ਘਰ ਬੈਠੇ ਹੀ 4362 ਲੋਕਾਂ ਨੇ 5423 ਸੇਵਾਵਾਂ ਦਾ ਲਿਆ ਲਾਭ – ਡਿਪਟੀ ਕਮਿਸ਼ਨਰ

ਘਰ ਬੈਠੇ ਹੀ 4362 ਲੋਕਾਂ ਨੇ 5423 ਸੇਵਾਵਾਂ ਦਾ ਲਿਆ ਲਾਭ – ਡਿਪਟੀ ਕਮਿਸ਼ਨਰ

 ਅੰਮ੍ਰਿਤਸਰ, 1 ਜੁਲਾਈ 2024 :

ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਲੋਕਾਂ ਨੂੰ ਉਹਨਾਂ ਦੇ ਘਰਾਂ ਦੀਆਂ ਬਰੂਹਾਂ ਤੇ ਸਰਕਾਰੀ ਸੇਵਾਵਾਂ ਮੁਹੱਈਆ ਕਰਵਾਉਣ ਦੀ ਪੂਰੇ ਪੰਜਾਬ ਵਿੱਚ ਜੋ ਸ਼ੁਰੂਆਤ ਕੀਤੀ ਗਈ ਸੀਉਸ ਤਹਿਤ ਜਿਲ੍ਹਾ ਅੰਮ੍ਰਿਤਸਰ ਵਿੱਚ 4362 ਲੋਕਾਂ ਨੇ 5423 ਸੇਵਾਵਾਂ ਦਾ ਘਰ ਬੈਠੇ ਹੀ ਲਾਭ ਲਿਆ ਹੈ ਅਤੇ ਹੁਣ ਤੱਕ 5241 ਲੋਕਾਂ ਨੂੰ ਇਹ ਸੇਵਾ ਮੁਹੱਈਆ ਕਰਵਾਈ ਜਾ ਚੁੱਕੀ ਹੈ ਅਤੇ ਬਾਕੀ ਰਹਿੰਦੇ ਲੋਕਾਂ ਨੂੰ ਵੀ ਨਿਸਚਿਤ ਸਮੇਂ ਦੇ ਅੰਦਰ ਅੰਦਰ ਹੀ ਇਹ ਸੁਵਿਧਾ ਮੁਹੱਈਆ ਕਰਵਾ ਦਿੱਤੀ ਜਾਵੇਗੀ

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀ ਘਨਸ਼ਾਮ ਥੋਰੀ ਨੇ ਦੱਸਿਆ ਕਿ  ਜ਼ਿਲ੍ਹੇ ਦੇ ਲੋਕ ਹੁਣ 43 ਪ੍ਰਕਾਰ ਦੀਆਂ ਸੇਵਾਵਾਂ ਘਰ ਬੈਠੇ ਪ੍ਰਾਪਤ ਕਰ ਸਕਦੇ ਹਨਜਿਸਦੇ ਲਈ ਲੋਕਾਂ ਨੂੰ ਆਪਣੇ ਘਰ ਤੋਂ ਹੀ ਫੋਨ ਨੰਬਰ 1076 ’ਤੇ ਕਾਲ ਕਰਨੀ ਹੋਵੇਗੀ। ਉਨ੍ਹਾਂ ਅੱਗੇ ਦੱਸਿਆ ਕਿ ਕਾਲ ਕਰਨ ਤੋਂ ਉਪਰੰਤ ਉਹ ਸਰਕਾਰੀ ਨੁਮਾਇੰਦੇ ਨੂੰ ਦੱਸ ਸਕਦੇ ਹਨ ਕਿ ਉਹ ਕਿਸ ਵੇਲੇ ਉਹਨਾਂ ਦੇ ਘਰ ਆ ਕੇ ਉਹਨਾਂ ਦੇ ਫੋਟੋ ਜਾਂ ਹੋਰ ਦਸਤਾਵੇਜ਼ ਲਿਜਾ ਕੇ ਉਹਨਾਂ ਨੂੰ ਸਰਕਾਰੀ ਸੇਵਾ ਦਾ ਲਾਭ ਦੇ ਸਕਦਾ ਹੈ।

