ਸੀ ਐਚ ਸੀ ਮੱਖੂ ਵਿਖੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਕੈਂਪ ਲਗਾਇਆ
By Azad Soch
On

ਫਿਰੋਜ਼ਪੁਰ / ਮੱਖੂ, 4 ਮਾਰਚ 2025(ਸੁਖਵਿੰਦਰ ਸਿੰਘ ):- ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਅੱਜ ਸੀ.ਐਚ.ਸੀ. ਮੱਖੂ ਵਿਖੇ ਸਿਵਲ ਸਰਜਨ ਫ਼ਿਰੋਜ਼ਪੁਰ ਡਾ. ਰਾਜਵਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਰਵਿੰਦਰ ਪਾਲ ਸਿੰਘ ਦੀ ਅਗਵਾਈ ਹੇਠ ਓਟ ਸੈਂਟਰ ਮੱਖੂ ਵਿਖੇ ਨਸ਼ਾ ਛਡਾਉ ਦਵਾਈ ਲੈਣ ਆਏ ਮਰੀਜਾਂ ਨੂੰ ਨਸ਼ਾ ਛੱਡਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਰਵਿੰਦਰ ਪਾਲ ਵਲੋਂ ਓਟ ਸੈਂਟਰ ਦੀ ਚੈਕਿੰਗ ਵੀ ਕੀਤੀ ਗਈ। ਇਸ ਮੌਕੇ ਮੈਡੀਕਲ ਅਫ਼ਸਰ ਡਾ. ਹਰਿੰਦਰਪਾਲ ਸਿੰਘ, ਚੀਫ਼ ਫਾਰਮੇਸੀ ਅਫਸਰ ਵਰਿੰਦਰ ਕੁਮਾਰ, ਸਟਾਫ ਮਨਿੰਦਰ ਕੌਰ, ਰਾਜੀਵ ਕੁਮਾਰ, ਮਿਸ ਛਾਇਆ ਵਰਮਾ,ਗੁਰਿੰਦਰ ਸਿੰਘ ਹੈੱਲਥ ਇੰਸਪੈਕਟਰ, ਹਰਪਾਲ ਸਿੰਘ ਮਲਟੀਪਰਪਜ਼ ਹੈੱਲਥ ਵਰਕਰ, ਸਿਮਰਨਦੀਪ ਕੌਰ ਹੈਮਾਲਿਆਨ ਫਾਊਡੇਸ਼ਨ ਅਤੇ ਨਰੇਸ਼ ਕੁਮਾਰ, ਸਤਨਾਮ ਸਿੰਘ ਆਦਿ ਹਾਜ਼ਰ ਸਨ।
Latest News

01 May 2025 20:15:53
ਜਲੰਧਰ, 1 ਮਈ : ਨਸ਼ਾ ਤਸਕਰੀ ਅਤੇ ਅਪਰਾਧਿਕ ਤੱਤਾਂ ਵਿਰੁੱਧ ਚੱਲ ਰਹੀ ਰੋਕਥਾਮ ਮੁਹਿੰਮ ਤਹਿਤ ਵੱਡੀ ਕਾਰਵਾਈ ਕਰਦਿਆਂ ਜਲੰਧਰ ਦਿਹਾਤੀ...