ਝੋਨੇ ਦੀ ਸਿੱਧੀ ਬਿਜਾਈ ਤਕਨੀਕ ਅਪਣਾਉਣ ਵਾਲੇ ਕਿਸਾਨ 30 ਜੂਨ ਤਕ ਆਨਲਾਈਨ ਪੋਰਟਲ ਤੇ ਨਾਮ ਦਰਜ ਕਰਾਉਣ : ਮੁੱਖ ਖੇਤੀਬਾੜੀ ਅਫ਼ਸਰ

ਝੋਨੇ ਦੀ ਸਿੱਧੀ ਬਿਜਾਈ ਤਕਨੀਕ ਅਪਣਾਉਣ ਵਾਲੇ ਕਿਸਾਨ 30 ਜੂਨ ਤਕ ਆਨਲਾਈਨ ਪੋਰਟਲ ਤੇ ਨਾਮ ਦਰਜ ਕਰਾਉਣ : ਮੁੱਖ ਖੇਤੀਬਾੜੀ ਅਫ਼ਸਰ

ਫ਼ਰੀਦਕੋਟ: 29 ਜੂਨ 2024 (            ) ਝੋਨੇ ਦੀ ਲਵਾਈ ਲਈ ਮਜ਼ਦੂਰਾਂ ਦੀ ਘਾਟ ਅਤੇ ਜ਼ਮੀਨ ਹੇਠਲੇ ਪਾਣੀ ਦੇ ਪੱਧਰ ਨੂੰ ਹੋਰ ਨੀਵਾਂ ਜਾਣ ਤੋਂ ਰੋਕਣ ਨੂੰ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਤਕਨੀਕ ਦੀ ਵਰਤੋਂ ਕਰਨ ਨੂੰ ਪਹਿਲ ਦੇਣੀ ਚਾਹੀਦੀ ਅਤੇ ਇਸ ਤਕਨੀਕ ਨੂੰ ਉਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਝੋਨੇ/ਬਾਸਮਤੀ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਸਨਮਾਨ ਰਾਸ਼ੀ ਵਜੋਂ ਪ੍ਰਤੀ ਹੈਕਟੇਅਰ 3750/- ਰੁਪਏ ਦਿੱਤੇ ਜਾਣਗੇ।  ਬਲਾਕ ਫ਼ਰੀਦਕੋਟ ਦੇ ਵੱਖ ਵੱਖ ਪਿੰਡਾਂ ਦਾ ਦੌਰਾ ਕਰਦਿਆਂ ਪਿੰਡ ਭਾਣਾ ਵਿਚ ਅਗਾਂਹਵਧੂ ਕਿਸਾਨ ਭਜਨ ਸਿੰਘ ਦੇ ਖੇਤਾਂ ਵਿਚ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਡਾ.ਅਮਰੀਕ ਸਿੰਘ ਮੁੱਖ ਖੇਤੀਬਾੜੀ ਅਫ਼ਸਰ  ਨੇ  ਦੱਸਿਆ ਝੋਨੇ ਦੀ ਸਿੱਧੀ ਬਿਜਾਈ ਤਕਨੀਕ ਅਪਣਾਉਣ ਤੋਂ ਪਹਿਲਾਂ ਖੇਤੀ ਮਾਹਿਰਾਂ ਜਾਂ ਇਸ ਤਕਨੀਕ ਦਾ ਤਜਰਬਾ ਰੱਖਦੇ ਕਿਸਾਨਾਂ ਨਾਲ ਸੰਪਰਕ ਕਰ  ਲੈਣਾ ਚਾਹੀਦਾ ਤਾਂ ਜੋਂ ਇਸ ਤਕਨੀਕ ਦੀਆਂ ਬਾਰੀਕੀਆਂ ਦਾ ਪਤਾ ਲਗ ਸਕੇ।
ਉਨ੍ਹਾਂ ਕਿਹਾ ਕਿ ਹਰੇਕ ਕਿਸਾਨ ਨੂੰ ਆਪਣੇ ਕੁੱਲ ਮਾਲਕੀ ਰਕਬੇ ਦੇ 10-20 ਫੀਸਦੀ ਰਕਬੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਕਰਨ ਨੂੰ ਤਰਜੀਹ ਦੇਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਕਰਨ ਨਾਲ ਮਜ਼ਦੂਰੀ,ਸਮੇਂ,ਖੇਤੀ ਲਾਗਤ ਖਰਚੇ ਅਤੇ ਜ਼ਮੀਨ ਹੇਠਲੇ ਪਾਣੀ ਦੀ ਬੱਚਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਹੁਣ ਝੋਨੇ ਦੀਆ ਪੱਕਣ ਵਿੱਚ ਘੱਟ ਸਮਾਂ ਲੈਣ ਵਾਲੀ ਕਿਸਮ ਪੀ ਆਰ 126 ਕਿਸਮ ਜਾਂ ਬਾਸਮਤੀ ਦੀਆ ਕਿਸਮਾਂ ਪੂਸਾ 1509 ਜਾਂ  ਸੀ ਐਸ ਆਰ 30 ਦੀ ਸਿੱਧੀ ਬਿਜਾਈ ਤਕਨੀਕ ਨਾਲ ਬਿਜਾਈ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਨਦੀਨਾਂ ਦੀ ਰੋਕਥਾਮ ਲਈ ਨਦੀਨ ਨਾਸ਼ਕ ਦਵਾਈਆਂ ਦੀ ਵਰਤੋਂ ਜ਼ਰੂਰ ਕੀਤੀ ਜਾਵੇ ਅਤੇ ਬਿਜਾਈ ਤੋਂ 24 ਘੰਟਿਆਂ ਦੇ ਵਿੱਚ-ਵਿੱਚ ਇਕ ਲੀਟਰ ਪੈਂਡੀਮੈਥਾਲੀਨ ਨੂੰ 200 ਲੀਟਰ ਪਾਣੀ ਚ ਘੋਲ ਕੇ ਪ੍ਰਤੀ ਏਕੜ ਦਾ ਪੁੱਠੀ ਪੈਰੀਂ ਸ਼ਾਮ ਵੇਲੇ ਛਿੜਕਾਅ ਕੀਤਾ ਜਾਵੇ । ਉਨ੍ਹਾਂ ਦੱਸਿਆ ਕਿ ਸਿੱਧੀ ਬਿਜਾਈ ਸਿਰਫ ਦਰਮਿਆਨੀ ਤੋਂ ਭਾਰੀਆਂ ਜ਼ਮੀਨਾਂ ਵਿਚ ਹੀ ਕੀਤੀ ਜਾਵੇ । ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਸ ਤਕਨੀਕ ਨੂੰ ਉਤਸ਼ਾਹਿਤ ਕਰਨ ਲਈ ਝੋਨੇ ਦੀ ਸਿੱਧੀ ਬਿਜਾਈ ਤਕਨੀਕ ਅਪਨਾਉਣ ਵਾਲੇ ਕਿਸਾਨਾਂ ਨੂੰ ਪ੍ਰਤੀ ਹੈਕਟੇਅਰ 3750/- ਰੁਪਏ ਬਤੌਰ ਸਨਮਾਨ ਰਾਸ਼ੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਰਾਸ਼ੀ ਨੂੰ ਪ੍ਰਾਪਤ ਕਰਨ ਲਈ ਸਿੱਧੀ ਬਿਜਾਈ ਤਕਨੀਕ ਅਪਨਾਉਣ ਵਾਲੇ ਕਿਸਾਨਾਂ ਨੂੰ ਮੋਬਾਇਲ ਜਾਂ ਕੰਪਿਊਟਰ ਦੀ ਮਦਦ ਨਾਲ http://agrimachinerypb.com ਤੇ ਜਾ ਕੇ ਮਿਤੀ 30 ਜੂਨ 2024 ਤੱਕ ਬਿਨੇਪੱਤਰ ਦਾਖਲ/ਐਡਿਟ ਜਾਂ ਤਬਦੀਲੀ ਕਰ ਸਕਦੇ ਹਨ। 
ਉਨ੍ਹਾਂ ਕਿਹਾ ਕਿ ਇਸ ਸਕੀਮ ਸੰਬੰਧੀ ਵਧੇਰੇ ਜਾਣਕਾਰੀ ਲੈਣ ਲਈ ਖੇਤੀ ਅਧਿਕਾਰੀਆਂ ਜਾਂ ਟੋਲ ਫਰੀ ਨੰਬਰ 1800 180 1551 ਤੇ ਸੰਪਰਕ ਕੀਤਾ ਜਾ ਸਕਦਾ ਹੈ।
 
