ਸਿਵਲ ਸਰਜਨ ਵਲੋਂ ਵੱਖ-ਵੱਖ ਸਿਹਤ ਸੰਸਥਾਵਾਂ ਦੀ ਅਚਨਚੇਤ ਚੈਕਿੰਗ

ਸਿਵਲ ਸਰਜਨ ਵਲੋਂ ਵੱਖ-ਵੱਖ ਸਿਹਤ ਸੰਸਥਾਵਾਂ ਦੀ ਅਚਨਚੇਤ ਚੈਕਿੰਗ

ਅੰਮ੍ਰਿਤਸਰ 5 ਅਕਤੂਬਰ (         )---ਪੰਜਾਬ ਸਰਕਾਰ ਦੇ ਹੁਕਮਾਂ ਅਨੂਸਾਰ ਸਿਵਲ ਸਰਜਨ ਡਾ ਕਿਰਨਦੀਪ ਕੌਰ ਵਲੋਂ ਵੱਖ-ਵੱਖ ਸਿਹਤ ਸੰਸਥਾਵਾਂ ਵਿੱਚ ਅਚਨਚੇਤ ਚੈਕਿੰਗ ਕੀਤੀ । ਇਹ ਜਾਣਕਾਰੀ ਦਿੰਦਿਆ ਡਾ ਕਿਰਨਦੀਪ ਕੌਰ ਨੇ ਦੱਸਿਆ ਕਿ ਜ਼ਿਲ੍ਹੇ ਪੱਧਰ ਤੇ ਸਵੇਰੇ ਵਜੇ ਤੋਂ ਹੀ ਚੈਕਿੰਗ ਦੀ ਸ਼ੁਰੂਆਤ ਕੀਤੀ ਗਈਜਿਸ ਦੌਰਾਣ ਉਹਨਾਂ ਵਲੋਂ ਸੈਟੇਲਾਈਟ ਹਸਪਤਾਲ ਤੇ ਆਮ ਆਦਮੀਂ ਕਲੀਨਿਕ ਸੱਕਤਰੀ ਬਾਗਯੂ.ਪੀ.ਐਚ.ਸੀ. ਤੇ ਆਮ ਆਦਮੀਂ ਕਲੀਨਿਕ ਭਗਤਾਂਵਾਲਾਯੂ.ਪੀ.ਐਚ.ਸੀ. ਤੇ ਆਮ ਆਦਮੀਂ ਕਲੀਨਿਕ ਜੌਧ ਨਗਰਆਮ ਆਦਮੀਂ ਕਲੀਨਿਕ ਈਸਟ ਮੋਹਨ ਨਗਰਆਮ ਆਦਮੀਂ ਕਲੀਨਿਕ ਫੋਕਲ ਪੁਆਇਂਟਯੂ.ਪੀ.ਐਚ.ਸੀ. ਤੇ ਆਮ ਆਦਮੀਂ ਕਲੀਨਿਕ ਗਵਾਲ ਮੰਡੀਯੂ.ਪੀ.ਐਚ.ਸੀ. ਤੇ ਆਮ ਆਦਮੀਂ ਕਲੀਨਿਕ ਪੁਤਲੀਘਰ ਅਤੇ ਆਮ ਆਦਮੀਂ ਕਲੀਨਿਕ ਰਣਜੀਤ ਐਵੀਨਿਓ ਵਿਖੇ ਚੈਕਿੰਗ ਕੀਤੀ ਗਈ।

ਉਨ੍ਹਾਂ ਕਿਹਾ ਕਿ  ਇਸਦੇ ਨਾਲ ਹੀ ਦੂਸਰੀ ਟੀਮ ਵਿਚ ਸਹਾਇਕ ਸਿਵਲ ਸਰਜਨ ਡਾ ਰਜਿੰਦਰ ਪਾਲ ਕੌਰ ਵਲੋਂ ਆਮ ਆਦਮੀਂ ਕਲੀਨਿਕ ਤਹਿਸੀਲਪੁਰਾਆਮ ਆਦਮੀਂ ਕਲੀਨਿਕ ਨਵਾਂ ਪਿੰਡਆਮ ਆਦਮੀਂ ਕਲੀਨਿਕ ਤੇ ਪੀ.ਐਚ.ਸੀ. ਜੰਡਿਆਲਾ ਗੁਰੂ ਅਤੇ ਸੀ.ਐਚ.ਸੀ. ਮਾਨਾਂਵਾਲਾ ਵਿਖੇ ਚੈਕਿੰਗ ਕੀਤੀ ਗਈ। ਇਸ ਚੈਕਿੰਗ ਦੌਰਾਣ ਬਹੁਤ ਸਾਰੇ ਆਮ ਆਦਮੀਂ ਕਲੀਨਿਕਾਂ ਅਤੇ ਵੱਖ-ਵੱਖ ਸੰਸਥਾਵਾਂ ਦਾ ਸਟਾਫ ਗੈਰ ਹਾਜਰ ਪਾਇਆ ਗਿਆ। ਇਸਦੇ ਸੰਬਧ ਵਿੱਚ ਸਿਵਲ ਸਰਜਨ ਡਾ ਕਿਰਨਦੀਪ ਕੌਰ ਵਲੋਂ ਗੰਭੀਰ ਨੋਟਿਸ ਲੈਂਦਿਆ ਜਵਾਬਤਲਬੀ ਦੇ ਨਾਲ-ਨਾਲ ਵਿਭਾਗੀ ਕਾਰਵਾਈ ਕਰਨ ਲਈ ਵੀ ਕਿਹਾ ਗਿਆ।

