ਜੀ.ਐਸ.ਟੀ. ਵਿਭਾਗ ਵਲੋਂ ਕਾਟਨ ਫੈਕਟਰੀ ਮਾਲਕਾਂ ਨਾਲ ਕੀਤੀ ਗਈ ਮੀਟਿੰਗ
ਸ੍ਰੀ ਮੁਕਤਸਰ ਸਾਹਿਬ 21 ਨਵੰਬਰ
ਸ਼੍ਰੀ ਰੋਹਿਤ ਗਰਗ, ਸਹਾਇਕ ਕਮਿਸ਼ਨਰ ਰਾਜ ਕਰ, ਸ਼੍ਰੀ ਮੁਕਤਸਰ ਸਾਹਿਬ ਨੇ ਜੀ.ਐਸ.ਟੀ. ਦਾ ਮਾਲੀਆ ਵਧਾਉਣ ਲਈ ਕਾਟਨ ਨਾਲ ਸਬੰਧਤ ਵਪਾਰੀਆਂ ਤੇ ਫੈਕਟਰੀ ਮਾਲਕਾਂ ਨਾਲ ਆਪਣੇ ਦਫਤਰ ਵਿਖੇ ਮੀਟਿੰਗ ੇ ਕੀਤੀ।
ਮੀਟਿੰਗ ਵਿੱਚ ਵਪਾਰੀਆਂ ਨਾਲ ਜ਼ਿਲ੍ਹੇ ਵਿੱਚ ਕਾਟਨ ਦਾ ਟੈਕਸ ਘੱਟ ਜਾਣ ਸਬੰਧੀ ਵਿਚਾਰ ਕੀਤਾ ਗਿਆ। ਮੀਟਿੰਗ ਵਿੱਚ ਪਹੁੰਚੇ ਕਾਟਨ ਨਾਲ ਸਬੰਧਿਤ ਵਪਾਰੀਆਂ ਨੇ ਦੱਸਿਆ ਕਿ ਟੈਕਸ ਘੱਟਣ ਦਾ ਮੁੱਖ ਕਾਰਨ ਇਲਾਕੇ ਵਿੱਚ ਕਾਟਨ ਖੇਤੀ ਅਧੀਨ ਰਕਬਾ ਘੱਟ ਰਿਹਾ ਹੈ ਅਤੇ ਝੋਨੇ ਦੀ ਖੇਤੀ ਅਧੀਨ ਰਕਬਾ ਦਿਨੋਂ ਦਿਨ ਵੱਧ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਪਿਛਲੇ ਸਾਲਾਂ ਦੌਰਾਨ ਨਰਮੇ ਦੀ ਖਰੀਦ ਅਕਤੂਬਰ ਮਹੀਨੇ ਤੋਂ ਹੀ ਸ਼ੁਰੂ ਹੋ ਜਾਂਦੀ ਸੀ, ਪਰੰਤੂ ਇਸ ਸਾਲ ਨਵੰਬਰ ਮਹੀਨੇ ਤੱਕ ਵੀ ਮੰਡੀਆਂ ਵਿੱਚ ਨਰਮੇ ਦੀ ਖਰੀਦ ਨਾ ਮਾਤਰ ਹੀ ਹੋਈ ਹੈ।
ਮੀਟਿੰਗ ਵਿੱਚ ਮੈਸ: ਗਰੋਸਪਿਨਜ਼ ਫੈਬਜ਼ ਲਿਮ. ਸ਼੍ਰੀ ਮੁਕਤਸਰ ਸਾਹਿਬ, ਮੈਸ: ਮੁਕਤਸਰ ਕਾਟਨ ਫੈਕਟਰੀ ਸ਼੍ਰੀ ਮੁਕਤਸਰ ਸਾਹਿਬ, ਮੈਸ: ਤੁਲਸੀ ਰਾਮ ਜੱਸ ਰਾਜ ਮਲੋਟ, ਮੈਸ: ਸਸਟੇਨਏਬਲ ਕਾਟਨ ਲਿਮ. ਗਿੱਦੜਬਾਹਾ, ਮੈਸ: ਸ਼੍ਰੀ ਗਨੇਸ਼ ਕਾਟਨ ਇੰਡ. ਲਿਮ. ਗਿੱਦੜਬਾਹਾ, ਮੈਸ: ਚੰਦੂ ਲਾਲ ਵੇਦ ਪ੍ਰਕਾਸ਼ ਗਿੱਦੜਬਾਹਾ, ਮੈਸ: ਐਸ. ਆਰ. ਕਾਟਨ ਫੈਕਟਰੀ ਮਲੋਟ ਅਤੇ ਮੈਸ: ਮੱਕੜ ਕਾਟਨ ਫੈਕਟਰੀ ਮਲੋਟ ਦੇ ਪਹੰੰਚੇ ਵਪਾਰੀਆਂ ਤੋਂ ਇਲਾਵਾ ਸਟੇਟ ਜੀ.ਐਸ.ਟੀ. ਵਿਭਾਗ ਦੇ ਸ਼੍ਰੀ ਮਨਜਿੰਦਰ ਸਿੰਘ ਰਾਜ ਕਰ ਅਫ਼ਸਰ, ਸ਼੍ਰੀ ਗੁਰਿੰਦਰਜੀਤ ਸਿੰਘ ਰਾਜ ਕਰ ਅਫ਼ਸਰ, ਮੁਨੀਸ਼ ਗਰਗ ਕਰ ਨਿਰੀਖਕ, ਤਰਸੇਮ ਸਿੰਘ ਕਰ ਨਿਰੀਖਕ ਅਤੇ ਸ਼੍ਰੀ ਅੰਮ੍ਰਿਤਪਾਲ ਗੋਇਲ ਕਰ ਨਿਰੀਖਕ ਸ਼ਾਮਲ ਸਨ।