ਮਾਮਲਾ ਸਿੱਧੂ ਮੂਸੇਵਾਲਾ ਦੇ ਛੋਟੇ ਵੀਰ ਦੇ ਜਨਮ ਦੀ ਜਾਂਚ ਦਾ,ਭਗਵੰਤ ਸਰਕਾਰ ਵੱਲੋਂ ਸਕੱਤਰ ਸਿਹਤ ਦੀ ਜਵਾਬਤਲਬੀ

Chandigarh, March 21, 2024,(Azad Soch News):- ਭਗਵੰਤ ਸਰਕਾਰ ਨੇ ਸੂਬੇ ਦੇ ਪ੍ਰਮੁੱਖ ਸਕੱਤਰ ਸਿਹਤ ਅਜੋਇ ਸ਼ਰਮਾ ਨੂੰ ਲਿਖਤੀ ਨੋਟਿਸ ਜਾਰੀ ਕਰਕੇ ਜਵਾਬ ਤਲਬ ਕੀਤਾ ਹੈ ਕਿ ਉਹਨਾਂ ਨੇ ਕੇਂਦਰੀ ਸਿਹਤ ਮੰਤਰਾਲੇ ਵੱਲੋ਼ ਮਰਹੂਮ ਗਾਇਕ ਸਿੱਧੂ ਮੂਸੇਵਾਲਾ (Late singer Sidhu Moosewala) ਦੇ ਪਿਤਾ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਦੇ ਘਰ ਛੋਟੇ ਸ਼ੁਭਦੀਪ ਸਿੰਘ ਦੇ ਜਨਮ ਨੂੰ ਲੈ ਕੇ ਜਾਰੀ ਕੀਤੇ ਨੋਟਿਸ ਦਾ ਮਾਮਲਾ ਮੁੱਖ ਮੰਤਰੀ ਭਗਵੰਤ ਮਾਨ ਦੇ ਧਿਆਨ ਵਿਚ ਕਿਉਂ ਨਹੀਂ ਲਿਆਂਦਾ? ਅਤੇ ਇਸ ਮਾਮਲੇ ਵਿਚ ਸਿੱਧੀ ਕਾਰਵਾਈ ਕਿਉਂ ਕੀਤੀ ਹੈ? ਇਹ ਜਵਾਬਤਲਬੀ ਸਪੈਸ਼ਲ ਸੈਕਟਰੀ ਪਰਸੋਨਲ (Special Secretary Personnel) ਵੱਲੋਂ ਲਿਖੀ ਚਿੱਠੀ ਵਿੱਚ ਕੀਤੀ ਗਈ ਹੈ,ਦੱਸਣਯੋਗ ਹੈ ਕਿ ਬਲਕੌਰ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਨਾਂ ਲੈ ਕੇ ਸਿੱਧੀ ਚੁਣੌਤੀ ਦਿੱਤੀ ਸੀ ਕਿ ਪੰਜਾਬ ਸਰਕਾਰ (Punjab Govt) ਉਹਨਾਂ ਨੂੰ ਤੰਗ ਪ੍ਰੇਸ਼ਾਨ ਕਰ ਕੇ ਨਵਜੰਮੇ ਬੱਚੇ ਦੇ ਲੀਗਲ ਹੋਣ ਦੇ ਸਬੂਤ ਮੰਗ ਰਹੀ ਹੈ ਤੇ ਜੇਕਰ ਹੁਣ ਮੁੱਖ ਮੰਤਰੀ ਉਹਨਾਂ ਨੂੰ ਤੰਗ ਪ੍ਰੇਸ਼ਾਨ ਕਰਨਾ ਚਾਹੁੰਦੇ ਹਨ ਤਾਂ ਫਿਰ ਪਿੱਛੇ ਨਾ ਹਟਣ,ਬਾਅਦ ਵਿਚ ਇਹ ਖੁਲ੍ਹਾਸਾ ਹੋਇਆ ਕਿ ਇਹ ਸਪਸ਼ਟੀਕਰਨ ਕੇਂਦਰ ਸਰਕਾਰ ਨੇ ਮੰਗਿਆ ਹੈ ਜਿਸਦਾ ਕਹਿਣਾ ਹੈ ਕਿ ਸਿਹਤ ਵਿਭਾਗ (Department of Health) ਦੇ ਨਿਯਮਾਂ ਮੁਤਾਬਕ ਸਿਰਫ 21 ਤੋਂ 50 ਸਾਲ ਦੀ ਉਮਰ ਦੀਆਂ ਮਹਿਲਾਵਾਂ ਹੀ ਆਈ ਵੀ ਐਫ ਤਕਨੀਕ ਰਾਹੀਂ ਗਰਭ ਧਾਰਨ ਕਰ ਸਕਦੀਆਂ ਹਨ ਜਦੋਂ ਕਿ ਚਰਨ ਕੌਰ ਦੀ ਉਮਰ 58 ਸਾਲ ਹੈ।
Related Posts
Latest News
.jpeg)