ਵੱਡੀਆਂ ਐਲ.ਈ.ਡੀ ਸਕਰੀਨਾਂ ਤੋਂ ਮੇਲਾ ਪ੍ਰਬੰਧਾਂ ਬਾਰੇ ਮਿਲ ਰਹੀ ਹੈ ਹਰ ਜਾਣਕਾਰੀ

ਵੱਡੀਆਂ ਐਲ.ਈ.ਡੀ ਸਕਰੀਨਾਂ ਤੋਂ ਮੇਲਾ ਪ੍ਰਬੰਧਾਂ ਬਾਰੇ ਮਿਲ ਰਹੀ ਹੈ ਹਰ ਜਾਣਕਾਰੀ

ਸ਼੍ਰੀ ਅਨੰਦਪੁਰ ਸਾਹਿਬ 14 ਮਾਰਚ ()

ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਕੂਲ ਸਿੱਖਿਆਤਕਨੀਕੀ ਸਿੱਖਿਆਉਦਯੋਗਿਕ ਸਿਖਲਾਈਉਚੇਰੀ ਸਿੱਖਿਆਭਾਸ਼ਾ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਅਤੇ ਡਿਪਟੀ ਕਮਿਸ਼ਨਰ ਸ੍ਰੀ ਹਿਮਾਂਸ਼ੂ ਜੈਨ ਵੱਲੋਂ ਹੋਲਾ ਮਹੱਲਾ ਮੌਕੇ ਸ਼ਰਧਾਲੂਆਂ ਨੂੰ ਸਮੁੱਚੇ ਮੇਲਾ ਖੇਤਰ ਦੇ ਪ੍ਰਬੰਧਾਂ ਬਾਰੇ ਜਾਣਕਾਰੀ ਦੇਣ ਲਈ ਵੱਡੀਆ ਐਲ.ਈ.ਡੀ ਸਕਰੀਨਾ ਲਗਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਲ੍ਹਾਂ ਐਲਈਡੀ ਸਕਰੀਨ ਦੇ ਨਾਲ 24/7 ਹੈਲਪ ਡੈਸਕ, ਲੋਸਟ ਐਂਡ ਫਾਊਡ ਸਥਾਪਿਤ ਕੀਤੇ ਹੋਏ ਹਨ, ਜਿੱਥੇ ਸ਼ਰਧਾਲੂਆਂ ਨੂੰ ਹੋਰ ਵਧੇਰੇ ਜਾਣਕਾਰੀ ਮੁਹੱਇਆ ਕਰਵਾਈ ਜਾ ਰਹੀ ਹੈ।

