ਸੀ.ਐਚ.ਸੀ. ਖਿਆਲਾ ਕਲਾਂ ਵਿਖੇ ਵਿਸ਼ਵ ਸ਼ੂਗਰ ਦਿਵਸ ਮਨਾਇਆ

ਸੀ.ਐਚ.ਸੀ. ਖਿਆਲਾ ਕਲਾਂ ਵਿਖੇ ਵਿਸ਼ਵ ਸ਼ੂਗਰ ਦਿਵਸ ਮਨਾਇਆ

ਮਾਨਸਾ, 14 ਨਵੰਬਰ:

            ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਅਤੇ ਡਾ.ਬਲਜੀਤ ਕੌਰ ਐਸ.ਐਮ ਓ. ਇੰਚਾਰਜ ਸੀ.ਐਚ.ਸੀ. ਖਿਆਲਾ ਕਲਾ ਦੀ ਅਗਵਾਈ ਹੇਠ ਸੀ.ਐਚ.ਸੀ. ਖਿਆਲਾ ਕਲਾਂ ਵਿਖੇ ਵਿਸ਼ਵ ਸ਼ੂਗਰ ਦਿਵਸ ਮਨਾਇਆ ਗਿਆਇਹ ਦਿਵਸ ਹਰ ਸਾਲ 14 ਨਵੰਬਰ ਨੂੰ ਲੋਕਾਂ ਵਿੱਚ ਜਾਗਰੁਕਤਾ ਪੈਦਾ ਕਰਨ ਲਈ ਵਿਸ਼ਵ ਪੱਧਰ ਤੇ ਮਨਾਇਆ ਜਾਂਦਾ ਹੈ। ਇਸ ਮੌਕੇ ਸਿਵਲ ਸਰਜਨ ਡਾ.ਰਣਜੀਤ ਸਿੰਘ ਰਾਏ ਨੇ "ਵਿਸ਼ਵ  ਸ਼ੂਗਰ ਦਿਵਸ" ਮੌਕੇ  ਸ਼ੂਗਰ ਜਿਹੀ ਨਾਮੁਰਾਦ ਬਿਮਾਰੀ ਬਾਰੇ ਜਾਣਕਾਰੀ ਸਾਂਝੀ ਕਰਦਿਆ ਦੱਸਿਆ ਕਿ ਸ਼ੂਗਰ ਦਿਵਸ ਪਹਿਲੀ ਵਾਰ ਆਈ. ਡੀ.ਐੱਫ.ਅਤੇ ਡਬਲਯੂ.ਐਚ.ਓ.ਦੀ ਮਦਦ ਨਾਲ 1991 ਵਿੱਚ ਮਨਾਇਆ ਗਿਆ