ਉਨ੍ਹਾਂ ਦੱਸਿਆ ਕਿ ਸਰਕਾਰੀ ਸੇਵਾ ਤਹਿਤ ਜੋ ਵੀ ਸਰਟੀਫਿਕੇਟ ਬਣੇਗਾ ਉਹ ਵੀ ਵਿਅਕਤੀ ਨੂੰ ਉਸਦੇ ਘਰ ਹੀ ਸਰਕਾਰੀ ਨੁਮਾਇੰਦਾ ਦੇ ਕੇ ਜਾਵੇਗਾ। ਉਨਾਂ  ਨੇ ਦੱਸਿਆ ਕਿ ਇਸ ਸੇਵਾ ਦੇ ਸ਼ੁਰੂ ਹੋਣ ਨਾਲ ਜ਼ਿਲ੍ਹੇ ਦੇ ਲੋਕਾਂ ਨੂੰ ਵੱਡੀ ਸਹੂਲਤ ਮਿਲੀ ਹੈ ਅਤੇ ਉਹਨਾਂ ਨੂੰ ਸਰਕਾਰੀ ਸੇਵਾਵਾਂ ਲੈਣ ਲਈ ਸੇਵਾ ਕੇਂਦਰ ਜਾਂ ਹੋਰ ਦਫਤਰਾਂ ਤੱਕ ਨਹੀਂ ਜਾਣਾ ਪਵੇਗਾ। ਉਨ੍ਹਾਂ ਕਿਹਾ ਜਿੱਥੇ ਇਹ ਯੋਜਨਾ ਸਰਕਾਰੀ ਦਫਤਰਾਂ ਵਿੱਚ ਭੀੜ ਘੱਟ ਕਰਨ ਲਈ ਲਾਹੇਵੰਦ ਹੋਵੇਗੀਉਥੇ  ਲੋਕਾਂ ਨੂੰ ਘਰ ਬੈਠੇ ਹੀ ਸਰਕਾਰੀ ਸਹੂਲਤਾਂ ਮਿਲ ਸਕਣਗੀਆਂ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਇਹਨਾਂ ਸੇਵਾਵਾਂ ਦਾ ਲਾਭ ਲੈਣ।

                ਸ੍ਰੀ ਥੋਰੀ ਨੇ ਦੱਸਿਆ ਕਿ ਅੰਮ੍ਰਿਤਸਰ ਜਿਲ੍ਹਾ ਲੋਕਾਂ ਨੂੰ ਸਮੇਂ ਸਿਰ ਸੇਵਾਵਾਂ ਮੁਹੱਈਆ ਕਰਵਾ ਕੇ ਰਾਜ ਵਿਚੋਂ ਪਹਿਲੇ ਨੰਬਰ ਤੇ ਕਾਇਮ ਹੈ ਉਨਾਂ ਦੱਸਿਆ ਕਿ ਹੁਣ ਤੱਕ 431553 ਦੇ ਕਰੀਬ ਲੋਕਾ ਵਲੋਂ ਸੇਵਾਵਾਂ ਲੈਣ ਲਈ ਸੇਵਾ ਕੇਂਦਰ ਤੱਕ ਪਹੁੰਚ ਕੀਤੀ ਗਈ ਹੈ ਜਿਨਾਂ ਵਿਚੋਂ 407562 ਲੋਕਾਂ ਨੂੰ ਸਮੇਂ ਸਿਰ ਉਨਾਂ ਦੀਆਂ ਸੇਵਾਵਾਂ ਦੇ ਦਿੱਤੀਆਂ ਗਈਆਂ ਹਨ

