ਮੱਛੀ ਪਾਲਣ ਵਿਭਾਗ ਵੱਲੋਂ ਮਨਾਇਆ ਵਿਸ਼ਵ ਮੱਛੀ ਪਾਲਣ ਦਿਵਸ
ਅੰਮ੍ਰਿਤਸਰ, 21 ਨਵੰਬਰ:
ਅੱਜ ਸੰਸਾਰ ਭਰ ਵਿੱਚ ਮਨਾਏ ਜਾਂਦੇ ਵਿਸ਼ਵ ਮੱਛੀ ਪਾਲਣ ਦਿਵਸ ਦੇ ਸਬੰਧ ਵਿੱਚ ਮੱਛੀ ਪਾਲਣ ਵਿਭਾਗ ਅੰਮ੍ਰਿਤਸਰ ਵੱਲੋਂ ਦਫਤਰ ਸਹਾਇਕ ਡਾਇਰੈਕਟਰ ਮੱਛੀ ਪਾਲਣ ਅੰਮ੍ਰਿਤਸਰ ਵਿਖੇ ਇਹ ਦਿਵਸ ਬੜੀ ਧੁਮ ਧਾਮ ਨਾਲ ਮਨਾਇਆ ਗਿਆ, ਜਿਸ ਵਿੱਚ ਜਿਲਾ ਅੰਮ੍ਰਿਤਸਰ ਅਤੇ ਤਰਨਤਾਰਨ ਦੇ ਕਰੀਬ 60 ਮੱਛੀ ਪਾਲਕਾਂ ਅਤੇ ਮੱਛੀ ਵਿਕਰੇਤਾਂਵਾ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ।ਸਭ ਤੋਂ ਪਹਿਲਾਂ ਸੁਪਰੀਆਂ ਕੰਬੋਜ ਮੱਛੀ ਪਾਲਣ ਅਫਸਰ, ਅੰਮ੍ਰਿਤਸਰ ਨੇ ਸ੍ ਗੁਰਮੀਤ ਸਿੰਘ ਖੁਡੀਆ ਕੈਬਨਿਟ ਮੰਤਰੀ ਪਸ਼ੂ ਪਾਲਣ ,ਮੱਛੀ ਪਾਲਣ ਅਤੇ ਡੇਅਰੀ ਵਿਕਾਸ ਪੰਜਾਬ ਵੱਲੋਂ ਵਿਸ਼ਵ ਮੱਛੀ ਪਾਲਣ ਦਿਵਸ ਤੇ ਭੇਜੇ ਗਏ ਸੰਦੇਸ਼ ਬਾਰੇ ਜਾਣੂ ਕਰਵਾਇਆ ਗਿਆ ਜਿਸ ਵਿੱਚ ਕੈਬਨਿਟ ਮੰਤਰੀ ਸਾਹਿਬ ਨੇ ਇਸ ਦਿਵਸ ਤੇ ਮੱਛੀ ਪਾਲਕਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਪੰਜਾਬ ਸਰਕਾਰ ਮੱਛੀ ਪਾਲਣ ਕਿੱਤੇ ਨੂੰ ਸੂਬੇ ਵਿੱਚ ਹੋਰ ਪ੍ਰਫੁੱਲਤ ਕਰਨ ਵਾਸਤੇ ਹਰ ਸੰਭਵ ਸਹਾਇਤਾ ਦੇਣ ਲਈ ਵਚਨਬੱਧ ਹੈ। ਸ. ਗੁਰਮੀਤ ਸਿੰਘ ਖੁਡੀਆ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬਾ ਮੱਛੀ ਪਾਲਣ ਦੇ ਖੇਤਰ ਵਿੱਚ ਲਗਾਤਾਰ ਪ੍ਰਗਤੀ ਕਰ ਰਿਹਾ ਹੈ ਅਤੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੱਛੀ ਪਾਲਣ ਦੇ ਧੰਦੇ ਨਾਲ ਜੁੜ ਕੇ ਵਿਭਾਗ ਵੱਲੋਂ ਚਲਾਈਆ ਜਾ ਰਹੀਆਂ ਵੱਖ-ਵੱਖ ਸਕੀਮਾਂ ਦਾ ਲਾਭ ਉਠਾਉਣ ।
