ਹਰਜੋਤ ਸਿੰਘ ਬੈਂਸ ਵੱਲੋਂ ਬਜਟ ਇਤਿਹਾਸਕ ਤੇ ਸ਼ਲਾਘਾਯੋਗ ਕਰਾਰ, ਸਿੱਖਿਆ ਖੇਤਰ ਨੂੰ ਕੁੱਲ ਖ਼ਰਚੇ ਦਾ 12 ਫ਼ੀਸਦੀ ਅਲਾਟ ਕੀਤਾ

ਹਰਜੋਤ ਸਿੰਘ ਬੈਂਸ ਵੱਲੋਂ ਬਜਟ ਇਤਿਹਾਸਕ ਤੇ ਸ਼ਲਾਘਾਯੋਗ ਕਰਾਰ, ਸਿੱਖਿਆ ਖੇਤਰ ਨੂੰ ਕੁੱਲ ਖ਼ਰਚੇ ਦਾ 12 ਫ਼ੀਸਦੀ ਅਲਾਟ ਕੀਤਾ

ਚੰਡੀਗੜ੍ਹ, 26 ਮਾਰਚ:

ਪੰਜਾਬ ਦੇ ਸਕੂਲ, ਉਚੇਰੀ ਅਤੇ ਤਕਨੀਕੀ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਅੱਜ ਪੇਸ਼ ਕੀਤੇ ਗਏ ਬਜਟ ਦੀ ਸ਼ਲਾਘਾ ਕਰਦਿਆਂ ਇਸ ਨੂੰ ਸਿੱਖਿਆ ਖੇਤਰ ਵਿੱਚ ਕ੍ਰਾਂਤੀਕਾਰੀ ਬਦਲਾਅ ਲਈ ਇੱਕ ਅਹਿਮ ਮੀਲ ਪੱਥਰ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਸਿੱਖਿਆ ਖੇਤਰ ਲਈ ਕੁੱਲ ਖ਼ਰਚ ਦੀ 12 ਫ਼ੀਸਦੀ ਯਾਨੀ 17975 ਕਰੋੜ ਰੁਪਏ ਦੀ ਵੱਡੀ ਬਜਟ ਵੰਡ ਨਾਲ ਸਿੱਖਿਆ ਪ੍ਰਣਾਲੀ ਵਿੱਚ ਵੱਡੀ ਕ੍ਰਾਂਤੀ ਆਵੇਗੀ। ਬਜਟ ਵਿੱਚ ਮਿਸ਼ਨ ਸਮਰੱਥ ਰਾਹੀਂ ਸਕੂਲ ਸਿੱਖਿਆ ਨੂੰ ਮਜ਼ਬੂਤ ਬਣਾਉਣ ਵੱਲ ਧਿਆਨ ਕੇਂਦਰਿਤ ਕੀਤਾ ਗਿਆ ਹੈ ਜਿਸ ਨਾਲ ਪਹਿਲਾਂ ਹੀ 19000 ਸਕੂਲਾਂ ਦੇ 14 ਲੱਖ ਵਿਦਿਆਰਥੀਆਂ ਨੂੰ ਲਾਭ ਮਿਲ ਚੁੱਕਾ ਹੈ ਅਤੇ ਸਿੱਖਣ ਦੇ ਨਤੀਜਿਆਂ ਵਿੱਚ 15-25% ਤੱਕ ਸੁਧਾਰ ਆਇਆ ਹੈ। ਉਨ੍ਹਾਂ ਕਿਹਾ ਕਿ ਇਸ ਬਜਟ ਦੇ ਅਹਿਮ ਪਹਿਲੂਆਂ ਵਿੱਚ ਸਮਗਰਾ ਸਿੱਖਿਆ ਅਭਿਆਨ ਲਈ 1240 ਕਰੋੜ ਰੁਪਏ, ਪੀਐਮ ਪੋਸ਼ਣ ਯੋਜਨਾ ਲਈ 466 ਕਰੋੜ ਰੁਪਏ, ਮੁਫ਼ਤ ਕਿਤਾਬਾਂ ਲਈ 75 ਕਰੋੜ ਰੁਪਏ ਅਤੇ ਵਰਦੀਆਂ ਲਈ 35 ਕਰੋੜ ਰੁਪਏ ਦੀ ਰਕਮ ਰਾਖਵੀਂ ਰੱਖੀ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰ 425 ਪ੍ਰਾਈਮਰੀ ਸਕੂਲਾਂ ਨੂੰ ‘ਸਕੂਲਜ਼ ਆਫ ਹੈਪੀਨੈੱਸ’ ਵਿੱਚ ਬਦਲ ਰਹੀ ਹੈ ਅਤੇ 4098 ਸਕੂਲਾਂ ਨੂੰ ਸੌਰ ਉਰਜਾ ਨਾਲ ਚਲਾਇਆ ਜਾ ਰਿਹਾ ਹੈ।