            ਉਨ੍ਹਾਂ ਦੱਸਿਆ ਕਿ ਦੁਨੀਆ ਭਰ ਵਿੱਚ ਸ਼ੂਗਰ ਦੀ ਬਿਮਾਰੀ ਤੋਂ 53 ਕਰੋੜ ਲੋਕ ਪੀੜਤ ਹਨ ਅਤੇ 2050 ਤੱਕ ਇਹ ਗਿਣਤੀ 80 ਕਰੋੜ ਹੋਣ ਦੀ ਸੰਭਾਵਨਾ ਹੈਸ਼ੂਗਰ ਦੀ ਬਿਮਾਰੀ ਟਾਈਪ-ਅਤੇ ਟਾਈਪ-ਕਿਸਮ ਦੀ ਹੁੰਦੀ ਹੈ ਜਿਆਦਾ ਮਰੀਜ਼ ਟਾਈਪ-ਦੇ ਹੀ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਸ਼ੂਗਰ ਰੋਗ ਸਾਡੀ ਰੋਜ਼ਾਨਾ ਜ਼ਿੰਦਗੀ ਵਿਚ ਭੱਜ ਦੌੜਖਾਣ ਪੀਣ ਦੀਆਂ ਆਦਤਾਂ ਵਿੱਚ ਤਬਦੀਲੀਸਮੇਂ ਸਿਰ ਨਾ ਖਾਣਾਸਰੀਰਕ ਗਤੀਵਿਧੀਆਂ ਦਾ ਸਮੇਂ ਸਿਰ ਅਤੇ ਠੀਕ ਢੰਗ ਨਾਲ ਨਾ ਕਰਨਾਕਾਰ ਵੀ ਰਿਹਾ ਹੈ। ਸ਼ੂਗਰ ਰੋਗ ਕਿਸੇ ਵੀ ਉਮਰ ਵਿਚ ਹੋ ਸਕਦਾ ਹੈ। ਇਹ ਰੋਗ ਬਚਿਆਂ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਇਹ ਰੋਗ 30 ਸਾਲ ਦੀ ਉਮਰ ਤੋਂ ਬਾਦ ਕਿਸੇ ਨੂੰ ਵੀ ਹੋ ਸਕਦਾ ਹੈਜਿੰਨਾ ਨੇ ਆਪਣੀ ਜੀਵਨ ਸ਼ੈਲੀ ਵਿੱਚ ਪਰਿਵਰਤਨ ਨਹੀਂ ਕੀਤਾ। ਖਾਣ ਪੀਣ ਦੀਆਂ ਆਦਤਾਂ ਵਲ ਵਿਸ਼ੇਸ਼ ਧਿਆਨ ਕੇਂਦਰਿਤ ਨਹੀ ਕੀਤਾ।

            ਉਨ੍ਹਾਂ ਦੱਸਿਆ ਕਿ ਸ਼ੂਗਰ ਰੋਗ ਗਰਭਵਤੀ ਔਰਤਾਂ ਵਿੱਚ ਅਸਥਾਈ ਰੂਪ ਵਿੱਚ ਵੀ ਪਾਇਆ ਗਿਆ ਹੈਜੋ ਜਣੇਪਾ ਹੋਣ ਉਪਰੰਤ ਆਪ ਹੀ ਘਟ ਜਾਂਦਾ ਹੈਇਸ ਤੋਂ ਸਾਨੂੰ ਘਬਰਾਉਣ ਦੀ ਲੋੜ ਨਹੀ,ਪ੍ਰੰਤੂ ਧਿਆਨ ਰੱਖਣ ਦੀ ਲੋੜ ਹੈਨਾਲ ਹੀ ਉਨ੍ਹਾਂ ਦੱਸਿਆ ਕਿ ਜੀਵਨ ਸ਼ੈਲੀ ਵਿੱਚ ਅਤੇ ਆਪਣੀਆਂ ਆਦਤਾਂ ਵਿਚ ਵੀ ਬਦਲਾਅ ਦੀ ਵੀ ਜਰੂਰਤ ਹੈ। ਇਸ ਰੋਗ ਦਾ ਮੁੱਖ ਕਾਰਨ ਮੋਟਾਪਾ,ਸੰਤੁਲਿਤ ਭੋਜਨ ਦੀ ਕਮੀ,ਖਾਣਾ ਸਮੇਂ ਸਿਰ ਨਾ ਖਾਣਾ ਜਾਂ ਖਾਨਦਾਨੀ ਵੀ ਹੋ ਸਕਦਾ ਹੈ।

