ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕੀਤੀ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕੀਤੀ

Chandigarh,26 July,2024,(Azad Soch News):- ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕੀਤੀ,ਇਸ ਦੌਰਾਨ ਉਨ੍ਹਾਂ ਦੇ ਨਾਲ ਜੀਐਸਟੀ ਡਿਪਾਰਟਮੈਂਟ (GST Department) ਦੇ ਸੈਕਟਰੀ ਵਿਕਾਸ ਪ੍ਰਤਾਪ ਅਤੇ ਐਕਸਾਈਜ਼ ਡਿਪਟੀ ਕਮਿਸ਼ਨਰ ਜਸਕਰਨ ਬਰਾੜ,ਇੰਨਫੋਸਮੈਂਟ ਵਿੰਗ ਦੇ ਹੈਡ ਸ਼ਾਮਲ ਹਨ,ਕਾਨਫਰੰਸ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਲੁਧਿਆਣਾ ਦੇ ਅੰਦਰ 424 ਕਰੋੜ ਰੁਪਏ ਦੇ ਜਾਅਲੀ ਬਿੱਲਾਂ ਦਾ ਪਰਦਾਫਾਸ਼ ਹੋਇਆ ਹੈ,ਉਨ੍ਹਾਂ ਨੂੰ 25 ਕਰੋੜ ਰੁਪਏ ਟੈਕਸ ਦਾ ਚਾਰਜ ਕੀਤਾ ਜਾਵੇਗਾ,ਕੁਝ ਫ਼ਰਮਾ ਕੇਂਦਰ ਸਰਕਾਰ ਵੱਲੋਂ ਰਜਿਸਟਰਡ ਕਰਵਾਈਆਂ ਗਈਆਂ,ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ 303 ਫ਼ਰਮਾ ਤੋਂ 4044 ਕਰੋੜ ਰੁਪਏ ਦੀ ਲੋਹੇ ਦੀ ਜਾਅਲੀ ਖਰੀਦੋ ਫਰੋਖਤ ਦੀ ਚੋਰੀ ਫੜੀ ਗਈ,ਇਹਨਾਂ ਚੋਂ 86 ਫ਼ਰਮਾ ਹੋਰਨਾਂ ਸੂਬਿਆਂ ਤੋਂ ਹਨ,11 ਪੰਜਾਬ ਦੇ ਅਧੀਨ ਹਨ, 217 ਫ਼ਰਮਾ ’ਚੋਂ 89.7 ਕਰੋੜ ਰੁਪਏ ਦੀ ITC ਵਲੋਂ ਬਲਾਕ ਕੀਤੀ ਗਈ,707 ਜਾਅਲੀ ITC ਦੇ ਕੇਸਾਂ ਦੀ ਜਾਂਚ ਪੜਤਾਲ ਕੀਤੀ,206 ਫ਼ਰਮਾ ਦੇ ਖਿਲਾਫ ਕੇਂਦਰ ਨੂੰ ਕਾਰਵਾਈ ਕਰਨ ਲਈ ਲਿਖਿਆ ਗਿਆ ਹੈ,11 ਵਿਅਕਤੀਆਂ ਦੀ ਗ੍ਰਿਫ਼ਤਾਰੀ ਪਾਈ ਗਈ ਹੈ,2 ਕਰੋੜ ਦੀ ਰਿਕਵਰੀ ਹੋਈ ’ਤੇ 100 ਕਰੋੜ ਦੀ ਰਿਕਵਰੀ ਹੋਰ ਨਿਕਲੀ ਹੈ,ਵਿੱਤ ਮੰਤਰੀ ਹਰਪਾਲ ਸਿੰਘ ਚੀਮਾ (Finance Minister Harpal Singh Cheema) ਨੇ ਦੱਸਿਆ ਕਿ 68 ਫ਼ਰਮਾ, ਮਾਲਕਾਂ ਵੱਲੋਂ ਕਰਿੰਦਿਆਂ ਦੇ ਨਾਮ 'ਤੇ ਚਲਾਈਆਂ ਜਾ ਰਹੀਆਂ ਸੀ,ਉਨ੍ਹਾਂ ਵਿਚੋਂ 100 ਕਰੋੜ ਦਾ ਚੂਨਾ ਵਿਭਾਗ ਨੂੰ ਲਾਇਆ ਜਾਣਾ ਸੀ,ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਪਿਛਲੀ ਸਰਕਾਰ 'ਚ ਟੈਕਸ ਗ੍ਰੋਥ 6% ਸੀ, ਸਾਡੀ ਸਰਕਾਰ ਦੌਰਾਨ 13% ਗ੍ਰੋਥ ਹੋਈ ਹੈ, ਅੰਮ੍ਰਿਤਸਰ 'ਚ ਸੋਨੇ ਦੇ ਉੱਪਰ ਬਿਨ੍ਹਾਂ ਬਿੱਲ ਖਰੀਦਣ ਵਾਲੀ ਫ਼ਰਮ ਤੋਂ 336 ਕਰੋੜ ਦੀ ਚੋਰੀ ਫੜੀ ਹੈ,ਉਨ੍ਹਾਂ ਕਿਹਾ ਕਿ ਇਸ ਫ਼ਰਮ ਕੋਲ ਸੋਨਾ ਖਰੀਦਣ ਦਾ ਕੋਈ ਰਿਕਾਰਡ ਨਹੀਂ ਸੀ, ਜਿਸ ਕਰਕੇ 20 ਕਰੋੜ ਦਾ ਜ਼ੁਰਮਾਨਾ ਵੀ ਲਗਾਇਆ ਗਿਆ ਹੈ,ਚਰਨਜੀਤ ਚੰਨੀ ਵੱਲੋਂ ਦਿੱਤੇ ਗਏ ਬਿਆਨ ਬਾਰੇ ਬੋਲਦੇ ਹੋਏ ਹਰਪਾਲ ਚੀਮਾ ਨੇ ਕਿਹਾ ਕਿ ਪੰਜਾਬ 'ਚ ਜੋ ਵੀ ਵਿਅਕਤੀ ਕਾਨੂੰਨ ਤੋੜੇਗਾ ਉਸਨੂੰ ਕਾਨੂੰਨ ਮੁਤਾਬਿਕ ਸਜ਼ਾ ਮਿਲੇਗੀ,ਹਿੰਦੂ ਸੰਗਠਨਾ ਵੱਲੋਂ ਤ੍ਰਿਸ਼ੂਲ ਯਾਤਰਾ ਕੱਢਣ ਬਾਰੇ ਬੋਲਦੇ ਹੋਏ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਿਸੇ ਨੂੰ ਵੀ ਪੰਜਾਬ ਦਾ ਮਾਹੌਲ਼ ਖਰਾਬ ਨਹੀਂ ਕਰਨ ਦਿੱਤਾ ਜਾਵੇਗਾ।