ਡਾ ਸਾਹਿਲ ਸਹਾਇਕ ਪ੍ਰੌਫੈਸਰ ਕੇ ਵੀ ਕੇ ਨੇਂ ਮੱਛੀ ਪਾਲਣ ਦੇ ਧੰਦੇ ਬਾਰੇ ਜਾਣਕਾਰੀ ਦਿੱਤੀ।ਇਸ ਉਪਰੰਤ ਗੁਰਬੀਰ ਸਿੰਘ ਸਹਾਇਕ ਡਾਇਰੈਕਟਰ ਮੱਛੀ ਪਾਲਣ ਤਰਨਤਾਰਨ ਨੇਂ ਵਿਭਾਗ ਵਿੱਚ ਚੱਲ ਰਹੀਆਂ ਵੱਖ-ਵੱਖ ਸਕੀਮਾਂ ਤੋਂ ਜਾਣੂ ਕਰਵਾਇਆ। ਅੰਤ ਵਿੱਚ ਸ੍ਰ ਹਰਦੇਵ ਸਿੰਘ ਸਹਾਇਕ ਡਾਇਰੈਕਟਰ ਮੱਛੀ ਪਾਲਣ ਅੰਮ੍ਰਿਤਸਰ ਜੀ ਨੇ ਜਿਲਾ ਅੰਮ੍ਰਿਤਸਰ ਅਤੇ ਤਰਨਤਾਰਨ ਤੋਂ ਆਏ ਹੋਏ ਮੱਛੀ ਪਾਲਕਾਂ, ਮੱਛੀ ਵਿਕਰੇਤਾਂਵਾ ਦਾ ਧੰਨਵਾਦ ਕਰਦਿਆਂ ਹੋਏ ਹਰ ਸਾਲ 21 ਨਵੰਬਰ ਨੂੰ ਮਨਾਏ ਜਾਂਦੇ ਵਿਸ਼ਵ ਮੱਛੀ ਪਾਲਣ ਦਿਵਸ ਦੀ ਮਹੱਤਤਾ ਬਾਰੇ ਦੱਸਿਆ ।
ਉਹਨਾਂ ਨੇ ਕਿਹਾ ਕਿ ਮੱਛੀ ਪਾਲਣ ਨੂੰ ਉਤਸ਼ਾਹਿਤ ਕਰਨ ਵਾਸਤੇ ਪੀ. ਐਮ. ਐਮ. ਐਸ. ਵਾਈ ਸਕੀਮ ਅਧੀਨ ਨਵੇਂ ਮੱਛੀ ਤਲਾਬ ਦੀ ਪੁਟਾਈ/ਪਹਿਲੇ ਸਾਲ ਦੀ ਖਾਦ-ਖੁਰਾਕ,ਨਵੀਂ ਫਿਸ਼ ਫੀਡ ਮਿਲ ਅਤੇ ਮੱਛੀ ਨੂੰ ਗ੍ਰਾਹਕਾਂ ਤੱਕ ਪਹੁਚਾਉਣ ਲਈ ਮੋਟਰਸਾਈਕਲ/ਸਾਈਕਲ/ਆਟੋ/ਆਰ.ਏ.ਐਸ.ਯੂ
ਇਸ ਮੋਕੇ ਤੇ ਗੁਰਬੀਰ ਸਿੰਘ ਸਹਾਇਕ ਡਾਇਰੈਕਟਰ ਮੱਛੀ ਪਾਲਣ ਤਰਨਤਾਰਨ, ਸੁਪਰੀਆਂ ਕੰਬੋਜ ਮੱਛੀ ਪਾਲਣ ਅਫਸਰ, ਅੰਮ੍ਰਿਤਸਰ, ਮੰਗਤ ਰਾਮ ਸੀਨੀਅਰ ਸਹਾਇਕ, ਕੁਲਵੰਤ ਸਿੰਘ ਸੀਨੀਅਰ ਸਹਾਇਕ, ਸਚਲੀਨ ਬਾਜਵਾ,ਹੀਰਾ ਸਿੰਘ, ਮੈਡਮ ਹਰਵਿੰਦਰ ਕੌਰ,ਪਾਲ ਸਿੰਘ ,ਕਾਬਲ ਸਿੰਘ,ਅੰਗਰੇਜ ਸਿੰਘ,ਹਰਵਿੰਦਰ ਸਿੰਘ ਅਤੇ ਤਾਰਾ ਸਿੰਘ ਮੱਛੀ ਫਾਰਮਰ ਆਦਿ ਵੀ ਹਾਜਰ ਸਨ।