ਉਰਦੂ ਆਮੋਜ਼ ਦੀਆਂ ਕਲਾਸਾਂ ਦੇ ਦਾਖਲੇ ਲਈ 10 ਜੁਲਾਈ ਤੱਕ ਵਾਧਾ

ਉਰਦੂ ਆਮੋਜ਼ ਦੀਆਂ ਕਲਾਸਾਂ ਦੇ ਦਾਖਲੇ ਲਈ 10 ਜੁਲਾਈ ਤੱਕ ਵਾਧਾ

ਫਰੀਦਕੋਟ 4 ਜੁਲਾਈ ()  ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਫ਼ਰੀਦਕੋਟ ਵਿਖੇ ਉਰਦੂ ਆਮੋਜ਼ ਦੀਆਂ ਕਲਾਸਾਂ ਵਿੱਚ ਦਾਖਲੇ ਲਈ 10 ਜੁਲਾਈ 2024 ਤੱਕ ਵਾਧਾ ਕੀਤਾ ਗਿਆ ਹੈ।  ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਭਾਸ਼ਾ ਅਫ਼ਸਰ ਸ੍ਰੀ ਮਨਜੀਤ ਪੁਰੀ ਨੇ ਦੱਸਿਆ ਕਿ ਪਹਿਲਾਂ ਦਾਖਲੇ ਲਈ ਆਖਿਰੀ ਮਿਤੀ 30 ਜੂਨ ਰੱਖੀ ਗਈ ਸੀ ਹੁਣ ਆਖਿਰੀ ਮਿਤੀ ਵਿੱਚ ਵਾਧਾ ਕਰਦਿਆਂ 10 ਜੁਲਾਈ ਕੀਤੀ ਗਈ  ਹੈ।

          ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਕਿਸੇ ਵੀ ਉਮਰ ਤੇ ਵਰਗ ਦਾ ਵਿਅਕਤੀ ਇਸ ਕੋਰਸ ਵਿੱਚ ਦਾਖਲਾ ਲੈ ਸਕਦਾ ਹੈ।  ਪੂਰੇ ਕੋਰਸ ਦੀ ਦਾਖਲਾ ਫੀਸ 500 ਰੁਪਏ ਹੋਵੇਗੀ। ਉਨ੍ਹਾਂ ਦੱਸਿਆ ਕਿ ਉਰਦੂ ਸਿਖਲਾਈ ਕੋਰਸ ਮਹੀਨੇ ਦਾ ਹੈ। ਕੋਰਸ ਖਤਮ ਹੋਣ ਉਪਰੰਤ ਡਾਇਰੈਕਟਰਭਾਸ਼ਾ ਵਿਭਾਗ ਪੰਜਾਬ ਵੱਲੋਂ ਪ੍ਰੀਖਿਆ ਲਈ ਜਾਵੇਗੀ ਅਤੇ ਪਾਸ ਹੋਣ ਵਾਲੇ ਉਮੀਦਵਾਰ ਨੂੰ ਵਿਭਾਗ ਵੱਲੋਂ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ। ਇਹ ਕਲਾਸ ਦਫਤਰੀ ਕੰਮ-ਕਾਜ ਵਾਲੇ ਦਿਨ ਸ਼ਾਮ 5-15 ਤੋਂ 6-15 ਵਜੇ ਤੱਕ ਸਰਕਾਰੀ ਕੰਨਿਆ ਸੀਨੀ. ਸੈਕੰ ਸਕੂਲ ਫ਼ਰੀਦਕੋਟ ਵਿਖੇ ਲਗਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਦਾਖਲਾ ਲੈਣ ਵਾਲੇ ਚਾਹਵਾਨ ਉਮੀਦਵਾਰ ਕਿਸੇ ਵੀ ਕੰਮ-ਕਾਜ ਵਾਲੇ ਦਿਨ ਦਾਖਲਾ ਫਾਰਮ ਜਿਲ੍ਹਾ ਭਾਸ਼ਾ ਦਫਤਰਕਮਰਾ ਨੰ. 333, ਦੂਜੀ ਮੰਜ਼ਿਲਜਿਲ੍ਹਾ ਪ੍ਰਬੰਧਕੀ ਕੰਪਲੈਕਸਫ਼ਰੀਦਕੋਟ ਵਿਖੇ ਜਮ੍ਹਾਂ ਕਰਵਾ ਸਕਦੇ ਹਨ।

Tags:

Advertisement

Latest News

 ਉੱਤਰਾਖੰਡ 'ਚ ਦੇਰ ਰਾਤ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਉੱਤਰਾਖੰਡ 'ਚ ਦੇਰ ਰਾਤ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ
Uttarakhand, 8 July 2024 ,(Azad Soch News):- ਉੱਤਰਾਖੰਡ 'ਚ ਦੇਰ ਰਾਤ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਰਾਸ਼ਟਰੀ ਭੂਚਾਲ ਵਿਗਿਆਨ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੋ ਦਿਨਾਂ ਰੂਸ ਯਾਤਰਾ ਅੱਜ ਤੋਂ
ਉੱਤਰਾਖੰਡ 'ਚ ਭਾਰੀ ਮੀਂਹ ਦੇ ਅਲਰਟ ਦੇ ਮੱਦੇਨਜ਼ਰ ਐਤਵਾਰ ਨੂੰ ਚਾਰਧਾਮ ਯਾਤਰਾ ਮੁਲਤਵੀ
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 08-07-2024 ਅੰਗ 657
ਭਾਰਤੀ ਹਵਾਈ ਸੈਨਾ ’ਚ ਅਗਨਵੀਰ ਵਾਯੂ ਦੀ ਭਰਤੀ ਲਈ 08 ਤੋਂ 28 ਜੁਲਾਈ ਤੱਕ ਕੀਤਾ ਜਾ ਸਕਦੈ ਆਨਲਾਈਨ ਅਪਲਾਈ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀਆਂ ਟੀਮਾਂ ਵੱਲੋਂ ਨਰਮੇ ਦੀ ਫਸਲ ਦਾ ਨਿਰੀਖਣ ਕਰਨ ਦਾ ਕੰਮ ਲਗਾਤਾਰ ਜਾਰੀ
ਜ਼ਿਲ੍ਹੇ ਦੀਆਂ 20 ਡਰੇਨਾਂ ਦੀ ਸਫਾਈ ਦਾ ਕੰਮ ਮੁਕੰਮਲ