ਦਸਤ ਰੋਕੂ ਮੁਹਿੰਮ ਦੀ ਸਿਵਲ ਹਸਪਤਾਲ ਅਬੋਹਰ ਵਿਖੇ ਸ਼ੁਰੂਆਤ

ਦਸਤ ਰੋਕੂ ਮੁਹਿੰਮ ਦੀ ਸਿਵਲ ਹਸਪਤਾਲ ਅਬੋਹਰ ਵਿਖੇ ਸ਼ੁਰੂਆਤ

ਅਬੋਹਰ 3 ਜੁਲਾਈ

ਡਿਪਟੀ ਕਮਿਸਨਰ ਡਾ. ਸੇਨੂੰ ਦੁੱਗਲ ਆਈ ਏ ਐਸ ਦੇ ਦਿਸਾ ਨਿਰਦੇਸਾਂ ਤਹਿਤ ਡਾ. ਚੰਦਰ ਸ਼ੇਖਰ ਕੱਕੜ ਸਿਵਲ ਸਰਜਨ ਫਾਜ਼ਿਲਕਾ ਦੀ ਅਗਵਾਈ ਹੇਠ ਸਿਹਤ ਵਿਭਾਗ ਅਬੋਹਰ ਵੱਲੋਂ ਓ ਆਰ ਐਸ ਜਿੰਕ ਕਾਰਨਰ ਤੋਂ ਦਸਤ ਰੋਕੂ ਮੁਹਿੰਮ ਦੀ ਸੁਰੂਆਤ ਕੀਤੀ ਗਈ।

ਇਸ ਸਮੇਂ ਦੱਸਿਆ ਕਿ ਇਸ ਮੁਹਿੰਮ ਦਾ ਮੁੱਖ ਮੰਤਵ ਪੰਜ ਸਾਲ ਤੋਂ ਛੋੱਟੇ ਬੱਚਿਆਂ ਦੀ ਮੌਤ ਦਰ ਨੂੰ ਘਟਾਉਣਾ ਹੈ ਅਤੇ ਦਸਤ ਰੋਗ ਨਾਲ ਹੋਣ ਵਾਲੀਆਂ ਮੌਤਾ ਦੀ ਗਿਣਤੀ ਨੂੰ ਜੀਰੋ ਤੇ ਲਿਆਉਣਾ ਹੈ। ਦਸਤਾਂ ਦੀ ਰੋਕਥਾਮ ਲਈ ਸਿਹਤ ਵਿਭਾਗ ਵਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਹਨ।

ਡਾ.ਨਿਰਜਾ ਗੁਪਤਾ ਸੀਨੀਅਰ ਮੈਡੀਕਲ ਅਫਸਰ ਨੇ ਦੱਸਿਆ ਕਿ ਇਹ ਮੁਹਿੰਮ 1 ਜੁਲਾਈ ਤੋਂ 31 ਅਗਸਤ ਤੱਕ ਚਲਾਈ ਜਾਵੇਗੀ।ਮੁਹਿੰਮ ਦੌਰਾਨ  5 ਸਾਲ ਤੋਂ ਛੋਟੇ ਕਰੀਬ 17768 ਬੱਚਿਆਂ ਨੂੰ ਓ ਆਰ ਐਸ ਪੈਕਟ ਆਸ਼ਾ ਅਤੇ ਆਂਗਨਵਾੜੀ ਵਰਕਰਾਂ ਵਲੋਂ ਮੁਫਤ ਵੰਡੇ ਜਾਣਗੇ ਅਤੇ ਸਾਰੇ ਸਿਹਤ ਕੇਂਦਰਾਂ ਚ ਓ ਆਰ ਐਸ ਜਿੰਕ ਕਾਰਨਰ ਬਣਾਏ ਗਏ ਹਨ ਜਿਥੇ ਦਸਤ ਹੋਣ ਦੀ ਹਾਲਤ ਵਿਚ ਓ ਆਰ ਐਸ ਅਤੇ ਜਿੰਕ ਦੀਆਂ ਗੋਲੀਆਂ ਮੁਫਤ ਦਿੱਤੀਆਂ ਜਾਣਗੀਆਂ।