ਕੈਬਨਿਟ ਮੰਤਰੀ ਨੇ ਕਿਹਾ ਕਿ ਉਚੇਰੀ ਸਿੱਖਿਆ ਖੇਤਰ ਵਿੱਚ ਰੂਸਾ ਤਹਿਤ 199 ਕਰੋੜ ਰੁਪਏ ਅਤੇ ਬੁਨਿਆਦੀ ਢਾਂਚੇ ਦੇ ਸੁਧਾਰਾਂ ਲਈ 160 ਕਰੋੜ ਰੁਪਏ ਅਲਾਟ ਕੀਤੇ ਗਏ ਹਨ ਜਦਕਿ ਤਕਨੀਕੀ ਸਿੱਖਿਆ ਲਈ 579 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ ਜਿਸ ਵਿੱਚ 33 ਕਰੋੜ ਰੁਪਏ ਨਵੀਆਂ ਆਈ.ਟੀ.ਆਈਜ਼. ਲਈ ਰੱਖੇ ਗਏ ਹਨ ਜੋ ਇਸ ਸਾਲ ਸਰਕਾਰੀ ਆਈ.ਟੀ.ਆਈਜ਼ ਵਿੱਚ 93.04% ਦਾਖ਼ਲਾ ਦਰ ਦੀ ਰਿਕਾਰਡ ਪ੍ਰਾਪਤੀ ’ਤੇ ਆਧਾਰਤ ਹੈ।

ਸਿੱਖਿਆ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸਕੂਲੀ ਸਿੱਖਿਆ ਵਿੱਚ ਵਿਸ਼ਵ ਪੱਧਰੀ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ ਜਿਸ ਤਹਿਤ ਅਨੇਕਾਂ ਅਧਿਆਪਕਾਂ ਨੂੰ ਕੌਮੀ ਤੇ ਕੌਮਾਂਤਰੀ ਪੱਧਰ ਦੀਆਂ ਸਿੱਖਿਆ ਸੰਸਥਾਵਾਂ ਵਿੱਚ ਸਿਖਲਾਈ ਲਈ ਭੇਜਿਆ ਜਾ ਚੁੱਕਿਆ ਹੈ ਅਤੇ ਅੱਗੇ ਵੀ ਇਹ ਕਾਰਜ ਜਾਰੀ ਰਹੇਗਾ। ਉਨ੍ਹਾਂ ਕਿਹਾ, “ਇਹ ਬਜਟ ਸਿੱਖਿਆ ਦੇ ਸਾਡੇ ਚਾਰ ਥੰਮ੍ਹਾਂ ਜਿਵੇਂ ਮਿਆਰੀ ਸਿੱਖਿਆ, ਸੰਪੂਰਣ ਵਿਕਾਸ, ਟਿਕਾਊ ਬੁਨਿਆਦੀ ਢਾਂਚਾ ਅਤੇ ਸਮੁੱਚਿਤ ਵਿਕਾਸ ਨੂੰ ਦਰਸਾਉਂਦਾ ਹੈ ਜਿਸ ਨਾਲ ਪੰਜਾਬ ਨੂੰ ਸਿੱਖਿਆ ਦੇ ਖੇਤਰ ਵਿੱਚ ਦੇਸ਼ ਭਰ ਵਿੱਚ ਮੋਹਰੀ ਸੂਬਾ ਬਣਾਇਆ ਜਾਵੇਗਾ।"

