ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਗੁਰਦਾਸਪੁਰ ਤੇ ਜਲੰਧਰ ‘ਚ ਕਰਨਗੇ ਚੋਣ ਪ੍ਰਚਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਗੁਰਦਾਸਪੁਰ ਤੇ ਜਲੰਧਰ ‘ਚ ਕਰਨਗੇ ਚੋਣ ਪ੍ਰਚਾਰ

Gurdaspur, 24 May 2024,(Azad Soch News):- ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਦੇ ਪੰਜਾਬ ਦੌਰੇ ਦਾ ਅੱਜ ਦੂਜਾ ਦਿਨ ਹੈ,ਨਰਿੰਦਰ ਮੋਦੀ ਦੁਪਹਿਰ 3.30 ਵਜੇ ਹਿਮਾਚਲ ਦੀ ਮੰਡੀ ‘ਚ ਚੋਣ ਸਭਾ ਪੂਰੀ ਕਰਨ ਤੋਂ ਬਾਅਦ ਗੁਰਦਾਸਪੁਰ ‘ਚ ਆਉਣਗੇ,ਇਸਦੇ ਨਾਲ ਹੀ ਜਲੰਧਰ ‘ਚ ਵੀ ਚੋਣ ਪ੍ਰਚਾਰ ਕਰਨਗੇ,ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਵਾਗਤ ਲਈ 6 ਏਕੜ ਵਿੱਚ ਪੰਡਾਲ ਸਜਾਇਆ ਗਿਆ ਹੈ,ਸਰਹੱਦੀ ਜ਼ਿਲ੍ਹਾ ਹੋਣ ਕਾਰਨ ਗੁਰਦਾਸਪੁਰ ਅਤੇ ਦੀਨਾਨਗਰ ਵਿੱਚ ਪੈਰਾ ਮਿਲਟਰੀ ਦੇ ਨਾਲ-ਨਾਲ ਸੀਮਾ ਸੁਰੱਖਿਆ ਬਲ ਅਤੇ ਪਠਾਨਕੋਟ ਦੇ ਏਅਰਬੇਸ (Air Base) ਨੂੰ ਅਲਰਟ ‘ਤੇ ਰੱਖਿਆ ਗਿਆ ਹੈ ਅਤੇ ਪੁਲਿਸ ਵੀ ਤਾਇਨਾਤ ਕੀਤੀ ਗਈ ਹੈ,ਦੂਜੇ ਪਾਸੇ ਗੁਰਦਾਸਪੁਰ ਵਿੱਚ ਵੀ ਕਿਸਾਨ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ,ਇਸ ਸਮੇਂ ਕਿਸਾਨ ਗੁਰਦਾਸਪੁਰ ਤੋਂ ਪੰਜ ਕਿਲੋਮੀਟਰ ਪਿੱਛੇ ਸਥਿਤ ਗੁਰਦੁਆਰਾ ਸਾਹਿਬ ਜਾਪੁਵਾਲ ਵਿਖੇ ਪਹੁੰਚਣੇ ਸ਼ੁਰੂ ਹੋ ਗਏ ਹਨ,ਦੱਸਿਆ ਜਾ ਰਿਹਾ ਹੈ,ਕਿ ਕੁਝ ਕਿਸਾਨਾਂ ਦੇ ਘਰ ਪੁਲਿਸ ਪਹੁੰਚੀ ਹੈ,ਪ੍ਰਧਾਨ ਮੰਤਰੀ (PM Narendra Modi) ਨੂੰ ਸੁਣਨ ਲਈ ਆਉਣ ਵਾਲੇ ਸਮਰਥਕਾਂ ਲਈ ਪੰਡਾਲ ਵਿੱਚ ਬੈਠਣ ਲਈ 25 ਹਜ਼ਾਰ ਕੁਰਸੀਆਂ ਦਾ ਪ੍ਰਬੰਧ ਕੀਤਾ ਗਿਆ ਹੈ।

 

Advertisement

Latest News

 ਪਹਿਲਗਾਮ ਵਿੱਚ 26 ਸੈਲਾਨੀਆਂ ਦੀ ਹੱਤਿਆ ਤੋਂ ਪੰਜ ਦਿਨ ਬਾਅਦ,ਐਨਆਈਏ ਨੇ ਕਤਲੇਆਮ ਦੀ ਜਾਂਚ ਆਪਣੇ ਹੱਥਾਂ ਵਿੱਚ ਲੈ ਲਈ   ਪਹਿਲਗਾਮ ਵਿੱਚ 26 ਸੈਲਾਨੀਆਂ ਦੀ ਹੱਤਿਆ ਤੋਂ ਪੰਜ ਦਿਨ ਬਾਅਦ,ਐਨਆਈਏ ਨੇ ਕਤਲੇਆਮ ਦੀ ਜਾਂਚ ਆਪਣੇ ਹੱਥਾਂ ਵਿੱਚ ਲੈ ਲਈ 
New Delhi,27,APRIL,2025,(Azad Soch News):-  ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਪਹਿਲਗਾਮ ਵਿੱਚ 26 ਸੈਲਾਨੀਆਂ ਦੀ ਹੱਤਿਆ ਤੋਂ ਪੰਜ ਦਿਨ ਬਾਅਦ, ਰਾਸ਼ਟਰੀ...
ਇਸ ਦਿਨ ਤੋਂ ਦਿੱਲੀ ਵਿੱਚ ਵਯਾ ਵੰਦਨਾ ਯੋਜਨਾ ਲਾਗੂ ਕੀਤੀ ਜਾਵੇਗੀ
ਹਰਿਆਣਾ ਵਿੱਚ ਗਰਮੀ ਦੇ ਕਾਰਨ ਸਕੂਲਾਂ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ
ਸਿਹਤ ਲਈ ਫ਼ਾਇਦੇਮੰਦ ਹੈ ਭਿੰਡੀ ਦਾ ਸੇਵਨ
ਪਾਕਿਸਤਾਨੀਆਂ ਲਈ ਹਰਿਆਣਾ ਛੱਡਣ ਦਾ ਅੱਜ ਆਖ਼ਰੀ ਦਿਨ
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 26-04-2025 ਅੰਗ 942
ਨਾਗਰਿਕਾਂ ਅਤੇ ਕਿਸਾਨਾਂ ਨੂੰ ਨਿਰਵਿਘਨ 24x7 ਬਿਜਲੀ ਸਪਲਾਈ ਪ੍ਰਦਾਨ ਕਰਨ ਦੇ ਉਦੇਸ਼ ਨਾਲ ਸ਼੍ਰੀ ਗੁਰੂ ਅਮਰਦਾਸ ਥਰਮਲ ਪਲਾਂਟ ਵਾਧੂ ਬਿਜਲੀ ਪੈਦਾ ਕਰਨ ਲਈ ਤਿਆਰ