ਜਲੰਧਰ ਜ਼ਿਮਨੀ ਚੋਣ ਨੂੰ ਲੈ ਕੇ CM ਭਗਵੰਤ ਮਾਨ ਅੱਜ ਵੈਸਟ ਹਲਕੇ ਦੇ 3 ਵੱਖ-ਵੱਖ ਵਾਰਡਾਂ ਵਿੱਚ ਰੋਡ ਸ਼ੋਅ ਕਰਨਗੇ

ਜਲੰਧਰ ਜ਼ਿਮਨੀ ਚੋਣ ਨੂੰ ਲੈ ਕੇ CM ਭਗਵੰਤ ਮਾਨ ਅੱਜ ਵੈਸਟ ਹਲਕੇ ਦੇ 3 ਵੱਖ-ਵੱਖ ਵਾਰਡਾਂ ਵਿੱਚ ਰੋਡ ਸ਼ੋਅ ਕਰਨਗੇ

Jalandhar,02 June,2024,(Azad Soch News):- ਜਲੰਧਰ ਜ਼ਿਮਨੀ ਚੋਣ (Jalandhar By-Election) ਨੂੰ ਲੈ ਕੇ CM ਭਗਵੰਤ ਮਾਨ ਅੱਜ ਵੈਸਟ ਹਲਕੇ ਦੇ 3 ਵੱਖ-ਵੱਖ ਵਾਰਡਾਂ ਵਿੱਚ ਰੋਡ ਸ਼ੋਅ ਕਰਨਗੇ,ਰੋਡ ਸ਼ੋਅ (Road Show) ਦਾ ਸਮਾਂ ਸ਼ਾਮ ਕਰੀਬ 4 ਵਜੇ ਤੈਅ ਕੀਤਾ ਗਿਆ ਹੈ,ਇਹ ਰੋਡ ਸ਼ੋਅ ਬਸਤੀ ਗੁਜਾਂ ਦੇ ਦਿਲਬਾਗ ਨਗਰ ਸਥਿਤ ਬਾਬਾ ਬਾਲਕ ਨਾਥ ਮੰਦਿਰ (Baba Balak Nath Temple) ਤੋਂ ਸ਼ੁਰੂ ਹੋਵੇਗਾ,ਜਿਸਦੇ ਬਾਅਦ CM ਭਗਵੰਤ ਮਾਨ ਸ਼ਾਮ 5 ਵਜੇ ਗੁਰੂ ਸੰਤ ਨਗਰ ਵਿੱਚ ਦੂਜਾ ਰੋਡ ਸ਼ੋਅ ਕਰਨਗੇ,ਦੱਸ ਦੇਈਏ ਕਿ ਇਸ ਤੋਂ ਪਹਿਲਾਂ CM ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ (Dr. Gurpreet Kaur) ਨੇ ਸੋਮਵਾਰ ਨੂੰ ਡੋਰ ਟੂ ਡੋਰ ਪ੍ਰਚਾਰ (Door To Door Promotion) ਕੀਤਾ ਸੀ,ਰੋਡ ਸ਼ੋਅ (Road Show) ਨੂੰ ਲੈ ਕੇ ਪੁਲਿਸ ਨੇ ਸੁਰੱਖਿਆ ਵਧਾ ਦਿੱਤੀ ਹੈ,CM ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਵੱਲੋਂ ਵੈਸਟ ਹਲਕੇ ਵਿੱਚ ਡੋਰ ਟੂ ਡੋਰ ਪ੍ਰਚਾਰ ਕੀਤਾ ਗਿਆ ਸੀ,ਚੋਣ ਪ੍ਰਚਾਰ ਦੌਰਾਨ ਉਨ੍ਹਾਂ ਕਿਹਾ ਕਿ AAP ਉਮੀਦਵਾਰ ਮੋਹਿੰਦਰ ਭਗਤ ‘ਤੇ ਭਰੋਸਾ ਕਰੋ,ਉਹ ਬੇਹੱਦ ਇਮਾਨਦਾਰ ਵਿਅਕਤੀ ਹਨ ਤੇ ਭਗਤ ਪਰਿਵਾਰ ‘ਤੇ ਜਿਸਨੇ ਦਹਾਕਿਆਂ ਤੋਂ ਇਸ ਵਿਧਾਨ ਸਭਾ ਖੇਤਰ (Assembly Constituency) ਦੇ ਲੋਕਾਂ ਦੀ ਸੇਵਾ ਕੀਤੀ ਹੈ,ਮੋਹਿੰਦਰ ਭਗਤ ਦੇ ਪਿਤਾ ਸਾਬਕਾ ਮੰਤਰੀ ਤੇ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਚੁੰਨੀ ਲਾਲ ਭਗਤ ਨੇ ਪੂਰੀ ਇਮਾਨਦਾਰੀ ਨਾਲ ਆਪਣਾ ਕਾਰਜਕਾਲ ਪੂਰਾ ਕੀਤਾ ਹੈ,ਵੋਟ ਦੇਣ ਤੋਂ ਪਹਿਲਾਂ ਆਪਣੇ ਬੱਚਿਆਂ ਦੇ ਭਵਿੱਖ ਦੇ ਬਾਰੇ ਵਿੱਚ ਸੋਚੋ।