          ਇਸ ਸਬੰਧੀ ਜਿਲ੍ਹਾਂ ਪ੍ਰਸਾਸ਼ਨਿਕ ਸੁਧਾਰ ਸ਼ਾਖਾ ਦੇ ਤਕਨੀਕੀ ਕੁਆਰਡੀਨੇਟਰ ਸਪ੍ਰਿੰਸ ਸਿੰਘ ਨੇ ਦੱਸਿਆ ਕਿ ਜਿਲ੍ਹੇ ਵਿੱਚ 41 ਸੇਵਾ ਕੇਂਦਰ ਕੰਮ ਕਰ ਰਹੇ ਹਨ ਅਤੇ ਇਨਾਂ ਸੇਵਾ ਕੇਂਦਰਾਂ ਵਿੱਚ ਵੱਖ-ਵੱਖ ਮਹਿਕਮੇ ਦੀਆਂ 425 ਸੇਵਾਵਾਂ ਮੁਹੱਈਆਂ ਕਰਵਾਈਆਂ ਜਾ ਰਹੀਆਂ ਹਨ  ਉਨਾਂ ਦੱਸਿਆ ਕਿ 43 ਡੋਰ-ਟੂ-ਡੋਰ ਸੇਵਾਵਾਂ ਜਿਨਾਂ ਵਿੱਚ ਜਨਮ/ਐਨ..ਸੀਸਰਟੀਫਿਕੇਟਜਨਮ ਸਰਟੀਫਿਕੇਟ ਵਿੱਚ ਨਾਮ ਜੋੜਨਾਮੌਤ ਸਰਟੀਫਿਕੇਟ ਦੀਆਂ ਕਾਪੀਆਂਜਨਮ ਸਰਟੀਫਿਕੇਟ ਵਿੱਚ ਐਂਟਰੀ ਵਿੱਚ ਸੋਧਮੌਤ/ਐਨ..ਸੀਸਰਟੀਫਿਕੇਟ ਜਾਰੀ ਕਰਨਾਜਨਮ ਸਰਟੀਫਿਕੇਟ ਦੀਆਂ ਕਈ ਕਾਪੀਆਂਜਨਮ ਸਰਟੀਫਿਕੇਟ ਦੀ ਦੇਰੀ ਨਾਲ ਰਜਿਸਟਰੇਸ਼ਨਮੌਤ ਸਰਟੀਫਿਕੇਟ ਦੀ ਦੇਰੀ ਨਾਲ ਰਜਿਸਟਰੇਸ਼ਨਮੌਤ ਦੇ ਸਰਟੀਫਿਕੇਟ (ਸਿਹਤਵਿੱਚ ਸੋਧਆਮਦਨ ਦਾ ਸਰਟੀਫਿਕੇਟਹਲਫੀਆ ਬਿਆਨ ਤਸਦੀਕ ਕਰਨਾਮਾਲ ਰਿਕਾਰਡ ਦੀ ਜਾਂਚਰਜਿਸਟਰਡ ਅਤੇ ਗੈਰ-ਰਜਿਸਟਰਡ ਦਸਤਾਵੇਜ਼ਾਂ ਦੀਆਂ ਪ੍ਰਮਾਣਿਤ ਕਾਪੀਆਂ (ਨਕਲ ਪ੍ਰਦਾਨ ਕਰਨ)ਭਾਰ-ਮੁਕਤ ਸਰਟੀਫਿਕੇਟਗਿਰਵੀਨਾਮੇ ਦੀ ਇਕੁਇਟੀ ਐਂਟਰੀਫਰਦ ਤਿਆਰ ਕਰਨਦਸਤਾਵੇਜ਼ਾਂ ਦੇ ਕਾਊਂਟਰ ਸਾਈਨਮੁਆਵਜ਼ੇ ਸਬੰਧੀ ਬਾਂਡਬਾਰਡਰ ਏਰੀਏ ਸਬੰਧੀ ਸਰਟੀਫਿਕੇਟਬੈਕਵਰਡ ਏਰੀਆ ਸਰਟੀਫਿਕੇਟਜ਼ਮੀਨ ਦੀ ਹੱਦਬੰਦੀਐਨ.ਆਰ.ਆਈਦੇ ਦਸਤਾਵੇਜ਼ਾਂ ਦੇ ਕਾਊਂਟਰ ਸਾਈਨਪੁਲਿਸ ਕਲੀਅਰੈਂਸ ਸਰਟੀਫਿਕੇਟ ਅਤੇ ਕੰਢੀ ਖੇਤਰ ਸਰਟੀਫਿਕੇਟ (ਮਾਲਦੇ ਕਾਊਂਟਰ ਸਾਈਨਲਾਭਪਾਤਰੀਆਂ ਦੇ ਬੱਚਿਆਂ ਨੂੰ ਵਜ਼ੀਫ਼ਾਉਸਾਰੀ ਕਾਮੇ ਦੀ ਰਜਿਸਟਰੇਸ਼ਨ ਅਤੇ ਉਸਾਰੀ ਮਜ਼ਦੂਰ (ਲੇਬਰਦੀ ਰਜਿਸਟਰੇਸ਼ਨ ਦਾ ਨਵੀਨੀਕਰਨਰਿਹਾਇਸ਼ੀ ਸਰਟੀਫਿਕੇਟ (ਪ੍ਰਸੋਨਲ)ਅਨੁਸੂਚਿਤ ਜਾਤੀ ਸਰਟੀਫਿਕੇਟ ਅਤੇ ਬੀ.ਸੀਸਰਟੀਫਿਕੇਟਜਨਰਲ ਜਾਤੀ ਸਰਟੀਫਿਕੇਟਹੋਰ ਪਛੜੀ ਸ਼੍ਰੇਣੀਆਂ ਸਬੰਧੀ ਸਰਟੀਫਿਕੇਟ (.ਬੀ.ਸੀ.)ਆਮਦਨ ਅਤੇ ਸੰਪਤੀ ਦਾ ਸਰਟੀਫਿਕੇਟ (.ਡਬਲਿਊ.ਐਸ.) ਅਤੇ ਸ਼ਗਨ ਸਕੀਮ (ਕੇਸ ਨੂੰ ਮਨਜ਼ੂਰੀ ਲਈ) (ਸਮਾਜਿਕ ਨਿਆਂ)ਬਜ਼ੁਰਗਾਂ ਨੂੰ ਪੈਨਸ਼ਨਵਿਧਵਾ/ਬੇਸਹਾਰਾ ਨਾਗਰਿਕਾਂ ਨੂੰ ਪੈਨਸ਼ਨਅਪਾਹਜ ਨਾਗਰਿਕਾਂ ਨੂੰ ਪੈਨਸ਼ਨਅਪੰਗਤਾ ਸਰਟੀਫਿਕੇਟ ਯੀ.ਡੀ.ਆਈ.ਡੀਕਾਰਡ ਲਈ ਅਰਜ਼ੀ ਅਤੇ ਨਿਰਭਰ ਬੱਚਿਆਂ ਲਈ ਪੈਨਸ਼ਨ (ਸਮਾਜਿਕ ਸੁਰੱਖਿਆ)ਬਿਜਲੀ ਦੇ ਬਿੱਲ ਦਾ ਭੁਗਤਾਨ (ਪਾਵਰ)ਵਿਆਹ ਦੀ ਰਜਿਸਟਰੇਸ਼ਨ (ਲਾਜ਼ਮੀ)ਵਿਆਹ (ਆਨੰਦ) (ਘਰਦੀ ਰਜਿਸਟਰੇਸ਼ਨ ਅਤੇ ਪੇਂਡੂ ਖੇਤਰ ਦਾ ਸਰਟੀਫਿਕੇਟ (ਪੇਂਡੂਸ਼ਾਮਲ ਹਨ।