 ਇਸ ਤੋਂ ਇਲਾਵਾ ਕੁਝ ਸੈਂਟਰਾਂ ਵਿਚ ਕੰਮ ਬਹੁਤ ਵਧੀਆ ਪਾਇਆ ਗਿਆਜਿਸਤੇ ਉਹਨਾਂ ਵਲੋਂ ਸਟਾਫ ਦੀ ਸ਼ਲਾਘਾ ਵੀ ਕੀਤੀ ਗਈ। ਇਸਤੋਂ ਇਲਾਵਾ ਓ.ਪੀ.ਡੀ. ਸੇਵਾਵਾਂਦਵਾਈਆਂਲੈਬ ਟੈਸਟ ਅਤੇ ਆਨ ਲਾਈਨ ਰਿਕਾਰਡ ਦੀ ਜਾਂਚ ਕੀਤੀ ਗਈ ਅਤੇ ਮਰੀਜਾਂ ਕੋਲੋ ਵੀ ਪੁਛ-ਗਿਛ ਕੀਤੀ ਗਈ ਅਤੇ ਸੰਬਧਤ ਸਟਾਫ ਨੂੰ ਮੌਕੇ ਤੇ ਹੋਰ  ਬੇਹਤਰ ਸੇਵਾਵਾਂ ਦੇਣ ਸੰਬਧੀ ਹਿਦਾਇਤਾਂ ਦਿੱਤੀਆਂ ਗਈਆ। ਉਹਨਾਂ ਵਲੋਂ ਸਮੂਹ ਸਟਾਫ ਨੂੰ ਸਮੇਂ ਦੇ ਪਾਬੰਦ ਰਹਿਣਸਾਫ ਸਫਾਈ ਦਾ ਧਿਆਨ ਰੱਖਣਮਰੀਜਾਂ ਨਾਲ ਚੰਗਾ ਵਿਵਹਾਰ ਕਰਨ ਅਤੇ ਸੇਵਾ ਭਾਵ ਨਾਲ ਕੰਮ ਕਰਨ ਲਈ ਪਹਿਲਾਂ ਤੋਂ ਹੀ ਹਿਦਾਇਤਾਂ ਜਾਰੀ ਕੀਤੀਆਂ ਹੋਈਆਂ ਹਨ।

Tags:

Advertisement

Latest News

Desi Ghee Benefits: ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਦਾ ਦੇਸੀ ਘਿਓ Desi Ghee Benefits: ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਦਾ ਦੇਸੀ ਘਿਓ
ਆਯੁਰਵੇਦ ਮਾਹਕਾਂ ਮੁਤਾਬਕ ਘਿਓ ਵਿਟਾਮਿਨ ਡੀ (Vitamin D) ਦਾ ਇੱਕ ਵਧੀਆ ਸਰੋਤ ਹੈ ਜੋ ਸਰੀਰ ਵਿੱਚ ਕੈਲਸ਼ੀਅਮ (Calcium) ਨੂੰ ਸੋਖ...
ਡੱਚ ਨੋਬਲ ਪੁਰਸਕਾਰ ਜੇਤੂ ਪ੍ਰੋ. ਜੇਰਾਰਡ 'ਟੀ ਹੂਫਟ ਨੇ Chandigarh University ਦੇ 926 ਵਿਦਿਆਰਥੀਆਂ ਨੂੰ ਡਿਗਰੀਆਂ ਕੀਤੀ ਪ੍ਰਦਾਨ
State Election Commission Punjab ਨੇ ਮੋਹਾਲੀ ਦੇ ਜਗਤਪੁਰਾ ਗ੍ਰਾਮ ਪੰਚਾਇਤ ਦੀ ਚੋਣ ਪ੍ਰਕਿਰਿਆ ਨੂੰ ਮੁਅੱਤਲ ਕੀਤਾ
ਭਗਵੰਤ ਮਾਨ ਦੇ ਯਤਨਾਂ ਸਦਕਾ ਝੋਨੇ ਦੀ ਖਰੀਦ ਲਈ ਰਾਹ ਪੱਧਰਾ ਹੋਇਆ,ਮਿੱਲ ਮਾਲਕਾਂ ਦੀ ਹੜਤਾਲ ਖਤਮ
ਜਿਲਾ ਕਚਹਿਰੀ, ਅੰਮ੍ਰਿਤਸਰ ਵਿਖੇ ਸਵੱਛਤਾ ਅਭਿਆਨ ਸਵੱਛਤਾ ਹੀ ਸੇਵਾ ਦੀ ਸੁਰੂਆਤ
ਕੇਂਦਰੀ ਜੇਲ੍ਹ ਅੰਮ੍ਰਿਤਸਰ ਮੈਡੀਕਲ ਕੈਂਪ ਲਗਾਇਆ: ਜੱਜ ਅਮਰਦੀਪ ਸਿੰਘ ਬੈਂਸ
ਸਿਵਲ ਸਰਜਨ ਵਲੋਂ ਵੱਖ-ਵੱਖ ਸਿਹਤ ਸੰਸਥਾਵਾਂ ਦੀ ਅਚਨਚੇਤ ਚੈਕਿੰਗ