ਲੋਕ ਨਿਰਮਾਣ ਵਿਭਾਗ ਵਿੱਚ ਪਾਰਦਰਸ਼ੀ ਪ੍ਰਸ਼ਾਸਨ ਸਦਕਾ ਲਾਗਤਾਂ ਵਿੱਚ ਭਾਰੀ ਕਟੌਤੀ ਹੋਈ: ਹਰਭਜਨ ਸਿੰਘ ਈ.ਟੀ.ਓ.

ਲੋਕ ਨਿਰਮਾਣ ਵਿਭਾਗ ਵਿੱਚ ਪਾਰਦਰਸ਼ੀ ਪ੍ਰਸ਼ਾਸਨ ਸਦਕਾ ਲਾਗਤਾਂ ਵਿੱਚ ਭਾਰੀ ਕਟੌਤੀ ਹੋਈ: ਹਰਭਜਨ ਸਿੰਘ ਈ.ਟੀ.ਓ.

ਚੰਡੀਗੜ੍ਹ, 13 ਅਪ੍ਰੈਲ:

ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ੀ ਅਗਵਾਈ ਹੇਠ ਲੋਕ ਨਿਰਮਾਣ ਵਿਭਾਗ ਨੇ ਪਾਰਦਰਸ਼ੀ ਪ੍ਰਸ਼ਾਸਨ ਅਤੇ ਭ੍ਰਿਸ਼ਟਾਚਾਰ ਵਿਰੋਧੀ ਠੋਸ ਕਦਮਾਂ ਲਈ ਵਿੱਢੀ ਮੁਹਿੰਮ ਰਾਹੀਂ ਸ਼ਾਨਦਾਰ ਨਤੀਜੇ ਹਾਸਲ ਕੀਤੇ ਹਨ। ਇਹ ਜਾਣਕਾਰੀ ਕੈਬਨਿਟ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. ਨੇ ਅੱਜ ਇੱਥੇ ਜਾਰੀ ਪ੍ਰੈਸ ਬਿਆਨ ਰਾਹੀਂ ਦਿੱਤੀ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਹਾਲ ਹੀ ਵਿੱਚ ਕੀਤੇ ਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਸਪੱਸ਼ਟ ਤੌਰ 'ਤੇ ਪਤਾ ਚਲਦਾ ਹੈ ਕਿ ਠੇਕੇਦਾਰ ਹੁਣ ਵੱਧ ਤੋਂ ਵੱਧ ਰਿਬੇਟ ਦੇ ਨਾਲ ਟੈਂਡਰ ਜਮ੍ਹਾ ਕਰ ਰਹੇ ਹਨ, ਜਿਸ ਦੇ ਨਤੀਜੇ ਵਜੋਂ ਲਾਗਤਾਂ ਵਿੱਚ ਭਾਰੀ ਕਟੌਤੀ ਹੋ ਰਹੀ ਹੈ ਜੋ ਸੂਬੇ ਦੇ ਅਰਥਚਾਰੇ ਲਈ ਕਾਫੀ ਲਾਹੇਬੰਦ ਹੈ।

ਸਾਲ 2021-22 ਦੇ ਮੁਕਾਬਲੇ ਵੱਖ-ਵੱਖ ਪ੍ਰੋਜੈਕਟ ਵਰਗ ਵਿੱਚ ਰਿਬੇਟ ਦੀ ਫੀਸਦ ਵਿੱਚ ਸਾਲ-ਦਰ-ਸਾਲ ਹੋਏ ਪ੍ਰਭਾਵਸ਼ਾਲੀ ਸੁਧਾਰਾਂ ‘ਤੇ ਚਾਨਣਾ ਪਾਉਂਦਿਆਂ, ਸ. ਹਰਭਜਨ ਸਿੰਘ ਈ.ਟੀ.ਓ. ਨੇ ਕਿਹਾ ਕਿ ਪਲਾਨ ਰੋਡ ਦੇ ਕੰਮਾਂ ਸਬੰਧੀ ਛੋਟਾਂ ਵਿੱਚ 3 ਫੀਸਦ ਤੋਂ 19.73 ਫੀਸਦ ਤੱਕ ਵਾਧਾ ਹੋਇਆ ਹੈ, ਨਾਬਾਰਡ ਪ੍ਰੋਜੈਕਟ ਦੇ ਕੰਮਾਂ ਸਬੰਧੀ ਛੋਟਾਂ ਵਿੱਚ 8.56 ਫੀਸਦ ਤੋਂ 24.91 ਫੀਸਦ ਤੱਕ ਵਾਧਾ, ਨੈਸ਼ਨਲ ਹਾਈਵੇ ਦੇ ਕੰਮਾਂ ਸਬੰਧੀ ਛੋਟਾਂ ਵਿੱਚ 19.2 ਫੀਸਦ ਤੋਂ 27.42 ਫੀਸਦ ਵਾਧਾ ਹੋਇਆ ਹੈ ਅਤੇ ਸੀ.ਆਈ.ਆਰ.ਐਫ. ਪ੍ਰੋਜੈਕਟਾਂ ਦੀ ਛੋਟ 2.8 ਫੀਸਦ ਤੋਂ 27.69 ਫੀਸਦ ਹੋ ਗਈ ਹੈ।  