Tags:

Advertisement

Latest News

ਪੰਜਾਬ ਪੁਲਿਸ ਵੱਲੋਂ ਸਰਹੱਦ ਪਾਰੋਂ ਨਸ਼ਾਂ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼; 6 ਕਿਲੋ ਹੈਰੋਇਨ ਸਮੇਤ ਦੋ ਕਾਬੂ ਪੰਜਾਬ ਪੁਲਿਸ ਵੱਲੋਂ ਸਰਹੱਦ ਪਾਰੋਂ ਨਸ਼ਾਂ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼; 6 ਕਿਲੋ ਹੈਰੋਇਨ ਸਮੇਤ ਦੋ ਕਾਬੂ
ਚੰਡੀਗੜ੍ਹ / ਤਰਨਤਾਰਨ, 30 ਮਾਰਚ:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਨਸ਼ਿਆਂ ਵਿਰੁੱਧ ਵਿੱਢੀ ਜੰਗ ਦੌਰਾਨ ਵੱਡੀ ਸਫਲਤਾ ਹਾਸਲ...
ਕਿਸਾਨ ਵੀਰ ਝੋਨੇ ਅਤੇ ਨਰਮੇ ਦੇ ਅਣਅਧਿਕਾਰਤ ਹਾਈਬ੍ਰਿਡ ਬੀਜਾਂ ਦੀ ਵਰਤੋਂ ਨਾ ਕਰਨ - ਮੁੱਖ ਖੇਤੀਬਾੜੀ ਅਫਸਰ
ਸਰਕਾਰੀ ਗਊਸ਼ਾਲਾ ਰੱਤਾ ਟਿੱਬਾ ਵਿਖੇ ਲੰਪੀ ਸਕਿੰਨ ਬਿਮਾਰੀ ਤੋਂ ਬਚਾਓ ਲਈ 450 ਪਸ਼ੂਆਂ ਦਾ ਕੀਤਾ ਜਾ ਚੁੱਕਾ ਹੈ ਟੀਕਾਕਰਨ
ਪ੍ਰੋਗਰਾਮ ‘ਆਰੰਭ’ – ਬੱਚਿਆਂ ਦੀ ਸਿੱਖਣ ਯਾਤਰਾ ਵਿੱਚ ਮਾਪਿਆਂ ਨੂੰ ਸ਼ਾਮਲ ਕਰਨ ਲਈ ਇੱਕ ਵਿਲੱਖਣ ਪਹਿਲਕਦਮੀ:- ਡਾ. ਬਲਜੀਤ ਕੌਰ
ਹਲਕਾ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਫੈਂਸਿੰਗ ਕੋਰਟ ਲਈ ਪਿੰਡ ਰਾਣਵਾਂ ਦੀ ਪੰਚਾਇਤ ਨੂੰ 20 ਲੱਖ ਰੁਪਏ ਦਿੱਤੇ
ਅਸ਼ੀਰਵਾਦ ਸਕੀਮ ਅਧੀਨ 20 ਕਰੋੜ ਰੁਪਏ ਦੀ ਰਾਸ਼ੀ ਜਾਰੀ; 3922 ਲਾਭਪਾਤਰੀ ਪਰਿਵਾਰਾਂ ਨੂੰ ਮਿਲੇਗਾ ਲਾਭ : ਡਾ. ਬਲਜੀਤ ਕੌਰ
ਰੂਪਨਗਰ ਪੁਲਿਸ ਨੇ 5 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ 29 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