Jalandhar By-Elections Punjab: ਜਾਂਚ ਦੇ ਬਾਅਦ 16 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਸਹੀ ਪਾਏ ਗਏ,7 ਨਾਮਜ਼ਦਗੀ ਪੱਤਰ ਖਾਰਜ

Jalandhar,25 June,2024,(Azad Soch News):- ਜਲੰਧਰ ਪੱਛਮੀ ਵਿਧਾਨ ਸਭਾ ਖੇਤਰ (Jalandhar West Assembly Constituency) ਦੀਆਂ ਉਪ ਚੋਣਾਂ ਲਈ ਕੱਲ੍ਹ ਨਾਮਜ਼ਦੀਆਂ ਦੀ ਜਾਂਚ ਕੀਤੀ ਗਈ,ਜਾਂਚ ਦੇ ਬਾਅਦ 16 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਸਹੀ ਪਾਏ ਗਏ ਜਦੋਂ ਕਿ 7 ਦੇ ਕੈਂਸਲ (Cancel) ਕਰ ਦਿੱਤੇ ਗਏ ਹਨ,ਦੱਸ ਦੇਈਏ ਕਿ ਕੁੱਲ 23 ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ (Nomination Papers Submitted) ਕੀਤੇ ਸਨ,ਜਿਨ੍ਹਾਂ ਵਿਚੋਂ ਜਾਂਚ ਦੌਰਾਨ 7 ਖਾਰਜ ਕਰ ਦਿੱਤੇ ਗਏ ਹਨ,ਜ਼ਿਲ੍ਹਾ ਚੋਣ ਅਧਿਕਾਰੀ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਅੰਜੂ ਅਗਰਵਾਲ (ਕਵਰਿੰਗ ਉਮੀਦਵਾਰ ਭਾਜਪਾ), ਕਰਨ ਸੁਮਨ (ਕਵਰਿੰਗ ਉਮੀਦਵਾਰ, ਕਾਂਗਰਸ), ਅਤੁਲ ਭਗਤ (ਕਵਰਿੰਗ ਉਮੀਦਵਾਰ, ਆਪ) ਤੇ ਪਰਮਜੀਤ ਮੱਲ (ਕਵਰਿੰਗ ਉਮੀਦਵਾਰ, ਬਸਪਾ) ਇਸ ਤੋਂ ਇਲਾਵਾ ਇਕਬਾਲ ਚੰਦ, ਬਲਵਿੰਦਰ ਕੁਮਾਰ ਤੇ ਮਹਿੰਦਰਪਾਲ ਦੇ ਨਾਮਜ਼ਦਗੀ ਪੱਤਰ ਨੂੰ ਖਾਰਜ ਕਰ ਦਿੱਤਾ ਗਿਆ,ਤੇ ਹੁਣ ਮੈਦਾਨ ਵਿਚ 16 ਉਮੀਦਵਾਰ ਹੀ ਬਚੇ ਹਨ,ਜਿਹੜੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਵੈਲਿਡ ਪਾਏ ਗਏ,ਉਨ੍ਹਾਂ ਵਿਚ ਰਾਜ ਕੁਮਾਰ, ਇੰਦਰਜੀਤ ਸਿੰਘ, ਵਿਸ਼ਾਲ, ਅਜੇ ਕੁਮਾਰ, ਭਗਤ, ਨੀਤੂ, ਅਜੇ, ਵਰੁਣ ਕਲੇਰ, ਅਮਿਤ ਕੁਮਾਰ, ਆਰਤੀ ਤੇ ਦੀਪਕ ਭਗਤ (ਸਾਰੇ ਆਜ਼ਾਦ), ਨਾਲ ਹੀ ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸਰਬਜੀਤ ਸਿੰਘ, ਬਸਪਾ ਦੇ ਬਿੰਦਰ ਕੁਮਾਰ, ‘ਆਪ’ ਦੇ ਮਹਿੰਦਰਪਾਲ ਤੇ ਕਾਂਗਰਸ ਦੀ ਸੁਰਿੰਦਰ ਕੌਰ ਤੇ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੀ ਸੁਰਜੀਤ ਕੌਰ।
Related Posts
Latest News
