਲ ਪੁਰਸਕਾਰ ਜੇਤੂ ਪ੍ਰੋ. ਜੇਰਾਰਡ 'ਟੀ ਹੂਫਟ ਨੇ Chandigarh University ਦੇ 926 ਵਿਦਿਆਰਥੀਆਂ ਨੂੰ ਡਿਗਰੀਆਂ ਕੀਤੀ ਪ੍ਰਦਾਨ
State Election Commission Punjab ਨੇ ਮੋਹਾਲੀ ਦੇ ਜਗਤਪੁਰਾ ਗ੍ਰਾਮ ਪੰਚਾਇਤ ਦੀ ਚੋਣ ਪ੍ਰਕਿਰਿਆ ਨੂੰ ਮੁਅੱਤਲ ਕੀਤਾ
ਭਗਵੰਤ ਮਾਨ ਦੇ ਯਤਨਾਂ ਸਦਕਾ ਝੋਨੇ ਦੀ ਖਰੀਦ ਲਈ ਰਾਹ ਪੱਧਰਾ ਹੋਇਆ,ਮਿੱਲ ਮਾਲਕਾਂ ਦੀ ਹੜਤਾਲ ਖਤਮ
ਜਿਲਾ ਕਚਹਿਰੀ, ਅੰਮ੍ਰਿਤਸਰ ਵਿਖੇ ਸਵੱਛਤਾ ਅਭਿਆਨ ਸਵੱਛਤਾ ਹੀ ਸੇਵਾ ਦੀ ਸੁਰੂਆਤ
ਕੇਂਦਰੀ ਜੇਲ੍ਹ ਅੰਮ੍ਰਿਤਸਰ ਮੈਡੀਕਲ ਕੈਂਪ ਲਗਾਇਆ: ਜੱਜ ਅਮਰਦੀਪ ਸਿੰਘ ਬੈਂਸ
ਸਿਵਲ ਸਰਜਨ ਵਲੋਂ ਵੱਖ-ਵੱਖ ਸਿਹਤ ਸੰਸਥਾਵਾਂ ਦੀ ਅਚਨਚੇਤ ਚੈਕਿੰਗ