ਲੁਧਿਆਣਾ 'ਚ ਪਹਿਲੀ ਵਾਰ ਬਣੇਗੀ ਮਹਿਲਾ ਮੇਅਰ,ਨੋਟੀਫਿਕੇਸ਼ਨ ਜਾਰੀ
Ludhiana,08 JAN,2025,(Azad Soch News):- ਨਗਰ ਨਿਗਮ ਲੁਧਿਆਣਾ (Ludhiana Municipal Corporation) ਨੂੰ ਲੈ ਕੇ ਜਲਦ ਹੀ ਮੇਅਰ ਬਣਾਇਆ ਜਾਵੇਗਾ,ਇਸ ਸਬੰਧੀ ਪੰਜਾਬ ਸਰਕਾਰ (Punjab Government) ਦੇ ਵੱਲੋਂ ਇੱਕ ਨੋਟੀਫਿਕੇਸ਼ਨ (Notification) ਜਾਰੀ ਕੀਤਾ ਗਿਆ ਹੈ,ਜਿਸ ਵਿੱਚ ਪੰਜਾਬ ਦੇ ਸਥਾਨਕ ਸਰਕਾਰ ਵਿਭਾਗ ਵੱਲੋਂ ਲੁਧਿਆਣਾ ਵਿੱਚ ਮਹਿਲਾ ਮੇਅਰ (Female Mayor) ਬਣਾਉਣ ਦੀ ਗੱਲ ਕਰਦਿਆਂ ਸੀਟ ਰਾਖਵੀਂ ਕਰ ਦਿੱਤੀ ਗਈ। ਇਹ ਨੋਟੀਫਿਕੇਸ਼ਨ ਦਾ ਹੀ ਜਾਰੀ ਕੀਤਾ ਗਿਆ ਹੈ, ਲੋਹੜੀ ਤੋਂ ਬਾਅਦ ਲੁਧਿਆਣਾ ਨੂੰ ਨਵਾਂ ਮੇਅਰ (New Mayor) ਮਿਲ ਜਾਵੇਗਾ। ਇਸ ਨੋਟੀਫਿਕੇਸ਼ਨ ਵਿੱਚ ਲਿਖਿਆ ਗਿਆ ਹੈ ਕਿ ਨਗਰ ਨਿਗਮ ਲੁਧਿਆਣਾ ਦੇ ਮੇਅਰ ਅਹੁਦਾ ਇਸਤਰੀ ਮੈਂਬਰ ਦੇ ਲਈ ਰਾਖਵਾਂ ਕੀਤਾ ਜਾਂਦਾ ਹੈ। ਹਾਲਾਂਕਿ ਬਾਕੀ ਚਾਰ ਨਗਰ ਨਿਗਮਾਂ ਦੇ ਲਈ ਜਨਰਲ ਮੇਅਰ ਦੀ ਚੋਣ ਹੋਵੇਗੀ। ਵਿਸ਼ੇਸ਼ ਸਕੱਤਰ ਵੱਲੋਂ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।ਲੁਧਿਆਣਾ ਦੀ ਅਗਲੀ ਮੇਅਰ ਕੋਈ ਮਹਿਲਾ ਹੋਵੇਗੀ,ਇਸ ਨੂੰ ਲੈ ਕੇ ਹੁਣ ਜਿੱਤੀਆਂ ਹੋਈਆਂ ਮਹਿਲਾ ਕੌਂਸਲਰਾਂ ਦੇ ਵਿੱਚ ਜਿੱਥੇ ਇੱਕ ਵੱਖਰੀ ਰੇਸ ਸ਼ੁਰੂ ਹੋ ਗਈ ਹੈ, ਉੱਥੇ ਹੀ ਦਾਵੇਦਾਰੀਆਂ ਦਾ ਸਿਲਸਿਲਾ ਵੀ ਸ਼ੁਰੂ ਹੋਣ ਜਾ ਰਿਹਾ ਹੈ,ਵਿਧਾਇਕਾਂ ਤੱਕ ਕੌਂਸਲਰਾਂ ਵੱਲੋਂ ਪਹੁੰਚ ਕੀਤੀ ਜਾ ਰਹੀ ਹੈ ਕਿਉਂਕਿ ਆਮ ਆਦਮੀ ਪਾਰਟੀ (Aam Aadmi Party) ਦੇ 41 ਕੌਂਸਲਰ ਜਿੱਤੇ ਸਨ,ਜਿੰਨਾਂ ਦੇ ਵਿੱਚ ਵਿਧਾਇਕਾਂ ਦੀ ਵੀ ਵੋਟ ਸ਼ਾਮਿਲ ਹੋਵੇਗੀ,ਕਿਸੇ ਇੱਕ ਨਾਂ 'ਤੇ ਸਾਰੇ ਹੀ ਵਿਧਾਇਕਾਂ ਨੂੰ ਇੱਕ ਮੱਤ ਹੋਣਾ ਪਵੇਗਾ,ਦੱਸ ਦਈਏ ਕਿ ਬੀਤੇ ਦਿਨੀਂ ਲਗਾਤਾਰ ਦਲ ਬਦਲੀਆਂ ਦਾ ਸਿਲਸਿਲਾ ਵੀ ਚੱਲਦਾ ਰਿਹਾਆਮ ਆਦਮੀ ਪਾਰਟੀ ਵੱਲੋਂ ਇੱਕ ਕਾਂਗਰਸ ਅਤੇ ਇੱਕ ਅਕਾਲੀ ਦਲ (Akali Dal) ਦੇ ਕੌਂਸਲਰ ਨੂੰ ਆਪਣੇ ਨਾਲ ਮਿਲਾਇਆ ਸੀ, ਹਾਲਾਂਕਿ ਇਹ ਦੋਵੇਂ ਹੀ ਬਾਅਦ ਵਿੱਚ ਮੁੜ ਆਪਣੀ ਪਾਰਟੀ ਦੇ ਵਿੱਚ ਚਲੇ ਗਏ।