ਸਟੈਂਡਰਡ ਪ੍ਰੋਡੈਕਟਾਂ ਦੀ ਖਰੀਦ ਸਮੇਂ ਐਕਸਪੈਰੀ ਦੇ ਨਾਲ-ਨਾਲ ਕੁਆਲਿਟੀ ਵੀ ਕੀਤੀ ਜਾਵੇ ਚੈਕ : ਪੂਨਮ ਸਿੰਘ

ਸਟੈਂਡਰਡ ਪ੍ਰੋਡੈਕਟਾਂ ਦੀ ਖਰੀਦ ਸਮੇਂ ਐਕਸਪੈਰੀ ਦੇ ਨਾਲ-ਨਾਲ ਕੁਆਲਿਟੀ ਵੀ ਕੀਤੀ ਜਾਵੇ ਚੈਕ : ਪੂਨਮ ਸਿੰਘ

ਬਠਿੰਡਾ ਅਕਤੂਬਰ : ਵਿਸ਼ਵ ਮਾਨਕ ਦਿਵਸ-2024 ਮਨਾਉਣ ਦੀ ਮੁਹਿੰਮ ਤਹਿਤ ਭਾਰਤੀ ਮਿਆਰ ਬਿਊਰੋ (ਚੰਡੀਗੜ੍ਹ ਸ਼ਾਖਾਦੁਆਰਾ ਇੱਥੋਂ ਦੇ ਇੱਕ ਹੋਟਲ ਵਿਖੇ ਸਟੇਕਹੋਲਡਰ ਕਨਕਲੇਵ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪਹੁੰਚੇ ਵਧੀਕ ਡਿਪਟੀ ਕਮਿਸ਼ਨਰ ਮਿਸ ਪੂਨਮ ਸਿੰਘ ਨੇ ਕੀਤਾ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਜ਼ਿਲ੍ਹਾ ਜਨਰਲ ਮੈਨੇਜਰ ਉਦਯੋਗ ਸ਼੍ਰੀ ਨੀਰਜ ਸੇਤੀਆ ਅਤੇ ਇੰਸਪੈਕਟਰ ਟ੍ਰੈਫਿਕ ਪੁਲਿਸ . ਮਨਜੀਤ ਸਿੰਘ ਮੌਜੂਦ ਰਹੇ

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਮਿਸ ਪੂਨਮ ਸਿੰਘ ਨੇ ਮਿਆਰਾਂ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਜ਼ੋਰ ਦਿੱਤਾ ਕਿ ਸਾਨੂੰ ਸਟੈਂਡਰਡ ਪ੍ਰੋਡੈਕਟਾਂ ਦੀ ਖਰੀਦ ਕਰਦੇ ਸਮੇਂ ਹਮੇਸ਼ਾ ਐਕਸਪੈਰੀ ਦੇ ਨਾਲ-ਨਾਲ ਵਸਤੂਆਂ ਦੀ ਕੁਆਲਿਟੀ ਵੀ ਚੈਕ ਕਰਨੀ ਚਾਹੀਦੀ ਹੈ।

ਸਮਾਗਮ ਦੌਰਾਨ ਡਾਇਰੈਕਟਰ ਬੀ.ਆਈ.ਐਸ. ਸ਼੍ਰੀ ਅਜੈ ਮੌਰਿਆ ਸੰਯੁਕਤ ਨੇ ਸਭਨਾਂ ਦਾ ਸਵਾਗਤ ਕਰਦਿਆਂ ਪ੍ਰੋਗਰਾਮ ਦੇ ਉਦੇਸ਼ ਬਾਰੇ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਬੀ.ਆਈ.ਐਸ ਦੇ ਇਤਿਹਾਸ ਅਤੇ ਵਿਸ਼ਵ ਮਿਆਰੀ ਦਿਵਸ 2024 ਥੀਮ- ਐੱਸ.ਡੀ.ਜੀ ਉਦਯੋਗਨਵੀਨਤਾ ਅਤੇ ਬੁਨਿਆਦੀ ਢਾਂਚੇ ਬਾਰੇ ਵੀ ਜਾਣੂੰ ਕਰਵਾਇਆ।

