ਪੰਜਾਬ ਨੂੰ ਤਰੱਕੀ ਦਾ ਰਾਹ 'ਤੇ ਪਾਵੇਗਾ ਸ. ਭਗਵੰਤ ਸਿੰਘ ਮਾਨ ਸਰਕਾਰ ਦਾ ਬਜਟ :ਹਰਭਜਨ ਸਿੰਘ, ਈ.ਟੀ.ਓ

ਪੰਜਾਬ ਨੂੰ ਤਰੱਕੀ ਦਾ ਰਾਹ 'ਤੇ ਪਾਵੇਗਾ ਸ. ਭਗਵੰਤ ਸਿੰਘ ਮਾਨ ਸਰਕਾਰ ਦਾ ਬਜਟ :ਹਰਭਜਨ ਸਿੰਘ, ਈ.ਟੀ.ਓ

ਚੰਡੀਗੜ੍ਹ, 26 ਮਾਰਚ:

ਪੰਜਾਬ ਦੇ ਵਿੱਤ ਮੰਤਰੀ, ਐਡਵੋਕੇਟ ਸ. ਹਰਪਾਲ ਸਿੰਘ ਚੀਮਾ ਵੱਲੋਂ ਅੱਜ ਪੰਜਾਬ ਵਿਧਾਨ ਸਭਾ ਵਿੱਚ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਚੌਥਾ ਬਜਟ ਪੇਸ਼ ਕੀਤਾ ਹੈ, ਜੋ ਕਿ ਪੰਜਾਬ ਨੂੰ ਤਰੱਕੀ ਦੇ ਰਾਹ ਤੇ ਪਾਵੇਗਾ। ਹ ਪ੍ਰਗਟਾਵਾ ਪੰਜਾਬ ਦੇ ਕੈਬਨਿਟ ਮੰਤਰੀ ਸ. ਹਰਭਜਨ ਸਿੰਘ, ਈ.ਟੀ.ਓ ਵੱਲੋਂ ਕੀਤਾ ਗਿਆ।
ਸ. ਈ.ਟੀ.ਓ ਨੇ ਕਿਹਾ ਕਿ ਅੱਜ ਪੇਸ਼ ਕੀਤਾ ਬਜਟ ਵਿੱਚ ਜਿੱਥੇ ਸਿਹਤ, ਸਿੱਖਿਆ, ਖੇਤੀ-ਬਾੜੀ, ਉਦਯੋਗ ਅਤੇ ਰੋਜਗਾਰ-ਉੱਤਪਤੀ ਵੱਲ ਵਿਸ਼ੇਸ਼ ਤਵੱਜੋ ਦਿੱਤੀ ਗਈ ਹੈ, ਉੱਥੇ ਨਾਲ ਹੀ ਸਮਾਜ ਭਲਾਈ ਸਕੀਮਾਂ ਲਈ ਵੀ ਵੱਡੇ ਪੱਧਰ ਤੇ ਬਜਟ ਦਾ ਪ੍ਰਬੰਧ ਕੀਤਾ ਗਿਆ ਹੈ।  
ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਯਤਨਾ ਸਦਕਾ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਿਡ (ਪੀ.ਐਸ.ਪੀ.ਸੀ.ਐਲ) ਦੇ ਕੰਮ-ਕਾਜ ਵਿੱਚ ਬਹੁਤ ਸੁਧਾਰ ਹੋਇਆ ਹੈ, ਜਿਸ ਸਦਕੇ ਪੀ.ਐਸ.ਪੀ.ਸੀ.ਐਲ ਦੇਸ਼ ਭਰ ਵਿੱਚ ਰਾਜ ਸਰਕਾਰਾਂ ਵੱਲੋਂ ਚਲਾਈਆਂ ਜਾ ਰਹੀਆਂ ਬਿਜਲੀ ਕੰਪਨੀਆਂ ਦੀਆਂ ਸੂਚੀਆਂ ਵਿੱਚ ਆਪਣੀ ਰੈਂਕਿੰਗ ਸੁਧਾਰਦਿਆਂ 7ਵੇਂ ਸਥਾਨ ਤੇ ਆ ਗਈ ਹੈ। ਉਨ੍ਹਾਂ ਕਿਹਾ ਇਸਦੇ ਨਾਲ ਹੀ ਤਕਨੀਕੀ ਅਤੇ ਵਪਾਰਕ ਨੁਕਸਾਨ ਵੀ 11.26 ਤੋਂ ਘੱਟ ਕੇ 10.26 ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕੋਸ਼ਿਸ਼ਾਂ ਸਦਕਾ ਮਾਲੀਆਂ ਪਾੜੇ ਵਿੱਚ ਪ੍ਰਤੀ ਯੂਨਿਟ ਵਿੱਚ 25 ਪੈਸੇ ਦਾ ਲਾਭ ਹੋਇਆ ਹੈ।  
ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਪੰਜਾਬ ਸਰਕਾਰ ਵੱਲੋਂ 2718 ਕਿਲੋਮੀਟਰ ਯੋਜਨਾ ਬੱਧ ਸੜ੍ਹਕਾਂ ਅਤੇ ਨਵੇਂ ਸੰਪਰਕ ਰੂਟਾਂ ਅਤੇ ਹੋਰ ਦੇ ਨਿਰਮਾਣ ਅਤੇ ਅਪਗਰੇਡੇਸ਼ਨ ਲਈ 855 ਕਰੋੜ ਰੁਪਏ ਰੱਖੇ ਗਏ ਹਨ। ਇਸ ਤੋਂ ਇਲਾਵਾ ਨਵੇਂ ਪੁਲਾਂ ਦੇ ਨਿਰਮਾਣ ਲਈ 151 ਕਰੋੜ ਰੱਖੇ ਗਏ ਹਨ। ਮੁੱਖ ਬੁਨਿਆਦੇ ਢਾਂਚੇ ਦੇ ਅਪਗਰੇਡੇਸ਼ਨ ਅਧੀਨ 200 ਕਿਲੋਮੀਟਰ ਸੜਕਾਂ ਦੀ ਅਪਰਗੇਡੇਸ਼ਨ ਅਤੇ ਸੇਤੁ ਬੰਧਨ ਅਧੀਨ 3 ਪੁਲਾਂ ਦੇ ਨਿਰਮਾਣ ਲਈ 190 ਕਰੋੜ ਰੁਪਏ ਰੱਖੇ ਗਏ ਹਨ।
Tags:

Advertisement

Latest News

ਉਪ ਮੁੱਖ ਇੰਜੀਨੀਅਰ ਇੰਜ਼: ਧਨਵੰਤ ਸਿੰਘ ਹਮੇਸ਼ਾ ਬਿਜਲੀ ਖਪਤਕਾਰਾਂ ਨੂੰ ਸਮਰਪਿਤ ਰਹੇ: ਇੰਜ਼: ਰਤਨ ਮਿੱਤਲ ਉਪ ਮੁੱਖ ਇੰਜੀਨੀਅਰ ਇੰਜ਼: ਧਨਵੰਤ ਸਿੰਘ ਹਮੇਸ਼ਾ ਬਿਜਲੀ ਖਪਤਕਾਰਾਂ ਨੂੰ ਸਮਰਪਿਤ ਰਹੇ: ਇੰਜ਼: ਰਤਨ ਮਿੱਤਲ
ਫੋਟੋ ਕੈਪਸ਼ਨ :   *ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਸੰਚਾਲਣ ਦੱਖਣ ਜੋਨ ਦੇ ਮੁੱਖ ਇੰਜੀਨੀਅਰ ਇੰਜ਼:ਰਤਨ ਮਿੱਤਲ ਇੰਜ: ਧਨਵੰਤ ਸਿੰਘ ਉਪ...
Toll Tax: 1 ਅਪ੍ਰੈਲ ਤੋਂ ਸ਼ੰਭੂ ਬਾਰਡਰ ਟੋਲ ਪਲਾਜ਼ਾ ਦੇ ਵਧਣਗੇ ਰੇਟ
ਨਰਾਤਿਆਂ ਦੇ ਵਰਤ ‘ਚ ਜ਼ਰੂਰ ਖਾਓ ਮਖਾਣੇ
ਸ਼ੁਭਮਨ ਗਿੱਲ ਨੇ ਨਰਿੰਦਰ ਮੋਦੀ ਸਟੇਡੀਅਮ 'ਚ ਰਚਿਆ ਇਤਿਹਾਸ
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 30-03-2025 ਅੰਗ 619
ਖੇਤੀਬਾੜੀ ਖੇਤਰ ਵਿੱਚ ਮਿੱਟੀ ਤੇ ਪਾਣੀ ਦੀ ਸੰਭਾਲ ਸਬੰਧੀ ਪਹਿਲਕਦਮੀਆਂ ਦੀ ਮਜ਼ਬੂਤੀ ਲਈ ਪੰਜਾਬ ਤੇ ਕੈਲੀਫੋਰਨੀਆ ਨੇ ਹੱਥ ਮਿਲਾਇਆ
ਸਰਕਾਰੀ ਪ੍ਰਾਇਮਰੀ ਸਕੂਲ ਚਾਨਣ ਵਾਲਾ ਦੇ ਤਿੰਨ ਵਿਦਿਆਰਥੀਆਂ ਨੇ ਨਵੋਦਿਆਂ ਦਾਖਲਾ ਪ੍ਰੀਖਿਆ ਕੀਤੀ ਪਾਸ