ਉਨ੍ਹਾਂ ਕਿਹਾ ਕਿ ਇਨ੍ਹਾਂ ਸੁਧਾਰਾਂ ਦੇ ਨਤੀਜੇ ਵਜੋਂ ਟੈਂਡਰ ਅਲਾਟਮੈਂਟ ਸਮੇਂ ਵਿੱਤੀ ਸਾਲ 2024-25 ਦੌਰਾਨ ਕੁੱਲ 234.78 ਕਰੋੜ ਰੁਪਏ ਦੀ ਬਚਤ ਹੋਈ ਹੈ ਅਤੇ ਪਿਛਲੇ ਕੁਝ ਸਾਲਾਂ ਵਿੱਚ ਰਿਬੇਟ ਵਿੱਚ ਵਾਧਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸਦਕਾ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਲੋਕਾਂ ਦਾ ਵਿਸ਼ਵਾਸ ਵਧ ਰਿਹਾ ਹੈ ਅਤੇ ਅਸੀਂ ਪਾਰਦਰਸ਼ਤਾ ਅਤੇ ਪ੍ਰਭਾਵੀ ਸ਼ਾਸਨ ਲਈ ਵਚਨਬੱਧ ਹਾਂ।

Tags:

Advertisement

Latest News

ਕਿਸਾਨ ਭਰਾਵਾਂ ਨੂੰ ਕਣਕ ਦੇ ਨਾੜ ਅਤੇ ਫਸਲਾ ਦੀ ਰਹਿੰਦ ਖੂੰਹਦ ਨੂੰ ਨਾ ਸਾੜਣ ਦੀ ਅਪੀਲ - ਵਾਤਾਵਰਣ ਬਚਾਓ, ਜ਼ਮੀਨ ਬਚਾਓ, ਜੀਵਨ ਬਚਾਓ ਕਿਸਾਨ ਭਰਾਵਾਂ ਨੂੰ ਕਣਕ ਦੇ ਨਾੜ ਅਤੇ ਫਸਲਾ ਦੀ ਰਹਿੰਦ ਖੂੰਹਦ ਨੂੰ ਨਾ ਸਾੜਣ ਦੀ ਅਪੀਲ - ਵਾਤਾਵਰਣ ਬਚਾਓ, ਜ਼ਮੀਨ ਬਚਾਓ, ਜੀਵਨ ਬਚਾਓ
ਸ੍ਰੀ ਮੁਕਤਸਰ ਸਾਹਿਬ 19 ਅਪ੍ਰੈਲ                                                                 ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਮੁੱਖ ਖੇਤੀਬਾੜੀ ਅਫਸਰ ਸ. ਕਰਨਜੀਤ ਸਿੰਘ ਗਿੱਲ ਵੱਲੋਂ ਸਮੂਹ ਕਿਸਾਨ...
ਜ਼ਿਲ੍ਹੇ ਦੀਆਂ ਮੰਡੀਆਂ ਅੰਦਰ ਖਰੀਦ ਸਬੰਧੀ ਕਿਸੇ ਵੀ ਵਰਗ ਨੂੰ ਨਹੀਂ ਆਉਣ ਦਿੱਤੀ ਜਾਵੇਗੀ ਕੋਈ ਦਿੱਕਤ
ਗਿੱਦੜਬਾਹਾ ਦੇ ਸਕੂਲਾਂ ਅੰਦਰ ਸਿੱਖਿਆ ਕ੍ਰਾਂਤੀ ਹੇਠ 67 ਲੱਖ 26 ਹਜ਼ਾਰ ਰੁਪਏ ਦੇ ਪ੍ਰੋਜੈਕਟਾਂ ਦੇ ਕੀਤੇ ਉਦਘਾਟਨ
ਲਾਲਜੀਤ ਸਿੰਘ ਭੁੱਲਰ ਨੇ ਪੱਟੀ ਦੇ ਵੱਖ-ਵੱਖ ਸਰਕਾਰੀ ਸਕੂਲਾਂ ਦੇ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ
ਕਿਸਾਨਾਂ ਦੀ ਫਸਲ ਦਾ ਦਾਣਾ-ਦਾਣਾ ਖਰੀਦਿਆ ਜਾਵੇਗਾ- ਵਿਧਾਇਕ ਸ਼ੈਰੀ ਕਲਸੀ
ਮੋਗਾ ਵਿੱਚ ਗੈਰਕਾਨੂੰਨੀ ਇਮਾਰਤਾਂ ਦੀ ਉਸਾਰੀ ਖ਼ਿਲਾਫ਼ ਕਾਰਵਾਈ
ਨਸ਼ਾ ਤਸਕਰੀ ਕਰਨ ਵਾਲੇ ਐਮ ਸੀ ਦੇ ਘਰ ਚੱਲਿਆ ਪੀਲਾ ਪੰਜਾ