ਤਾਰੋਂ ਪਾਰ ਖੇਤੀ ਕਰਦੇ ਕਿਸਾਨਾਂ ਅਤੇ ਬੀਐਸਐਫ ਜਵਾਨਾਂ ਲਈ ਸਰਹੱਦ ਉੱਤੇ ਬਣਾਏ ਸੈਂਟਰੀ ਕੰਪਲੈਕਸ

ਤਾਰੋਂ ਪਾਰ ਖੇਤੀ ਕਰਦੇ ਕਿਸਾਨਾਂ ਅਤੇ ਬੀਐਸਐਫ ਜਵਾਨਾਂ ਲਈ ਸਰਹੱਦ ਉੱਤੇ ਬਣਾਏ ਸੈਂਟਰੀ ਕੰਪਲੈਕਸ

ਅੰਮ੍ਰਿਤਸਰ 16 ਜੁਲਾਈ 2024--

ਭਾਰਤ ਪਾਕਿਸਤਾਨ ਸਰਹੱਦ ਉੱਤੇ ਲੱਗੀ ਕੰਡਿਆਲੀ ਤਾਰ ਤੋਂ ਪਾਰ ਖੇਤੀ ਕਰਦੇ ਕਿਸਾਨਾਂ ਅਤੇ ਉਥੇ ਦਿਨ ਰਾਤ ਡਿਊਟੀ ਕਰਦੇ ਬੀਐਸਐਫ ਜਵਾਨਾਂ ਜਿਨਾਂ ਵਿੱਚ ਮਹਿਲਾ ਜਵਾਨ ਵੀ ਸ਼ਾਮਿਲ ਹਨ ਦੀ ਸਹੂਲਤ ਲਈ ਜਿਲਾ ਪ੍ਰਸ਼ਾਸਨ ਵੱਲੋਂ ਕਮਿਊਨਿਟੀ ਸੈਂਟਰੀ ਕੰਪਲੈਕਸ ਤਿਆਰ ਕਰਵਾਏ ਜਾ ਰਹੇ ਹਨ,  ਜਿਨਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਅੱਜ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਖੁਦ ਮੌਕੇ ਉੱਤੇ ਪੁੱਜੇ। ਉਨਾਂ ਨੇ ਹੁਣ ਤੱਕ ਹੋਏ ਕੰਮਾਂ ਦਾ ਡੁੰਘਿਆਈ ਵਿੱਚ ਜਾਇਜ਼ਾ ਲਿਆ।

       ਉਹਨਾਂ ਇਸ ਮੌਕੇ ਦੱਸਿਆ ਕਿ ਅਜਨਾਲਾ ਸਰਹੱਦੀ ਪੱਟੀ ਵਿੱਚ ਅਜਿਹੇ 18 ਕਮਿਊਨਿਟੀ ਕੰਪਲੈਕਸ ਬਣਾਏ ਜਾਣੇ ਹਨ ਜਿਨਾਂ ਵਿੱਚੋਂ 17 ਦਾ ਕੰਮ ਪੂਰਾ ਹੋ ਚੁੱਕਾ ਹੈ। ਉਹਨਾਂ ਨੇ ਦੱਸਿਆ ਕਿ ਅਕਸਰ ਇਹ ਸ਼ਿਕਾਇਤ ਰਹਿੰਦੀ ਸੀ ਕਿ ਸਰਹੱਦ ਤੋਂ ਪਾਰ ਖੇਤੀ ਕਰਨ ਗਏ ਕਿਸਾਨ ਅਤੇ ਡਿਊਟੀ ਕਰ ਰਹੇ ਜਵਾਨ ਤੇ ਮਹਿਲਾ ਕਰਮੀ ਦੀ ਸਹੂਲਤ ਲਈ ਉੱਥੇ ਸੈਨਟਰੀ ਸਹੂਲਤਾਂ ਦੀ ਘਾਟ ਹੈ।  ਉਹਨਾਂ ਕਿਹਾ ਕਿ ਇਸ ਮੰਗ ਨੂੰ ਦੇਖਦੇ ਹੋਏ ਬੀਐਸਐਫ ਅਤੇ ਲੋਕਲ ਪੰਚਾਇਤਾਂ ਨਾਲ ਸਲਾਹ ਕਰਕੇ 18 ਕਮਿਊਨਟੀ ਸੈਂਟਰ ਕੰਪਲੈਕਸ ਉਸਾਰੇ ਜਾ ਰਹੇ ਹਨ।

 

       ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਬੀਐਸਐਫ ਦੀਆਂ ਸਰਹੱਦ ਤੇ ਸਥਿਤ ਪੋਸਟਾਂ ਨੂੰ ਪੱਕੇ ਰਾਹ ਬਣਾ ਕੇ ਦਿੱਤੇ ਜਾ ਰਹੇ ਹਨ,  ਜਿਨਾਂ ਵਿੱਚ ਪੰਚਾਇਤ ਅਤੇ ਲੋਕ ਨਿਰਮਾਣ ਵਿਭਾਗ ਮਿਲ ਕੇ ਕੰਮ ਕਰ ਰਿਹਾ ਹੈ।  ਉਹਨਾਂ ਦੱਸਿਆ ਕਿ ਅਜਿਹੀਆਂ 15 ਪੋਸਟਾਂ ਨੂੰ ਪੱਕੇ ਰਸਤੇ ਬਣਾ ਕੇ ਦਿੱਤੇ ਜਾ ਰਹੇ ਹਨ,  ਜਿਨਾਂ ਵਿੱਚੋਂ ਸੱਤ ਦਾ ਕੰਮ ਪੂਰਾ ਹੋ ਚੁੱਕਿਆ ਹੈ ਅਤੇ ਚਾਰ ਰਸੈ ਦਾ ਕੰਮ ਆਉਣ ਵਾਲੇ ਦਿਨਾਂ ਵਿੱਚ ਪੂਰਾ ਹੋ ਜਾਵੇਗਾ। ਇਸ ਤੋਂ ਇਲਾਵਾ ਚਾਰ ਬੀ ਓ ਪੀ ਲਈ ਲੋਕ ਨਿਰਮਾਣ ਵਿਭਾਗ ਦੁਆਰਾ ਸੜਕ ਦੀ ਉਸਾਰੀ ਕੀਤੀ ਜਾ ਰਹੀ ਹੈ।

 ਅੱਜ ਡਿਪਟੀ ਕਮਿਸ਼ਨਰ ਨੇ ਇਹਨਾਂ ਸਾਰੇ ਕੰਮਾਂ ਦਾ ਜਾਇਜ਼ਾ ਲੈਣ ਲਈ ਅਧਿਕਾਰੀਆਂ ਨਾਲ ਪਿੰਡ ਮੂਸਾਛੰਨਾ,  ਧਰਮ ਪ੍ਰਕਾਸ਼ ਪੰਜ ਗਰਾਈ,  ਸਿੰਘੋ ਕੇ ਆਦਿ ਪਿੰਡਾਂ ਵਿੱਚ ਬਣੀਆਂ ਸਰਹੱਦੀ ਚੌਂਕੀਆਂ ਅਤੇ ਉਨਾਂ ਨੂੰ ਜਾਂਦੇ ਰਸਤਿਆਂ ਦਾ ਦੌਰਾ ਕੀਤਾ। ਉਹਨਾਂ ਨਾਲ ਇਸ ਮੌਕੇ ਐਸਡੀਐਮ ਰਵਿੰਦਰ ਪਾਲ ਸਿੰਘ,  ਡੀਡੀਪੀਓ ਸ੍ਰੀ ਸੰਦੀਪ ਮਲਹੋਤਰਾ,  ਬਲਾਕ ਵਿਕਾਸ ਤੇ ਪੰਚਾਇਤ ਅਧਿਕਾਰੀ ਸ੍ਰੀ ਸੁਖਜੀਤ ਸਿੰਘ ਬਾਜਵਾ,  ਬੀਐਸਐਫ ਅਧਿਕਾਰੀ ਸ੍ਰੀ ਪੀਕੇ ਦਿਵੇਦੀ ਅਤੇ ਨੀਰਜ ਕੁਮਾਰ,  ਡੀਐਸਪੀ ਸ੍ਰੀ ਰਾਜ ਕੁਮਾਰ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।

Tags:

Advertisement

Latest News

ਅੱਜ ਹੋਵੇਗੀ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਅੱਜ ਹੋਵੇਗੀ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ
Chandigarh, 29 August,2024,(Azad Soch News):- ਪੰਜਾਬ ਮੰਤਰੀ ਮੰਡਲ (Punjab Council of Ministers) ਦੀ ਅਹਿਮ ਮੀਟਿੰਗ ਹੋਣ ਜਾ ਰਹੀ ਹੈ। ਇਸ...
ਕਤਰ ਵਲੋਂ ਜ਼ਬਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋ ਸਰੂਪ ਵਾਪਸ ਕੀਤੇ ਗਏ : ਭਾਰਤ ਵਿਦੇਸ਼ ਮੰਤਰਾਲਾ
ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਦੀ ‘ਜੱਟ ਐਂਡ ਜੂਲੀਅਟ 3’ ਜਲਦੀ ਹੀ OTT Platform ‘ਤੇ ਹੋਵੇਗੀ ਰਿਲੀਜ਼
ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਚੰਪਾਈ ਸੋਰੇਨ ਨੇ ਬੁਧਵਾਰ ਨੂੰ ਝਾਰਖੰਡ ਮੁਕਤੀ ਮੋਰਚਾ ਤੋਂ ਅਸਤੀਫ਼ਾ ਦੇ ਦਿਤਾ
ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ ਜੀ,ਅੰਮ੍ਰਿਤਸਰ,ਮਿਤੀ 29-08-2024 ਅੰਗ 877
ਹਾਕੀ ਇੰਡੀਆ ਨੇ 8 ਤੋਂ 17 ਸਤੰਬਰ ਤੱਕ ਚੀਨ ਦੇ ਹੁਲੁਨਬਿਊਰ ਵਿਚ ਹੋਣ ਵਾਲੀ ਏਸ਼ਿਆਈ ਚੈਂਪੀਅਨਜ਼ ਟਰਾਫੀ ਲਈ 18 ਮੈਂਬਰੀ ਟੀਮ ਦਾ ਐਲਾਨ
ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਪੱਤਰਕਾਰ ਜਸ਼ਨਦੀਪ ਸਿੰਘ ਚੌਹਾਨ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