Advertisement

Latest News

ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਟੀਮ ਇੰਡੀਆ ਸਿਰਫ਼ 46 ਦੌੜਾਂ 'ਤੇ ਹੀ ਸਿਮਟ ਗਈ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਟੀਮ ਇੰਡੀਆ ਸਿਰਫ਼ 46 ਦੌੜਾਂ 'ਤੇ ਹੀ ਸਿਮਟ ਗਈ
Bangalore,17 OCT,2024,(Azad Soch News):- ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਆਈ ਟੀਮ ਇੰਡੀਆ (Team India) ਸਿਰਫ਼ 46 ਦੌੜਾਂ 'ਤੇ ਹੀ...
ਸਰੀਰ ਲਈ ਅੰਮ੍ਰਿਤ ਹੈ ਅਸ਼ਵਗੰਧਾ
ਬੰਗਲਾਦੇਸ਼ ਦੀ ਅਦਾਲਤ ਨੇ ਸਾਬਕਾ ਨੇਤਾ ਸ਼ੇਖ ਹਸੀਨਾ ਦੇ ਖ਼ਿਲਾਫ਼ ਗ੍ਰਿਫਤਾਰੀ ਵਾਰੰਟ ਜਾਰੀ ਕਰਨ ਦਾ ਹੁਕਮ ਦਿੱਤਾ
ਅਦਾਕਾਰਾ ਕੰਗਨਾ ਰਣੌਤ ਦੀ ਫਿਲਮ Emergency ਨੂੰ ਮਿਲਿਆ ਸੈਂਸਰ ਬੋਰਡ ਵੱਲੋਂ ਸਰਟੀਫਿਕੇਟ
ਤਖ਼ਤ ਸਾਹਿਬ ਦੇ ਜਥੇਦਾਰ ਦੀ ਅਥਾਰਟੀ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕਰਾਂਗੇ-ਮੁੱਖ ਮੰਤਰੀ
ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਦਿਹਾਤੀ ਨੇ ਮੌਕੇ ਤੇ ਪਹੁੰਚ ਕੇ ਬੁਝਾਈ ਖੇਤਾਂ ਵਿੱਚ ਅੱਗ
ਭਗਵਾਨ ਸ੍ਰੀ ਵਾਲਮੀਕਿ ਤੀਰਥ ਸਥਲ (ਰਾਮ ਤੀਰਥ) ਅੰਮ੍ਰਿਤਸਰ ਵਿਖੇ ਹੋਏ ਨਤਮਸਤਕ