   ਜਾਣਕਾਰੀ ਅਨੁਸਾਰ ਤਹਿਸੀਲ ਕੰਪਲੈਕਸ, ਸ੍ਰੀ ਗੁਰੂ ਤੇਗ ਬਹਾਦਰ ਮਿਊਜੀਅਮ, ਬੱਸ ਅੱਡਾ, ਨਗਰ ਕੋਂਸਲ ਦੇ ਬਾਹਰ, ਪੰਜ ਪਿਆਰਾ ਪਾਰਕ, ਵਿਰਾਸਤ ਏ ਖਾਲਸਾ ਦੇ ਬਾਹਰ ਵੱਡੀਆ ਸਕਰੀਨਾ ਲਗਾਈਆਂ ਹੋਇਆਂ ਹਨ, ਜਿਨ੍ਹਾ ਤੇ ਹੋਲਾ ਮਹੱਲਾ ਦੋਰਾਂਨ ਮੇਲਾ ਖੇਤਰ ਵਿਚ ਵਿਸੇਸ ਆਕਰਸ਼ਦ ਦਾ ਕੇਦਰ ਬਣੇ ਐਡਵੈਚਰ ਸਪੋਰਟਸ, ਵਿਰਾਸਤੀ ਖੇਡਾਂ, ਕਰਾਫਟ ਮੇਲਾ, ਪੰਜ ਪਿਆਰਾ ਪਾਰਕ, ਨੇਚਰ ਪਾਰਕ, ਵੋਟਿੰਗ, ਹੋਟ ਏਅਰ ਵੈਲੂਨ ਆਦਿ ਵਰਗੀਆਂ ਜਾਣਕਾਰੀਆਂ ਉਪਲੱਬਧ ਕਰਵਾਈਆਂ ਜਾ ਰਹੀਆਂ ਹਨ। ਇਸ ਤੋ ਇਲਾਵਾ ਮੇਲਾ ਖੇਤਰ ਦੀਆਂ ਪਾਰਕਿੰਗਾਂ, ਸਟਲ ਬੱਸ ਸਰਵਿਸ, ਈ ਰਿਕਸ਼ਾ, ਬਦਲਵੇ ਰੂਟ ਬਾਰੇ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਵਾਰ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਕੈਬਨਿਟ ਮੰਤਰੀ ਸ.ਹਰਜੋਤ  ਸਿੰਘ ਬੈਂਸ ਨੇ ਨਿਵੇਕਲਾ ਉਪਰਾਲਾ ਕੀਤਾ ਹੈ। ਉਨ੍ਹਾਂ ਵੱਲੋਂ ਪੰਜਾਬ ਸਰਕਾਰ ਦੀਆਂ ਲੋਕਹਿੱਤ ਵਿੱਚ ਚਲਾਈਆਂ ਜਾ ਰਹੀਆਂ ਲੋਕ ਪੱਖੀ ਸਕੀਮਾਂ ਦੀ ਜਾਣਕਾਰੀ ਵੱਡੇ ਵੱਡੇ ਹੋਰਡਿੰਗ ਲਗਾ ਕੇ ਦਿੱਤੀ ਗਈ ਹੈ। ਇਸ ਤੋ ਇਲਾਵਾ ਸ੍ਰੀ ਅਨੰਦਪੁਰ ਸਾਹਿਬ ਅਤੇ ਇੱਥੋ ਨੇੜਲੇ ਧਾਰਮਿਕ ਅਸਥਾਨਾ ਦੀਆਂ ਤਸਵੀਰਾ ਅਤੇ ਸੰਖੇਪ ਵੇਰਵੇ ਵੱਡੇ ਹੋਰਡਿੰਗਾਂ ਤੇ ਲੱਗੇ ਦਿਖਾਈ ਦੇ ਰਹੇ ਹਨ। ਸ਼ਰਧਾਲੂਆਂ ਦੀ ਸਹੂਲਤ ਲਈ ਉਨ੍ਹਾਂ ਧਾਰਮਿਕ ਅਸਥਾਨਾ, ਇਤਿਹਾਸਕ ਥਾਵਾਂ ਜਾਂ ਵਿਰਾਸਤੀ ਧਰੋਹਰਾਂ ਮਿਊਜੀਅਮ ਦੀਆਂ ਜਾਣਕਾਰੀਆਂ ਦੇ ਨਾਲ ਹੀ ਉਨ੍ਹਾਂ ਤੱਕ ਦੂਰੀ ਤੇ ਪਹੁੰਚ ਬਾਰੇ ਵੀ ਦਰਸਾਇਆ ਗਿਆ ਹੈ। ਇਸ ਨਿਵੇਕਲੇ ਉਪਰਾਲੇ ਨਾਲ ਇਸ ਇਲਾਕੇ ਦਾ ਧਾਰਮਿਕ ਟੂਰਿਜ਼ਮ ਹੋਰ ਪ੍ਰਫੁੱਲਿਤ ਹੋਵੇਗਾ। ਇਸ ਨਾਲ ਸ੍ਰੀ ਅਨੰਦਪੁਰ ਸਾਹਿਬ, ਕੀਰਤਪੁਰ ਸਾਹਿਬ ਆਉਣ ਵਾਲੇ ਸ਼ਰਧਾਲੂ ਦੋ ਤਿੰਨ ਦਿਨ ਇੱਕ ਠਹਿਰਣਗੇ, ਜਿਸ ਨਾਲ ਸੈਰ ਸਪਾਟਾ ਸੰਨਤ ਪ੍ਰਫੁੱਲਿਤ ਹੋਵੇਗੀ, ਵਪਾਰ ਕਾਰੋਬਾਰ ਦੇ ਵਸੀਲੇ ਹੋਰ ਮਜਬੂਤ ਹੋਣਗੇ ਅਤੇ ਸਥਾਨਿਕ ਲੋਕਾਂ ਦੀ ਅਰਥਿਕਤਾ ਮਜਬੂਤ ਹੋਵੇਗੀ। ਸ.ਬੈਂਸ ਦਾ ਮੁੱਢ ਤੋ ਹੀ ਇਹ ਸੁਪਨਾ ਹੈ ਕਿ ਸ਼ਿਵਾਲਿਕ ਦੀਆ ਪਹਾੜੀਆਂ ਦੀ ਗੋਦ ਵਿਚ ਵਸੇ ਪਵਿੱਤਰ ਇਤਿਹਾਸਕ ਨਗਰਾਂ ਸ੍ਰੀ ਅਨੰਦਪੁਰ ਸਾਹਿਬ, ਕੀਰਤਪੁਰ ਸਾਹਿਬ, ਨੰਗਲ ਦੇ ਨੀਮ ਪਹਾੜੀ ਇਲਾਕੇ ਨੂੰ ਰਿਲੀਜਿਅਸ ਟੂਰਿਜਮ ਵੱਜੋ ਵਿਕਸਤ ਕੀਤਾ ਜਾਵੇ, ਕੁਦਰਤੀ ਸ੍ਰੋਤਾਂ ਅਤੇ ਰਮਣੀਕ ਪਹਾੜੀਆਂ ਨਾਲ ਘਿਰੇ ਇਸ ਇਲਾਕੇ ਵਿੱਚ ਪੰਜਾਬ ਸਰਕਾਰ ਸੈਰ ਸਪਾਟਾ ਦੀਆਂ ਸੰਭਾਵਨਾਵਾਂ ਤਲਾਸ਼ ਰਹੀ ਹੈ। ਸ.ਬੈਂਸ ਦੇ ਇਨ੍ਹਾਂ ਯਤਨਾ ਨਾਲ ਇਸ ਸਮੁੱਚੇ ਇਲਾਕੇ ਦੇ ਕਾਰੋਬਾਰੀਆਂ ਦੇ ਚਿਹਰੇ ਖਿੜੇ ਹਨ। ਅਨਮਜੋਤ ਕੌਰ ਐਸਡੀਐਮ ਨੰਗਲ ਨੇ ਦੱਸਿਆ ਕਿ ਉਨ੍ਹਾਂ ਵੱਲੋ ਲਗਾਤਾਰ ਸਾਰੇ ਐਲਈਡੀ ਸਕਰੀਨ ਤੇ ਹੈਲਪ ਡੈਸਕ, ਲੋਸਟ ਐਡ ਫਾਊਡ ਦੀ ਮੋਨੀਟਰਿੰਗ ਕੀਤੀ ਜਾ ਰਹੀ ਹੈ। ਜਦੋ ਵੀ ਕੋਈ ਸ਼ਿਕਾਇਤ, ਸੁਝਾਅ, ਮੁਸ਼ਕਿਲ ਬਾਰੇ ਸੂਚਨਾ ਮਿਲ ਰਹੀ ਹੈ ਤੁਰੰਤ ਉਥੇ ਮੋਜੂਦ ਕਰਮਚਾਰੀ ਉਸ ਦੀ ਅਨਾਊਸਮੈਂਟ ਕਰ ਰਹੇ ਹਨ ਤੇ ਵਾਰ ਵਾਰ ਸਬੰਧਿਤ ਤੋ ਜਾਣਕਾਰੀ ਲੈ ਕੇ ਸਮੱਸਿਆ ਹੱਲ ਕਰਵਾ ਰਹੇ ਹਨ। ਐਲਈਡੀ ਸਕਰੀਨ ਦਾ ਫੈਸਲਾ ਬਹੁਤ ਕਾਰਗਰ ਸਿੱਧ ਹੋਇਆ ਹੈ, ਇਸ ਉੱਤੇ ਵਪਾਰਕ ਅਦਾਰਿਆ ਵੱਲੋਂ ਵਿਆਪਕ ਦੇਣ ਵਿੱਚ ਰੁਚੀ ਦਿਖਾਈ ਗਈ ਹੈ, ਜਿਸ ਨਾਲ ਇਲਾਕੇ ਵਿਚ ਪ੍ਰਦੂਸ਼ਣ ਘਟਾਉਣ ਵਿਚ ਵੀ ਮੱਦਦ ਮਿਲੀ ਹੈ।