            ਨ੍ਹਾਂ ਸ਼ੂਗਰ ਰੋਗ ਦੇ ਕਾਰਨਾਂ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਪਿਸ਼ਾਬ ਦਾ ਵਾਰ ਵਾਰ ਆਉਣਾਪਿਆਸ ਦਾ ਵੱਧ ਜਾਣਭੁੱਖ ਦਾ ਵੱਧ ਜਾਣਾਜਖਮ ਦਾ ਦੇਰ ਨਾਲ ਠੀਕ ਹੋਣਾਜਾਂ ਠੀਕ ਨਾ ਹੋਣਾ, ਹੱਕ ਪੈਰ ਸੁੰਨ ਰਹਿਣਾਪਿਸ਼ਾਬ ਦੀ ਨਲੀ ਵਿੱਚ ਵਾਰ ਵਾਰ ਇਨਫੈਕਸ਼ਨ ਦਾ ਹੋਣਾ,ਥਕਾਵਟ ਅਤੇ ਸਰੀਰਕ ਕਮਜੋਰੀ ਆਦਿ ਮੁੱਖ ਕਾਰਨ ਹਨ। ਨ੍ਹਾਂ ਦੱਸਿਆ ਕਿ ਜੇਕਰ ਸਰੀਰ ਵਿੱਚ ਸ਼ੂਗਰ ਦਾ ਲੈਵਲ ਵਧ ਗਿਆ ਹੈ ਤਾਂ ਸਿਹਤ ਲਈ ਹਾਨੀਕਾਰਕ ਸਿੱਧ ਹੋ ਸਕਦਾ ਹੈ ।ਇਸ ਨਾਲ ਅੱਖਾਂ ਅਤੇ ਗੁਰਦਿਆਂ 'ਤੇ ਮਾੜਾ ਅਸਰ ਪੈਂਦਾ ਹੈ । ਦਿਲ ਰੋਗ ਹੋ ਸਕਦਾ ਹੈਪੈਰਾਂ ਦੀਆਂ ਨਸਾਂ ਸੁੰਨ ਹੋ ਸਕਦੀਆ ਹਨਗੈਂਗਰੀਨ ਵੀ ਹੋ ਸਕਦੀ ਹੈ ।

       ਜ਼ਿਲ੍ਹਾ ਮਾਸ ਮੀਡੀਆ ਅਤੇ ਸੂਚਨਾ ਅਸਰ ਵਿਜੈ ਕੁਮਾਰ ਜੈਨ ਨੇ ਦੱਸਿਆ ਕਿ ਸਾਨੂੰ ਰੋਜ਼ਾਨਾ ਭੱਜ ਦੌੜ ਦੀ ਜਿੰਦਗੀ ਵਿੱਚ 30 ਮਿੰਟ ਤੱਕ ਨਿਯਮਤ ਸ਼ੈਰ,ਕਸਰਤ,ਯੋਗਾ ਜਾਂ ਸਰੀਰਕ ਖੇਡਾਂ ਖੇਡਣ ਦੀ ਪੱਕੀ ਆਦਤ ਹੋਣੀ ਚਾਹੀਦੀ ਹੈ। ਖੁਰਾਕ ਵਿੱਚ ਤਬਦੀਲੀ ਲਿਆ ਕੇ ਹਰੀਆਂ ਪੱਤੇਦਾਰ ਸਬਜ਼ੀਆਂ ਦੀ ਵਰਤੋਂ ਕਰਨੀ ਚਾਹੀਦੀਂ ਹੈ ,ਜਿਸ ਵਿੱਚ ਗਾਜਰ ,ਮੂਲੀ,ਸ਼ਲਗਮ,ਕਰੇਲੇ ਦੀ ਵਰਤੋਂ ਕਰਨੀ ਚਾਹੀਦੀ ਹੈ। ਜੰਕ ਫੂਡ ਤੋਂ ਤੌਬਾ ਕਰਨੀ ਚਾਹੀਦੀ ਹੈ।

            ਕੇਵਲ ਸਿੰਘ ਬਲਾਕ ਐਜੂਕੇਟਰ  ਦੱਸਿਆ ਕਿ 30 ਸਾਲ ਦੀ ਉਮਰ ਤੋਂ ਬਾਦ ਸਿਹਤ ਵਿਭਾਗ ਵੱਲੋਂ ਮੁਫ਼ਤ ਐਨੁਅਲ ਪਰਵੈਂਟਿਵ ਹੈਲਥ ਚੈਕਅੱਪ ਸਕੀਮ ਦਾ ਲਾਹਾ ਖੱਟ ਕੇ ਸਮੇਂ ਸਮੇਂ ਸਰੀਰਕ ਨਿਰੀਖਣ ਕਰਵਾਉਂਦੇ ਰਹਿਣਾ ਚਾਹੀਦਾ ਹੈ ।

