ਰੋਪੜ 'ਚ ਵਾਪਰੇ ਦਰਦਨਾਕ ਹਾਦਸੇ ਵਿੱਚ ਪੰਜ ਮਜ਼ਦੂਰ ਦੱਬੇ

Ropar,19 April,(Azad Soch News):- ਪੰਜਾਬ ਦੇ ਰੋਪੜ ਸ਼ਹਿਰ ਦੀ ਪ੍ਰੀਤ ਕਲੋਨੀ (Preet Colony) ਵਿੱਚ ਇੱਕ ਮਕਾਨ ਡਿੱਗਣ ਕਾਰਨ ਪੰਜ ਮਜ਼ਦੂਰ ਮਲਬੇ ਹੇਠ ਦੱਬ ਗਏ,ਹਾਦਸਾ ਦੁਪਹਿਰ ਤਿੰਨ ਵਜੇ ਵਾਪਰਿਆ,ਜਦੋਂ ਮਕਾਨ ਨੂੰ ਉੱਚਾ ਚੁੱਕਣ ਲਈ ਜੈਕ (Jack) ਲਗਾਇਆ ਜਾ ਰਿਹਾ ਸੀ,ਤਾਂ ਅਚਾਨਕ ਦੋ ਮੰਜ਼ਿਲਾ ਮਕਾਨ ਡਿੱਗ ਗਿਆ,ਇਸ ਦੌਰਾਨ ਧਮਾਕੇ ਦੀ ਆਵਾਜ਼ ਸੁਣ ਕੇ ਲੋਕ ਇਕੱਠੇ ਹੋ ਗਏ,ਦੇਰ ਸ਼ਾਮ ਸੱਤ ਵਜੇ ਪੰਜ ਘੰਟੇ ਦੀ ਸਖ਼ਤ ਮਿਹਨਤ ਤੋਂ ਬਾਅਦ ਦੋ ਮਜ਼ਦੂਰਾਂ ਨੂੰ ਜ਼ਿੰਦਾ ਬਾਹਰ ਕੱਢਿਆ ਜਾ ਸਕਿਆ,ਉਸ ਨੂੰ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ।
ਰੋਪੜ ਵਿੱਚ ਹੋਏ ਦਰਦਨਾਕ ਹਾਦਸੇ ਦੌਰਾਨ ਇਮਾਰਤ ਦੇ ਢਹਿ ਢੇਰੀ ਹਿੱਸੇ ਵਿੱਚੋਂ ਹੁਣ ਤੱਕ ਕੁੱਲ ਤਿੰਨ ਮਜ਼ਦੂਰਾਂ ਨੂੰ ਬਾਹਰ ਕੱਢ ਲਿਆ ਗਿਆ ਸੀ ਜਿਨਾਂ ਵਿੱਚੋਂ 2 ਨੂੰ ਫੌਰੀ ਸਿਹਤ ਸਹੂਲਤਾਂ ਦੇਣ ਤੋਂ ਬਾਅਦ PGI ਚੰਡੀਗੜ ਰੈਫਰ ਕਰ ਦਿੱਤਾ ਗਿਆ ਜਿੱਥੇ PGI ਪਹੁੰਚਣ ਤੋਂ ਪਹਿਲਾਂ ਉਸ ਦੀ ਮੌਤ ਹੋ ਚੁੱਕੀ ਸੀ,ਅੱਜ ਕਰੀਬ ਤੜਕਸਾਰ ਇੱਕ ਵਿਅਕਤੀ ਹੋਰ ਅਭਿਸ਼ੇਕ ਦਾ ਮ੍ਰਿਤਕ ਸਰੀਰ ਮਲਵੇ ਹੇਠੋਂ ਕੱਢਿਆ ਗਿਆ,ਕੁੱਲ ਮਿਲਾ ਕੇ ਇਸ ਮਾਮਲੇ ਵਿੱਚ ਪੰਜ ਵਿੱਚੋਂ ਤਿੰਨ ਦੀ ਮੌਤ ਹੋ ਚੁੱਕੀ ਹੈ,ਇੱਕ ਜੇਰੇ ਇਲਾਜ ਹੈ ਅਤੇ ਇੱਕ ਦੀ ਭਾਲ ਜਾਰੀ ਹੈ।
Related Posts
Latest News