ਇਸ ਦੌਰਾਨ ਐਸ.ਡੀ.ਜੀ. ਦੇ ਸਬੰਧ ਵਿੱਚ ਤਕਨੀਕੀ ਸੈਸ਼ਨ ਸ਼੍ਰੀ ਡਾ. ਕੁਸ਼ਾਗਰ ਜਿੰਦਲ ਨੇ ਉਤਪਾਦਾਂ ਤੇ ਆਈਐਸਆਈ ਮਾਰਕ ਦੀ ਮੌਲਿਕਤਾ ਦੀ ਜਾਂਚ ਕਰਨ ਲਈ ਬੀ.ਆਈ.ਐਸ ਕੇਅਰ ਐਪ ਦਾ ਪ੍ਰਦਰਸ਼ਨ ਵੀ ਕੀਤਾ। ਇਸ ਮੌਕੇ ਆਈ.ਐਸ.ਆਈ ਮਾਰਕਸੀ.ਆਰ.ਐਸ ਅਤੇ ਹਾਲਮਾਰਕ ਨਾਲ ਸਬੰਧਤ ਸ਼ੰਕਿਆਂ ਨੂੰ ਵੀ ਸਪੱਸ਼ਟ ਕੀਤਾ ਗਿਆ।

ਇਸ ਮੌਕੇ ਸਮਾਜ ਸੇਵੀ ਸੰਸਥਾ ਸੰਕਲਪ ਐਜੂਕੇਸ਼ਨਲ ਵੈਲਫੇਅਰ ਸੋਸਾਇਟੀ (ਰਜਿ.),ਉਦਯੋਗ ਕਰਮਚਾਰੀ,  ਖਪਤਕਾਰ ਸੰਗਠਨ ਤੋਂ ਇਲਵਾ ਵੱਖ-ਵੱਖ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵਲੋਂ ਵੀ ਸ਼ਮੂਲੀਅਤ ਕੀਤੀ ਗਈ।  

 
Tags:

Advertisement

Latest News

ਜਿਲਾ ਕਚਹਿਰੀ, ਅੰਮ੍ਰਿਤਸਰ ਵਿਖੇ ਸਵੱਛਤਾ ਅਭਿਆਨ ਸਵੱਛਤਾ ਹੀ ਸੇਵਾ  ਦੀ ਸੁਰੂਆਤ ਜਿਲਾ ਕਚਹਿਰੀ, ਅੰਮ੍ਰਿਤਸਰ ਵਿਖੇ ਸਵੱਛਤਾ ਅਭਿਆਨ ਸਵੱਛਤਾ ਹੀ ਸੇਵਾ ਦੀ ਸੁਰੂਆਤ
    ਅੰਮ੍ਰਿਤਸਰ 5 ਅਕਤੂਬਰ 2024:----ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ੍ਰੀ ਅਮਰਿੰਦਰ ਸਿੰਘ ਗਰੇਵਾਲ, ਜਿਲ੍ਹਾਂ ਅਤੇ
ਕੇਂਦਰੀ ਜੇਲ੍ਹ ਅੰਮ੍ਰਿਤਸਰ ਮੈਡੀਕਲ ਕੈਂਪ ਲਗਾਇਆ: ਜੱਜ ਅਮਰਦੀਪ ਸਿੰਘ ਬੈਂਸ
ਸਿਵਲ ਸਰਜਨ ਵਲੋਂ ਵੱਖ-ਵੱਖ ਸਿਹਤ ਸੰਸਥਾਵਾਂ ਦੀ ਅਚਨਚੇਤ ਚੈਕਿੰਗ
ਰਾਜ ਚੋਣ ਕਮਿਸ਼ਨ ਨੇ ਜਗਤਪੁਰਾ ਗ੍ਰਾਮ ਪੰਚਾਇਤ ਦੀ ਚੋਣ ਪ੍ਰਕਿਰਿਆ ਨੂੰ ਮੁਅੱਤਲ ਕੀਤਾ
ਫ਼ਰੀਦਕੋਟ ਵਿਖੇ “ ਬੇਟੀ ਬਚਾਓ ਬੇਟੀ ਪੜ੍ਹਾਓ” ਸਕੀਮ ਅਧੀਨ ਲੋੜਵੰਦ ਲੜਕੀਆਂ ਲਈ ਕਿੱਤਾਮੁੱਖੀ ਕੋਰਸ ਸਬੰਧੀ ਸਿਖਲਾਈ ਕੈਪ ਜਾਰੀ
ਫਾਜਿਲਕਾ ਜ਼ਿਲ੍ਹੇ ਵਿੱਚ ਸਰਪੰਚ ਲਈ ਕੁੱਲ 2591 ਅਤੇ ਪੰਚ ਲਈ 6733 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਪ੍ਰਾਪਤ ਹੋਏ
ਪੁਰਾਣੀਆਂ ਤੇ ਘਾਤਕ ਬਿਮਾਰੀਆਂ ਤੋਂ ਮੁਕਤੀ ਲਈ ਜ਼ੀਰਕਪੁਰ ’ਚ 6 ਯੋਗਾ ਕਲਾਸਾਂ