ਸੀਨੀਅਰ ਮੈਡੀਕਲ ਅਫਸਰ  ਡਾਕਟਰ ਨੀਰਜਾ ਗੁਪਤਾ  ਨੇ ਦੱਸਿਆ ਕਿ ਦਸਤਾਂ ਦੌਰਾਨ ਓ ਆਰ ਐਸ ਅਤੇ ਜਿੰਕ ਬਹੁਤ ਜਰੂਰੀ ਹੈ।ਬਰਸਾਤਾਂ ਦੇ ਮੌਸਮ ਦੌਰਾਨ 0-5 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਹੈਜੇ ਤੇ ਦਸਤ ਦੀ ਬਿਮਾਰੀ ਤੋਂ ਬਚਾਉਣ ਵਾਸਤੇ ਸਿਹਤ ਵਿਭਾਗ ਵੱਲੋਂ 01 ਜੁਲਾਈ ਤੋਂ 31 ਅਗਸਤ ਤੱਕ “ ਸਟਾਪ ਡਾਇਰੀਆ “ ਮੁਹਿੰਮ ਚਲਾਈ ਜਾ ਰਹੀ ਹੈਇਸ ਮੁਹਿੰਮ ਦੌਰਾਨ ਲਗਭਗ 17768 ਬੱਚਿਆਂ ਨੂੰ ਘਰ-ਘਰ ਜਾ ਕੇ ਓ.ਆਰ.ਐਸ. ਦੇ ਪੈਕਟ ਵੰਡੇ ਜਾਣਗੇ.  ਮਹੀਨੇ ਤੋਂ ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਜਿੰਕ ਦੀਆਂ 14-14 ਗੋਲੀਆਂ ਦਿੱਤੀਆਂ ਜਾਣਗੀਆਂ। ਇਸ ਮੁਹਿੰਮ ਦਾ ਮੁੱਖ ਮੰਤਵ 0-5 ਸਾਲ ਤੱਕ ਦੇ ਬੱਚਿਆਂ ਦੀ ਡਾਇਰੀਆ ਕਾਰਨ ਹੋਣ ਵਾਲੀ ਮੌਤ ਦੀ ਦਰ ਨੂੰ ਘਟਾਉਣਾ ਹੈ।  ਇਸ ਦੋਰਾਨ ਪੀ ਪੀ ਯੂਨੀਟ ਇੰਚਾਰਜ ਦਿਨੇਸ਼ ਰਾਣੀ ਸ਼ੰਜੇ ਕੁਮਾਰ ਭਾਰਤ ਸ਼ੈਠੀ ਲਖਵਿੰਦਰ ਕੌਰ,ਅੰਕੁਸ਼ ਧਵਨ ਨੇ ਓ ਆਰ ਐਸ ਤੇ ਜਿੰਕ ਵੰਡੇ ਗਏ

Tags:

Advertisement

Latest News

ਭਾਰਤੀ ਹਵਾਈ ਸੈਨਾ ’ਚ ਅਗਨਵੀਰ ਵਾਯੂ ਦੀ ਭਰਤੀ ਲਈ 08 ਤੋਂ 28 ਜੁਲਾਈ  ਤੱਕ ਕੀਤਾ ਜਾ ਸਕਦੈ ਆਨਲਾਈਨ ਅਪਲਾਈ ਭਾਰਤੀ ਹਵਾਈ ਸੈਨਾ ’ਚ ਅਗਨਵੀਰ ਵਾਯੂ ਦੀ ਭਰਤੀ ਲਈ 08 ਤੋਂ 28 ਜੁਲਾਈ ਤੱਕ ਕੀਤਾ ਜਾ ਸਕਦੈ ਆਨਲਾਈਨ ਅਪਲਾਈ
ਮਾਨਸਾ, 07 ਜੁਲਾਈ:ਭਾਰਤੀ ਹਵਾਈ ਸੈਨਾ ਵੱਲੋਂ ਅਗਨੀਪਥ ਸਕੀਮ ਤਹਿਤ ਅਗਨੀਵੀਰ (ਵਾਯੂ) ਦੀ ਚਾਰ ਸਾਲਾਂ ਲਈ ਭਰਤੀ ਕੀਤੀ ਜਾ ਰਹੀ ਹੈ।...
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀਆਂ ਟੀਮਾਂ ਵੱਲੋਂ ਨਰਮੇ ਦੀ ਫਸਲ ਦਾ ਨਿਰੀਖਣ ਕਰਨ ਦਾ ਕੰਮ ਲਗਾਤਾਰ ਜਾਰੀ
ਜ਼ਿਲ੍ਹੇ ਦੀਆਂ 20 ਡਰੇਨਾਂ ਦੀ ਸਫਾਈ ਦਾ ਕੰਮ ਮੁਕੰਮਲ
ਝੋਨੇ ਦੀ ਸਿੱਧੀ ਬਿਜਾਈ ਤਕਨੀਕ ਅਪਣਾਉਣ ਵਾਲੇ ਕਿਸਾਨ 15 ਜੁਲਾਈ ਤੱਕ ਆਨ ਲਾਈਨ ਪੋਰਟਲ ਤੇ ਨਾਮ ਦਰਜ ਕਰਵਾ ਸਕਦੇ ਹਨ : ਮੁੱਖ ਖੇਤੀਬਾੜੀ ਅਫ਼ਸਰ
ਪ੍ਰਸ਼ਾਸਨ ਵੱਲੋਂ ਪਿੰਡ ਖਿਓ ਵਾਲੀ ਢਾਬ ਵਿਖੇ ਲਗਾਇਆ ਗਿਆ ਮੁਫਤ ਮੈਡੀਕਲ ਕੈਂਪ
ਮਿਸ਼ਨ ਨਿਸ਼ਚੈ ਦੇ ਤਹਿਤ ਪਿੰਡ ਖਿਓਵਾਲੀ ਢਾਬ ਵਿੱਚ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਨੇ ਲੋਕਾਂ ਨਾਲ ਲਾਈ ਸੱਥ
ਹੁਣ ਦਸਤਾਵੇਜ਼ ਤਸਦੀਕ ਕਰਵਾਉਣ ਲਈ ਪਟਵਾਰੀ ਦੇ ਦਫ਼ਤਰ ਗੇੜੇ ਮਾਰਨ ਦੀ ਲੋੜ ਨਹੀਂ