Tags:

Advertisement

Latest News

ਅੰਮ੍ਰਿਤਪਾਲ ਸਿੰਘ ਅੱਜ ਐਮਪੀ ਵਜੋਂ ਦਿੱਲੀ ਵਿਚ ਚੁਕਣਗੇ ਸਹੁੰ ਅੰਮ੍ਰਿਤਪਾਲ ਸਿੰਘ ਅੱਜ ਐਮਪੀ ਵਜੋਂ ਦਿੱਲੀ ਵਿਚ ਚੁਕਣਗੇ ਸਹੁੰ
New Delhi,05 July,2024,(Azad Soch News):- ਪੰਜਾਬ ਦੇ ਖਡੂਰ ਸਾਹਿਬ (Khadur Sahib) ਹਲਕੇ ਤੋਂ ਸੰਸਦੀ ਚੋਣ ਜਿੱਤਣ ਵਾਲੇ ਖ਼ਾਲਿਸਤਾਨ (Khalistan) ਦੇ...
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 05-07-2024 ਅੰਗ 675
ਪੰਜਾਬ ਸਰਕਾਰ ਨੇ 34-ਜਲੰਧਰ ਪੱਛਮੀ (ਐਸ.ਸੀ.) ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਦੇ ਮੱਦੇਨਜ਼ਰ 10 ਜੁਲਾਈ, 2024 (ਬੁੱਧਵਾਰ) ਨੂੰ ਸਥਾਨਕ ਛੁੱਟੀ ਦਾ ਐਲਾਨ ਕੀਤਾ
ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ 5 ਜੁਲਾਈ ਯਾਨੀ ਕਿ ਕੱਲ੍ਹ ਨੂੰ ਬਤੌਰ ਸੰਸਦ ਮੈਂਬਰ ਸਹੁੰ ਚੁੱਕਣਗੇ
ਧਰਤੀ ਹੇਠਲੇ ਡਿੱਗ ਰਹੇ ਪਾਣੀ ਦੇ ਪੱਧਰ ਨੂੰ ਬਚਾਉਣ ਲਈ ਕੀਤੇ ਜਾਣ ਵਿਸ਼ੇਸ਼ ਉਪਰਾਲੇ : ਜਸਪ੍ਰੀਤ ਸਿੰਘ
ਅਗਾਊਂ ਵਧੂ ਕਿਸਾਨ ਗੁਰਸੇਵਕ ਸਿੰਘ ਪਿਛਲੇ ਪੰਜ ਸਾਲਾਂ ਤੋਂ ਕਰ ਰਿਹਾ ਹੈ ਝੋਨੇ ਦੀ ਸਿੱਧੀ ਬਿਜਾਈ
ਪੱਕਾ ਡਰੇਨ ਦੀ ਸਫ਼ਾਈ ਦਾ ਡਿਪਟੀ ਕਮਿਸ਼ਨਰ ਨੇ ਦੌਰਾ ਕਰਕੇ ਲਿਆ ਜਾਇਜ਼ਾ