Advertisement

Latest News

ਅੰਮ੍ਰਿਤਪਾਲ ਸਿੰਘ ਅੱਜ ਐਮਪੀ ਵਜੋਂ ਦਿੱਲੀ ਵਿਚ ਚੁਕਣਗੇ ਸਹੁੰ ਅੰਮ੍ਰਿਤਪਾਲ ਸਿੰਘ ਅੱਜ ਐਮਪੀ ਵਜੋਂ ਦਿੱਲੀ ਵਿਚ ਚੁਕਣਗੇ ਸਹੁੰ
New Delhi,05 July,2024,(Azad Soch News):- ਪੰਜਾਬ ਦੇ ਖਡੂਰ ਸਾਹਿਬ (Khadur Sahib) ਹਲਕੇ ਤੋਂ ਸੰਸਦੀ ਚੋਣ ਜਿੱਤਣ ਵਾਲੇ ਖ਼ਾਲਿਸਤਾਨ (Khalistan) ਦੇ...
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 05-07-2024 ਅੰਗ 675
ਪੰਜਾਬ ਸਰਕਾਰ ਨੇ 34-ਜਲੰਧਰ ਪੱਛਮੀ (ਐਸ.ਸੀ.) ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਦੇ ਮੱਦੇਨਜ਼ਰ 10 ਜੁਲਾਈ, 2024 (ਬੁੱਧਵਾਰ) ਨੂੰ ਸਥਾਨਕ ਛੁੱਟੀ ਦਾ ਐਲਾਨ ਕੀਤਾ
ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ 5 ਜੁਲਾਈ ਯਾਨੀ ਕਿ ਕੱਲ੍ਹ ਨੂੰ ਬਤੌਰ ਸੰਸਦ ਮੈਂਬਰ ਸਹੁੰ ਚੁੱਕਣਗੇ
ਧਰਤੀ ਹੇਠਲੇ ਡਿੱਗ ਰਹੇ ਪਾਣੀ ਦੇ ਪੱਧਰ ਨੂੰ ਬਚਾਉਣ ਲਈ ਕੀਤੇ ਜਾਣ ਵਿਸ਼ੇਸ਼ ਉਪਰਾਲੇ : ਜਸਪ੍ਰੀਤ ਸਿੰਘ
ਅਗਾਊਂ ਵਧੂ ਕਿਸਾਨ ਗੁਰਸੇਵਕ ਸਿੰਘ ਪਿਛਲੇ ਪੰਜ ਸਾਲਾਂ ਤੋਂ ਕਰ ਰਿਹਾ ਹੈ ਝੋਨੇ ਦੀ ਸਿੱਧੀ ਬਿਜਾਈ
ਪੱਕਾ ਡਰੇਨ ਦੀ ਸਫ਼ਾਈ ਦਾ ਡਿਪਟੀ ਕਮਿਸ਼ਨਰ ਨੇ ਦੌਰਾ ਕਰਕੇ ਲਿਆ ਜਾਇਜ਼ਾ