ਅਗਾਂਹਵਧੂ ਕਿਸਾਨ ਭਜਨ ਸਿੰਘ ਨੇ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਦਸਿਆ ਕਿ ਕਰੋਨਾ ਦੌਰਾਨ 2 ਏਕੜ ਰਕਬੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਤਕਨੀਕ ਅਪਣਾ ਕੇ ਝੋਨੇ ਦੀ ਬਿਜਾਈ ਕੀਤੀ ਗਈ ਸੀ ,ਜਿਸ ਤੋਂ ਪਹਿਲੇ ਸਾਲ ਕੁਝ ਰਹਿਣ ਕਾਰਨ ਆਮ ਵਿਧੀ ਨਾਲ ਲਵਾਈ ਕੀਤੇ ਝੋਨੇ ਤੋਂ ਝਾੜ ਘੱਟ ਮਿਲਿਆ ਸੀ ਪਰ ਖਰਚਾ ਘਟ ਹੋਣ ਕਾਰਨ ਕੋਈ ਵਿੱਤੀ ਨੁਕਸਾਨ ਨਹੀਂ ਹੋਇਆ । ਉਨ੍ਹਾਂ ਦੱਸਿਆ ਕਿ ਖੇਤੀ ਮਾਹਿਰਾਂ ਦੀ ਸਲਾਹ ਨਾਲ ਅਤੇ ਕੁਝ ਆਪਣੇ ਤਜ਼ਰਬਿਆਂ ਨਾਲ ਇਸ ਵਿਧੀ ਵਿਚ ਸਫਲਤਾ ਹਾਸਲ ਕੀਤੀ ਅਤੇ ਇਸ ਸਾਲ 12 ਏਕੜ ਰਕਬੇ ਵਿੱਚ ਇਸ ਤਕਨੀਕ ਨਾਲ ਝੋਨੇ ਦੀ ਬਿਜਾਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਵਿਧੀ ਨਾਲ ਮਜ਼ਦੂਰੀ ,ਸਮਾਂ ਅਤੇ ਪੈਸੇ ਦੀ ਵੱਡੀ ਬੱਚਤ ਹੁੰਦੀ ਹੈ। ਉਨ੍ਹਾਂ ਕਿਸਾਨਾਂ ਨੂੰ ਇਹ ਤਕਨੀਕ ਅਪਣਾਉਣ ਦੀ ਅਪੀਲ ਵੀ ਕੀਤੀ।
 ਇਸ ਮੌਕੇ ਸ੍ਰੀ ਲਖਵੀਰ ਸਿੰਘ,ਰੁਪਿੰਦਰ ਸਿੰਘ ਖੇਤੀਬਾੜੀ ਵਿਕਾਸ ਅਫਸਰ,ਦਵਿੰਦਰ ਪਾਲ ਸਿੰਘ ਖ਼ੇਤੀਬਾੜੀ ਵਿਸਥਾਰ ਅਫ਼ਸਰ, ਹਰਮਨਦੀਪ ਸਿੰਘ ਆਰ ਜੀ ਆਰ ਸੈਲ ਅਤੇ ਹੋਰ ਕਿਸਾਨ ਹਾਜ਼ਰ ਸਨ।
Tags:

