ਅੱਜ ਸੀਐੱਮ ਮਾਨ ਫਤਿਹਗੜ੍ਹ ਸਾਹਿਬ ਤੋਂ ਰੋਡ ਸ਼ੋਅ ਕਰਨਗੇ

Fatehgarh Sahib,19 April,2024,(Azad Soch News):- ਅੱਜ ਸੀਐੱਮ ਮਾਨ ਫਤਿਹਗੜ੍ਹ ਸਾਹਿਬ ਤੋਂ ਰੋਡ ਸ਼ੋਅ ਕਰਨਗੇ,ਪਾਰਟੀ ਵੱਲੋਂ ਇਸ ਲਈ ਪੂਰੀ ਰਣਨੀਤੀ ਤਿਆਰ ਕਰ ਲਈ ਗਈ ਹੈ,ਉਹ ਹਰੇਕ ਲੋਕ ਸਭਾ ਹਲਕੇ ਵਿਚ ਜਾ ਕੇ ਰੈਲੀਆਂ ਤੇ ਰੋਡ ਸ਼ੋਅ ਕਰਨਗੇ,ਉਹ ਫਤਿਹਗੜ੍ਹ ਸਾਹਿਬ (Fatehgarh Sahib) ਵਿਚ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਲਈ ਚੁਣਾਵੀ ਸਭਾ ਕਰਨਗੇ ਤਾਂ ਸ਼ਾਮ ਨੂੰ ਪਟਿਆਲਾਲੋਕ ਸਭਾ ਹਲਕੇ ਅਧੀਨ ਆਉਣ ਵਾਲੇ ਰਾਜਪੁਰਾ ਵਿਚ ਰੋਡ ਸ਼ੋਅ ਕਰਨਗੇ,ਇਸ ਵਾਰ ਇਕ ਤਾਂ ਸੂਬੇ ਵਿਚ ਆਪ ਦੀ ਸਰਕਾਰ ਹੈ ਤੇ ਦੂਜੇ ਪਾਸੇ ਚੋਣਾਂ ਵਿਚ ਉਮੀਦਵਾਰ ਉਤਾਰਨ ਤੋਂ ਲੈ ਕੇ ਹੋਰ ਸਾਰੀ ਰਣਨੀਤੀ ਖੁਦ ਸੀਐੱਮ ਨੇ ਬਣਾਈ ਹੈ,13 ਸੀਟਾਂ ‘ਤੇ ਸੀਐੱਮ ਮਾਨ (CM Mann) ਹੀ ਖੁਦ ਵੱਡਾ ਚਿਹਰਾ ਹਨ,ਇਸ ਚੀਜ਼ ਨੂੰ ਉਹ ਵੀ ਸਮਝਦੇ ਹਨ,ਸ੍ਰੀ ਫਤਿਹਗੜ੍ਹ ਸਾਹਿਬ ਵਿਚ ਵੀ 9 ਹਲਕੇ ਆਉਂਦੇ ਹਨ,ਇਥੇ ਮੌਜੂਦਾ ਸਾਂਸਦ ਡਾ. ਅਮਰ ਸਿੰਘ ਕਾਂਗਰਸ ਦੇ ਹਨ,ਹਾਲਾਂਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਨੇ ਇਸ ਹਲਕੇ ਦੀਆਂ 9 ਸੀਟਾਂ ਜਿੱਤੀਆਂ ਸਨ,ਇਥੋਂ ਪਾਰਟੀ ਉਮੀਦਵਾਰ ਛੱਡ ਕੇ ਆਏ ਗੁਰਪ੍ਰੀਤ ਸਿੰਘ ਜੀਪੀ ਹਨ,ਇਸ ਸੀਟ ‘ਤੇ ਪਾਰਟੀ 2014 ਵਿਚ ਜਿੱਤ ਚੁੱਕੀ ਹੈ।
Related Posts
Latest News
