ਪੀ ਐਨ ਬੀ ਅਤੇ ਐਚ ਡੀ ਐੱਫ ਸੀ ਬੈਂਕ ਨੇ ਮੋਹਾਲੀ ਵਿੱਚ “ਸਵੱਛਤਾ ਹੀ ਸੇਵਾ” ਸਮਾਗਮ ਕਰਵਾਇਆ
By Azad Soch
On
ਐਸ.ਏ.ਐਸ.ਨਗਰ, 21 ਸਤੰਬਰ, 2024:
ਪੰਦਰਵਾੜਾ ਮੁਹਿੰਮ “ਸਵੱਛਤਾ ਹੀ ਸੇਵਾ” ਦੀ ਨਿਰੰਤਰਤਾ ਵਿੱਚ ਜ਼ਿਲ੍ਹਾ ਲੀਡ ਬੈਂਕ ਪੰਜਾਬ ਨੈਸ਼ਨਲ ਬੈਂਕ ਦੇ ਮੁੱਖ ਐਲਡੀਐਮ ਐਮ ਕੇ ਭਾਰਦਵਾਜ ਦੀ ਅਗਵਾਈ ਵਿੱਚ ਸਥਾਨਕ ਬੈਂਕਾਂ ਵਿੱਚ ਮੁਹਿੰਮ ਦੀ ਮਹੱਤਤਾ ਨੂੰ ਦਰਸਾਉਣ ਲਈ ਵਿਸ਼ੇਸ਼ ਸਮਾਗਮ ਕਰਵਾਏ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਚੀਫ਼ ਲੀਡ ਜ਼ਿਲ੍ਹਾ ਮੈਨੇਜਰ ਐਮ.ਕੇ ਭਾਰਦਵਾਜ ਨੇ ਦੱਸਿਆ ਕਿ ਪੰਦਰਵਾੜਾ ਮੁਹਿੰਮ 17.09.2024 ਤੋਂ 01.10.2024 ਤੱਕ ਚਲਾਈ ਗਈ ਹੈ। ਇਸ ਦੌਰਾਨ ਮੁਹਾਲੀ ਜ਼ਿਲ੍ਹੇ ਵਿੱਚ 10 ਪ੍ਰਮੁੱਖ ਬੈਂਕਾਂ ਵੱਲੋਂ ਕੁੱਲ 10 ਸਮਾਗਮ ਕਰਵਾਏ ਜਾਣਗੇ।
ਮੁਹਿੰਮ ਦੇ ਹਿੱਸੇ ਵਜੋਂ, ਪੀਐਨਬੀ ਅਤੇ ਐਚਡੀਐਫਸੀ ਦੁਆਰਾ ਹੁਣ ਤੱਕ ਦੋ ਸਮਾਗਮਾਂ ਦਾ ਆਯੋਜਨ ਕੀਤਾ ਗਿਆ ਹੈ। ਭਾਰਦਵਾਜ ਨੇ ਅੱਗੇ ਕਿਹਾ ਕਿ ਪੀਐਨਬੀ ਬ੍ਰਾਂਚ ਫੇਜ਼ 5 ਦੀ ਸ਼ਾਖਾ ਮੁਖੀ ਸੰਜੀਵ ਦਿਓੜਾ ਦੀ ਅਗਵਾਈ ਵਿੱਚ ਸਾਰੇ ਸਟਾਫ ਅਤੇ ਗਾਹਕਾਂ ਨੇ ਇਸ ਸਮਾਗਮ ਵਿੱਚ ਹਿੱਸਾ ਲਿਆ। ਗਗਨੀਸ਼ ਬੈਂਸ ਦੀ ਅਗਵਾਈ ਵਿੱਚ ਐਚਡੀਐਫਸੀ ਬ੍ਰਾਂਚ ਫੇਜ਼ 11 ਨੇ ਆਪਣੇ ਸਾਰੇ ਸਟਾਫ਼ ਮੈਂਬਰਾਂ ਅਤੇ ਗਾਹਕਾਂ ਨਾਲ ਇਸ ਸਮਾਗਮ ਵਿੱਚ ਭਾਗ ਲਿਆ।
ਦੋਵਾਂ ਬੈਂਕਾਂ ਦੇ ਸਾਰੇ ਸਟਾਫ਼ ਮੈਂਬਰਾਂ ਅਤੇ ਗਾਹਕਾਂ ਨੇ ਆਪਣੇ ਕੰਮ ਵਾਲੀ ਥਾਂ, ਘਰਾਂ ਅਤੇ ਨੇੜਲੇ ਖੇਤਰਾਂ ਵਿੱਚ ਸਾਫ਼-ਸਫ਼ਾਈ ਰੱਖਣ ਦੀ ਸਹੁੰ ਚੁੱਕੀ।
ਇਹ "ਸਵੱਛਤਾ ਹੀ ਸੇਵਾ" ਅਭਿਆਨ ਭਾਰਤ ਨੂੰ ਸਾਫ਼-ਸੁਥਰਾ ਬਣਾਉਣ ਲਈ ਸਰਕਾਰ ਦੀ ਪਹਿਲਕਦਮੀ ਵਜੋਂ ਲਿਆ ਗਿਆ ਹੈ।
Tags:
Related Posts
Latest News
ਦਿਲਜੀਤ ਦੁਸਾਂਝ ਨੇ ਬਿਲਬੋਰਡ ਕੈਨੇਡਾ ਮੈਗਜ਼ੀਨ ਦੇ ਕਵਰ ਪੇਜ 'ਤੇ ਦਰਜ ਕਰਵਾਈ ਮੌਜ਼ੂਦਗੀ
22 Dec 2024 06:19:59
Chandigarh,22 DEC,2024,(Azad Soch News):- ਵਿਸ਼ਵਵਿਆਪੀ ਸੰਗੀਤਕ ਖੇਤਰ ਵਿੱਚ ਪੰਜਾਬੀ ਸੰਗੀਤ ਲਈ ਇੱਕ ਮੋਢੀ ਵਜੋਂ ਉਭਰ ਰਹੇ ਦੇਸੀ ਸਟਾਰ ਦੀਆਂ ਪ੍ਰਾਪਤੀਆਂ...