ਮਨਪ੍ਰੀਤ ਸਿੰਘ ਬਾਦਲ ਨੂੰ ਹਾਈ ਕੋਰਟ ਨੇ ਦਿੱਤੀ ਅੰਤਰਿਮ ਜਮਾਨਤ ਜਾਰੀ

 ਮਨਪ੍ਰੀਤ ਸਿੰਘ ਬਾਦਲ ਨੂੰ ਹਾਈ ਕੋਰਟ ਨੇ ਦਿੱਤੀ ਅੰਤਰਿਮ ਜਮਾਨਤ ਜਾਰੀ

Chandigarh,18 April,2024,(Azad Soch News):- ਅਕਾਲੀ ਸਰਕਾਰ ਵੇਲੇ ਦੇ ਸੀਪੀਐਸ ਸਰੂਪ ਚੰਦ ਸਿੰਗਲਾ ਦੀ ਸ਼ਿਕਾਇਤ 'ਤੇ ਬਠਿੰਡਾ ਡਿਵੈਲਪਮੈਂਟ ਅਥਾਰਟੀ (Bathinda Development Authority) ਦੇ ਪਲਾਟਾਂ ਦੀ ਕਿਸਮ ਬਦਲ ਕੇ ਸਸਤੇ ਭਾਅ ਖਰੀਦਣ ਰਾਹੀਂ ਭ੍ਰਿਸ਼ਟਾਚਾਰ ਦਾ ਦੋਸ਼ ਲਗਾਉਂਦਿਆਂ ਵਿਜੀਲੈਂਸ ਬਿਊਰੋ (Vigilance Bureau) ਵੱਲੋਂ ਦਰਜ ਕੀਤੇ ਮਾਮਲੇ ’ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਕਾਂਗਰਸ ਸਰਕਾਰ ਵੇਲੇ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਦਿੱਤੀ ਅੰਤਰਮ ਰਾਹਤ ਜਾਰੀ ਰੱਖੀ ਹੈ,ਮਨਪ੍ਰੀਤ ਬਾਦਲ ਦੇ ਵਕੀਲ ਨੇ ਸੁਣਵਾਈ ਅੱਗੇ ਪਾਉਣ ਦੀ ਬੇਨਤੀ ਕੀਤੀ ਸੀ ਤੇ ਬੈਂਚ ਨੇ ਸੁਣਵਾਈ ਅੱਗੇ ਪਾ ਦਿੱਤੀ ਹੈ,ਮਨਪ੍ਰੀਤ ਬਾਦਲ ਨੇ ਐਡਵੋਕੇਟ ਅਰਸ਼ਦੀਪ ਸਿੰਘ ਚੀਮਾ ਤੇ ਆਰ ਐਸ ਚੀਮਾ ਰਾਹੀਂ ਅਗਾਉਂ ਜਮਾਨਤ ਲਈ ਅਰਜੀ ਦਾਖ਼ਲ ਕੀਤੀ ਸੀ।

ਬੈਂਚ ਨੇ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗ ਲਿਆ ਸੀ ਤੇ ਨਾਲ ਹੀ ਮਨਪ੍ਰੀਤ ਸਿੰਘ ਬਾਦਲ (Manpreet Singh Badal) ਨੂੰ ਜਾਂਚ ਵਿਚ ਸ਼ਾਮਲ ਹੋਣ ਦੀ ਸ਼ਰਤ ਨਾਨ ਅੰਤਰਿਮ ਜਮਾਨਤ ਦੇ ਦਿੱਤੀ ਸੀ,ਮਨਪ੍ਰੀਤ ਬਾਦਲ ਵੱਲੋਂ ਐਡਵੋਕੇਟ ਚੀਮਾ ਨੇ ਪੈਰਵੀ ਕਰਦਿਆਂ ਕਿਹਾ ਸੀ ਕਿ ਪੀਪੀਪੀ (PPP) ਵਿਚ ਭਗਵੰਤ ਮਾਨ ਨੂੰ ਮਨਚਾਹਿਆ ਅਹੁਦਾ ਨਾ ਦੇਣ ਕਾਰਨ ਰਾਜਸੀ ਰੰਜਿਸ਼ ਕਾਰਨ ਹੁਣ ਸੱਤਾ ਵਿਚ ਆਉਣ 'ਤੇ ਬਦਲਾਖੋਰੀ ਦੇ ਤਹਿਤ ਇਹ ਮਾਮਲਾ ਦਰਜ ਕੀਤਾ ਗਿਆ ਹੈ,ਜਿਸ ਦਾ ਅੰਦਾਜ਼ਾ ਇਸੇ ਤੋਂ ਲਗਾਇਆ ਜਾ ਸਕਦਾ ਹੈ ਕਿ ਜਿਨ੍ਹਾਂ ਪਲਾਟਾਂ ਦੀ ਕਿਸਮ ਬਦਲ ਕੇ ਖਰੀਦਣ ਦਾ ਦੋਸ਼ ਮਨਪ੍ਰੀਤ ਸਿੰਘ ਬਾਦਲ (Manpreet Singh Badal) 'ਤੇ ਲਗਾਇਆ ਗਿਆ ਹੈ,ਉਹ ਪਲਾਟ 18 ਸਾਲ ਪਹਿਲਾਂ ਕੱਢੇ ਗਏ ਸਨ ਤੇ ਤਿੰਨ ਵਾਰ ਨਿਲਾਮੀ ਕੀਤੀ ਗਈ ਪਰ ਕੋਈ ਖਰੀਦਦਾਰ ਨਹੀਂ ਆਇਆ।

Advertisement

Latest News