ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਨੇ ਕਾਨੂੰਨੀ ਜਾਗਰੂਕਤਾ ਬਾਰੇ ਵੈਨ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
.jpg)
ਫ਼ਿਰੋਜ਼ਪੁਰ, 17 ਮਾਰਚ 2025 ( ਸੁਖਵਿੰਦਰ ਸਿੰਘ ):- ਅੱਜ ਮਾਨਯੋਗ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐੱਸ. ਏ. ਐੱਸ. ਨਗਰ ਜੀ ਦੇ ਹੁਕਮਾਂ ਮੁਤਾਬਿਕ ਦਫ਼ਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜ਼ਪੁਰ ਵਿਖੇ ਭੇਜੀ ਗਈ ਮੋਬਾਇਲ ਵੈਨ ਨੂੰ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਸ਼੍ਰੀ ਵੀਰਇੰਦਰ ਅਗਰਵਾਲ ਜੀ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਕਾਨੂੰਨੀ ਜਾਗਰੂਕਤਾ ਦੇ ਮਕਸਦ ਨਾਲ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਮਾਨਯੋਗ ਸੈਸ਼ਨਜ਼ ਜੱਜ ਸਾਹਿਬ ਸ੍ਰੀ ਵੀਰਇੰਦਰ ਅਗਰਵਾਲ ਅਤੇ ਮੈਡਮ ਅਨੁਰਾਧਾ, ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਮੌਜੂਦ ਸਨ।
ਇਸ ਮੌਕੇ ਮਾਨਯੋਗ ਸੈਸ਼ਨਜ਼ ਜੱਜ ਸਾਹਿਬ ਨੇ ਦੱਸਿਆ ਕਿ ਇਹ ਵੈਨ ਮਿਤੀ 26.03.2025 ਤੱਕ ਜ਼ਿਲ੍ਹਾ ਫਿਰੋਜ਼ਪੁਰ ਦੇ ਵੱਖ ਵੱਖ ਪਿੰਡਾਂ ਦਾ ਦੌਰਾ ਕਰਕੇ ਕਾਨੂੰਨੀ ਸਾਖਰਤਾ ਨੂੰ ਫੈਲਾਇਆ ਜਾਵੇਗਾ । ਇਸ ਸਾਖਰਤਾ ਮੁਹਿੰਮ ਨੂੰ ਚਲਾਉਣ ਲਈ ਇਸ ਵੈਨ ਦੇ ਨਾਲ ਨਾਲ ਇਸ ਦਫਤਰ ਦੇ ਵੱਖ ਵੱਖ ਪੈਨਲ ਐਡਵੋਕੇਟ ਸਾਹਿਬਾਨ ਅਤੇ ਪੈਰਾ ਲੀਗਲ ਵਲੰਟੀਅਰਾਂ ਦੀ ਡਿਊਟੀ ਲਗਾਈ ਗਈ ਹੈ। ਅੱਜ ਜੱਜ ਸਾਹਿਬਾਨ ਵੱਲੋਂ ਇਸ ਵੈਨ ਨੂੰ ਹਰੀ ਝੰਡੀ ਦੇ ਕੇ ਤੂੰਬੜ ਭਾਨ, ਮੁਦਕੀ, ਚੰਦੜ, ਮਿਸ਼ਰੀ ਵਾਲਾ ਅਤੇ ਰੱਤਾ ਖੇੜਾ ਆਦਿ ਪਿੰਡਾਂ ਦਾ ਦੌਰਾ ਕਰਕੇ ਕਾਨੂੰਨੀ ਸਾਖਰਤਾ ਸੈਮੀਨਾਰ ਲਗਾਉਣ ਲਈ ਭੇਜਿਆ ਗਿਆ ਹੈ। ਇਸ ਦੇ ਨਾਲ-ਨਾਲ ਇਸ ਵੈਨ ਰਾਹੀਂ ਮੁਫਤ ਕਾਨੂੰਨੀ ਸਹਾਇਤਾ, ਨੈਸ਼ਨਲ ਲੀਗਲ ਸਰਵਿਸਜ਼ ਅਥਾਰਟੀ ਦੇ ਟੋਲ ਫਰੀ ਨੰਬਰ :5100, ਮਿਡੀਏਸ਼ਨ ਸੈਂਟਰ, ਵਿਕਟਮ ਕੰਪਨਸੇਸ਼ਨ ਸਕੀਮ, ਮਾਨਯੋਗ ਸਥਾਈ ਲੋਕ ਅਦਾਲਤ, ਨੈਸ਼ਨਲ ਲੋਕ ਅਦਾਲਤ ਅਤੇ ਮਾਨਯੋਗ ਨੈਸ਼ਨਲ ਲੀਗਲ ਸਰਵਿਸਜ਼ ਅਥਾਰਟੀ ਦਿੱਲੀ ਜੀ ਦੇ ਹੁਕਮਾਂ ਅਨੁਸਾਰ ਏ.ਡੀ.ਆਰ ਸੈਂਟਰ ਫਿਰੋਜ਼ਪੁਰ ਵਿਖੇ ਬਣੇ ਫਰੰਟ ਆਫਿਸ ਦੀਆ ਹੋਰ ਸਕੀਮਾਂ ਬਾਰੇ ਆਮ ਜਨਤਾ ਨੂੰ ਜਾਗਰੂਕ ਕਰਵਾਇਆ ਜਾਵੇਗਾ ।
Related Posts
Latest News