Advertisement

Latest News

ਸੱਪ ਡੰਗੇ ਦਾ ਇਲਾਜ ਫਾਜ਼ਿਲਕਾ, ਜਲਾਲਾਬਾਦ ਅਤੇ ਅਬਹੋਰ ਹਸਪਤਾਲ ਵਿੱਚ ਉੱਪਲੱਬਧ-ਸਿਵਲ ਸਰਜਨ ਸੱਪ ਡੰਗੇ ਦਾ ਇਲਾਜ ਫਾਜ਼ਿਲਕਾ, ਜਲਾਲਾਬਾਦ ਅਤੇ ਅਬਹੋਰ ਹਸਪਤਾਲ ਵਿੱਚ ਉੱਪਲੱਬਧ-ਸਿਵਲ ਸਰਜਨ
ਫਾਜਿਲਕਾ 2 ਜੁਲਾਈ 2024………  ਬਰਸਾਤ ਦੇ ਮੌਸਮ ਦੇ ਮੱਦੇਨਜ਼ਰ ਰੱਖਦਿਆਂ ਸਿਵਲ ਸਰਜਨ ਫਾਜਿਲਕਾ ਡਾ. ਚੰਦਰ ਸ਼ੇਖਰ ਕੱਕੜ ਨੇ ਦੱਸਿਆ ਕਿ...
ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੁੱਖ ਮੰਤਰੀ ਸਹਾਇਤਾ ਅਤੇ ਸਵਾਗਤ ਕੇਂਦਰ ਸਥਾਪਿਤ
ਪੰਜਾਬ ਵੱਲੋਂ ਬਕਾਇਆ ਵਸੂਲੀ ਲਈ ਯਕਮੁਸ਼ਤ ਨਿਪਟਾਰਾ ਯੋਜਨਾ ਲਈ ਆਖਰੀ ਮਿਤੀ ਵਿੱਚ 16 ਅਗਸਤ ਤੱਕ ਵਾਧਾ: ਚੀਮਾ
ਸਿਵਲ ਸਰਜਨ ਫਾਜ਼ਿਲਕਾ ਵੱਲੋਂ ਦਸਤ ਰੋਕੂ ਮੁਹਿੰਮ ਦੀ ਸਿਵਲ ਹਸਪਤਾਲ ਤੋਂ ਸ਼ੁਰੂਆਤ
ਵਿਧਾਇਕ ਬੱਗਾ ਵਲੋਂ ਵਾਰਡ ਨੰਬਰ 95 'ਚ ਨਵੀਆਂ ਸੜ੍ਹਕਾਂ ਦੇ ਨਿਰਮਾਣ ਕਾਰਜ਼ਾਂ ਦਾ ਉਦਘਾਟਨ
ਏ.ਡੀ.ਸੀ. ਵੱਲੋਂ ਸਮੂਹ ਕਾਰਜ ਸਾਧਕ ਅਫ਼ਸਰਾਂ ਨਾਲ ਮੀਟਿੰਗ
ਲੋਕ ਸਭਾ ਚੋਣ ਲੜ ਚੁੱਕੇ ਉਮੀਦਵਾਰਾਂ ਦੇ ਚੋਣ ਖਰਚਿਆਂ ਦਾ ਕੀਤਾ ਅੰਤਿਮ ਮਿਲਾਨ