Tags:

Advertisement

Latest News

Chandigarh News: ਨੈਸ਼ਨਲ ਯੂਥ ਐਵਾਰਡੀ ਦੀ ਥਾਣੇ 'ਚ ਬੇਰਹਿਮੀ ਨਾਲ ਕੁੱਟਮਾਰ Chandigarh News: ਨੈਸ਼ਨਲ ਯੂਥ ਐਵਾਰਡੀ ਦੀ ਥਾਣੇ 'ਚ ਬੇਰਹਿਮੀ ਨਾਲ ਕੁੱਟਮਾਰ
Chandigarh, 18,MARCH,2025,(Azad Soch News):- ਹੱਲੋਮਾਜਰਾ ਪੁਲਿਸ ਚੌਕੀ (Hallomajra Police Post) 'ਚ ਰਾਸ਼ਟਰੀ ਯੁਵਾ ਪੁਰਸਕਾਰ (National Youth Award) ਅਤੇ ਸਮਾਜ ਸੇਵਾ...
ਨਾਰੀਅਲ ਪਾਣੀ ਪੀਣ ਨਾਲ ਦਿਲ ਦੀਆਂ ਬਿਮਾਰੀਆਂ ਤੋਂ ਬਚਾਓ ਹੁੰਦਾ ਹੈ
ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਗੁਰਦਵਾਰਾ ਰਕਾਬਗੰਜ ਸਾਹਿਬ ਜੀ 'ਚ ਮੱਥਾ ਟੇਕਿਆ
ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ 2025-26 ਲਈ 58,514 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ
ਮੋਹਾਲੀ ਨਗਰ ਨਿਗਮ ਨੇ ਪ੍ਰਾਪਰਟੀ ਟੈਕਸ ਨਾ ਭਰਨ ਵਾਲਿਆਂ ਵਿਰੁੱਧ ਕਾਰਵਾਈ ਤੇਜ਼ ਕਰ ਦਿੱਤੀ
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 18-03-2025 ਅੰਗ 664
ਕੈਬਨਿਟ ਮੰਤਰੀ ਅਰੋੜਾ ਵੱਲੋਂ ਪਟਿਆਲਾ ਜ਼ਿਲ੍ਹੇ 'ਚ ਚੱਲ ਰਹੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਦੀ ਕਾਰਗੁਜ਼ਾਰੀ ਦੀ ਸਮੀਖਿਆ