            ਇਸ ਮੌਕੇ ਰਾਮ ਕੁਮਾਰ ਅਤੇ ਸਰਬਜੀਤ ਸਿੰਘ ਸਿਹਤ ਸੁਪਰਵਾਈਜ਼ਰ, ਚਾਨਣ ਸਿੰਘ ਮਲਟੀ ਪਰਪਜ ਹੈਲਥ ਵਰਕਰ ਤੋਂ ਇਲਾਵਾ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਹਾਰ ਹਨ।

Tags:

Advertisement

Latest News

PAN 2.0: QR Code ਵਾਲਾ ਨਵਾਂ PAN Card ਲਿਆ ਰਹੀ ਹੈ ਮੋਦੀ ਸਰਕਾਰ PAN 2.0: QR Code ਵਾਲਾ ਨਵਾਂ PAN Card ਲਿਆ ਰਹੀ ਹੈ ਮੋਦੀ ਸਰਕਾਰ
New Delhi,26 NOV,2024,(Azad Soch News):-  ਟੈਕਸਦਾਤਾਵਾਂ ਦੀ ਸਹੂਲਤ ਨੂੰ ਵਧਾਉਣ ਅਤੇ ਪੈਨ ਕਾਰਡ (PAN Card) ਨਾਲ ਸਬੰਧਤ ਸੇਵਾਵਾਂ ਨੂੰ ਆਸਾਨ...
ਯੂਕਰੇਨ ਦੇ ਨਾਲ ਜੰਗ ਵਿੱਚ ਉੱਤਰੀ ਕੋਰੀਆ ਦੇ ਸੈਨਿਕਾਂ ਨੂੰ ਸ਼ਾਮਲ ਕਰਨ ਲਈ ਅਮਰੀਕਾ ਨੇ ਰੂਸ ਦੀ ਨਿੰਦਾ ਕੀਤੀ
ਅੰਮਿ੍ਤਸਰ 'ਚ ਐਨ.ਆਰ.ਆਈਜ਼ ਨੂੰ ਨਿਸ਼ਾਨਾ ਬਣਾਉਣ ਵਾਲੇ ਸਨੈਚਰ ਵੱਲੋਂ ਪੁਲਿਸ ਹਿਰਾਸਤ 'ਚੋਂ ਭੱਜਣ ਦੀ ਕੋਸ਼ਿਸ਼ ਨਾਕਾਮ; ਪੁਲਿਸ ਨੇ ਲੱਤ ਵਿੱਚ ਗੋਲੀ ਮਾਰ ਕੇ ਮੁਲਜ਼ਮ ਨੂੰ ਭੱਜਣ ਤੋਂ ਰੋਕਿਆ
48 ਸਾਲ ਦੀ ਉਮਰ 'ਚ ਮੱਲਿਕਾ ਸ਼ੇਰਾਵਤ ਦਾ ਹੋਇਆ Breakup
ਐਨ.ਐਚ.ਐਮ. ਪੰਜਾਬ ਨੇ 8 ਹਜ਼ਾਰ ਕਰਮਚਾਰੀਆਂ ਨੂੰ ਮੈਡੀਕਲ ਬੀਮਾ ਕਵਰ ਪ੍ਰਦਾਨ ਕਰਨ ਲਈ ਇੰਡੀਅਨ ਬੈਂਕ ਨਾਲ ਸਮਝੌਤਾ ਸਹੀਬੱਧ ਕੀਤਾ
ਹਰਿਆਣਾ ਸਰਕਾਰ ਨੇ ਖਰੀਦਿਆ ਨਵਾਂ ਹੈਲੀਕਾਪਟਰ,ਕੀਮਤ ਏਨੇ ਕਰੋੜ ਰੁਪਏ
ਸਰਦੀਆਂ ‘ਚ ਆਂਵਲਾ ਨੂੰ ਅੱਜ ਹੀ ਕਰੋ ਡਾਇਟ ‘ਚ ਸ਼ਾਮਿਲ