ਸਰਕਾਰੀ ਆਈਟੀ ਆਈ ਰਣਜੀਤ ਐਵਨਿਊ ਅੰਮ੍ਰਿਤਸਰ ਵਿਖੇ ਇੰਸਟੀਚਿਊਟ ਮੈਨੇਜਮੈਂਟ ਕਮੇਟੀ ਦਾ ਗਠਨ

ਸਰਕਾਰੀ ਆਈਟੀ ਆਈ ਰਣਜੀਤ ਐਵਨਿਊ ਅੰਮ੍ਰਿਤਸਰ ਵਿਖੇ ਇੰਸਟੀਚਿਊਟ ਮੈਨੇਜਮੈਂਟ ਕਮੇਟੀ ਦਾ ਗਠਨ

ਅੰਮ੍ਰਿਤਸਰ 23 ਨਵੰਬਰ 2024--

ਸਰਕਾਰੀ ਆਈਟੀਆਈ ਰਣਜੀਤ ਐਵਨਿਊ ਅੰਮ੍ਰਿਤਸਰ ਦੇ ਸਿਖਿਆਰਥੀਆਂ ਦੇ ਵਧੀਆ ਟ੍ਰੇਨਿੰਗ ਅਤੇ ਪਲੇਸਮੈਂਟ ਨੂੰ ਮੁੱਖ ਰੱਖਦਿਆਂ ਹੋਇਆਂ ਪੰਜਾਬ ਸਰਕਾਰ ਨੇ ਇੰਸਟੀਚਿਊਟ  ਮੈਨੇਜਮੈਂਟ ਕਮੇਟੀ ਦਾ ਗਠਨ ਕੀਤਾ ਅਤੇ ਉਸਦੇ ਲਈ ਸ਼ਹਿਰ ਦੇ ਨਾਮਵਰ ਉਦਯੋਗਪਤੀਆਂ ਨੂੰ ਇਸ ਦਾ ਚੇਅਰਮੈਨ ਅਤੇ ਮੈਂਬਰ ਨਿਯੁਕਤ ਕੀਤਾ। ਇਸ ਸਬੰਧ ਵਿੱਚ ਅੱਜ ਚੇਅਰਮੈਨ ਸ੍ਰੀ ਲਵਤੇਸ਼ ਸਿੰਘ ਸਚਦੇਵਾ ਮਾਲਕ,ਨਾਵਲਟੀ ਗਰੁੱਪ ਦੀ ਪ੍ਰਧਾਨਗੀ ਹੇਠ ਮੀਟਿੰਗ ਬੁਲਾਈ ਗਈਜਿਸ ਦੇ ਵਿੱਚ ਬਾਕੀ ਮੈਂਬਰ ਸਾਹਿਬਾਨਾਂ ਨੇ ਸ਼ਮੂਲੀਅਤ ਕੀਤੀ ਜਿਸ ਵਿੱਚ ਸ੍ਰੀ ਰਾਕੇਸ਼ ਕੁਮਾਰ ,ਡਾਇਰੈਕਟਰਗੌਰੀ ਸ਼ੰਕਰ ਇੰਡਸਟਰੀਸ੍ਰੀ ਓੰਕਾਰ ਸਿੰਘ ਡਾਇਰੈਕਟਰਸਿੰਘ ਇੰਡਸਟਰੀਸ੍ਰੀਮਤੀ ਪ੍ਰਿਯੰਕਾ ਗੋਇਲ ਮੈਨੇਜਿੰਗ ਡਾਇਰੈਕਟਰ ਗੋਬਿੰਦ ਯਾਰਨ ਇੰਡਸਟਰੀਸ੍ਰੀ ਅਕਸ਼ੇ ਬਾਂਸਲ ਮੈਨੇਜਿੰਗ ਡਾਇਰੈਕਟਰ ਬੰਸਲ ਸਵੀਟਸ ਐਂਡ ਬੇਕਰ,ਡਾਕਟਰ ਰਜਨੀ ਡੋਗਰਾ ਪ੍ਰਿੰਸੀਪਲਜਿਲਾ ਰੁਜ਼ਗਾਰ ਅਫਸਰ ਸ਼ਾਮਿਲ ਸਨ। ਇਸ ਮੌਕੇ ਤੇ ਆਈਐਮਸੀ ਦੇ ਮੈਂਬਰ ਸਕੱਤਰ ਅਤੇ ਸੰਸਥਾ ਦੇ ਪ੍ਰਿੰਸੀਪਲ ਇੰਜੀਨੀਅਰ ਸੰਜੀਵ ਸ਼ਰਮਾ ਅਤੇ ਸਾਰੇ ਸਟਾਫ ਨੇ ਉਹਨਾਂ ਦਾ ਸਵਾਗਤ ਕੀਤਾ ਅਤੇ ਸਾਰੀ ਸੰਸਥਾ ਦਾ ਦੌਰਾ ਕਰਵਾਇਆ। ਸੰਸਥਾ ਦਾ ਕੰਮ ਕਾਜ ਦੇਖਦਿਆਂ ਹੋਇਆਂ ਚੇਅਰਮੈਨ ਅਤੇ ਬਾਕੀ ਮੈਂਬਰ ਬਹੁਤ ਖੁਸ਼ ਹੋਏ ਅਤੇ ਸੰਸਥਾ ਦੀ ਵੈਲਡਰ ਟ੍ਰੇਡ ਦੇ ਸਿਖਿਆਰਥੀਆਂ ਵੱਲੋਂ ਬਣਾਏ ਗਏ ਪੌਦਿਆਂ ਦੀ ਸਾਂਭ ਸੰਭਾਲ ਦੇ ਲਈ ਟਰੀ ਗਾਰਡ  ਨੂੰ ਪਲਾਂਟਾਂ ਦੇ ਉੱਪਰ ਸਥਾਪਿਤ ਕੀਤਾ ਗਿਆ। ਬਾਅਦ ਦੇ ਵਿੱਚ ਮੀਟਿੰਗ ਦੌਰਾਨ ਚੇਅਰਮੈਨ ਅਤੇ ਮੈਂਬਰ ਸਾਹਿਬਾਨ ਨੇ ਭਰੋਸਾ ਦਿਲਵਾਇਆਕਿ ਪੰਜਾਬ ਸਰਕਾਰ ਵੱਲੋਂ ਜੋ ਉਨਾਂ ਨੂੰ ਜਿੰਮੇਵਾਰੀ ਦਿੱਤੀ ਗਈ ਹੈ ਉਸ ਅਨੁਸਾਰ ਉਹ ਇਸ ਸੰਸਥਾ ਦੇ ਸਿਖਿਆਰਥੀਆਂ ਦੇ ਭਵਿੱਖ ਨੂੰ ਹੋਰ ਵਧੀਆ ਆਪਣੇ ਉਦੋਗਾਂ ਅਤੇ ਸ਼ਹਿਰ ਦੇ ਉਦਯੋਗਾਂ ਦੇ ਵਿੱਚ ਟ੍ਰੇਨਿੰਗ ਕਰਵਾਉਣਗੇ । ਅੰਤ ਵਿੱਚ ਪ੍ਰਿੰਸੀਪਲ ਸਟਾਫ ਅਤੇ ਸਿਖਿਆਰਥੀਆਂ ਨੇ ਉਹਨਾਂ ਦਾ ਸੰਸਥਾ ਵਿਖੇ ਆਉਣ ਤੇ ਧੰਨਵਾਦ ਕੀਤਾ। ਇਸ ਮੌਕੇ ਤੇ ਸੰਸਥਾ ਦੇ ਸਟਾਫ ਮੈਂਬਰ ਸ੍ਰੀ ਵਿਜੇ ਕੁਮਾਰ ਟ੍ਰੇਨਿੰਗ ਅਫਸਰ ਸ੍ਰੀ ਗੁਰਪ੍ਰੀਤ ਸਿੰਘ ਟਰੇਨਿੰਗ ਆਫਿਸਰ ਸ੍ਰੀ ਸ੍ਰੀਮਤੀ ਜਗਜੀਤ ਕੌਰ ਸੁਪਰਡੈਂਟ ਸ੍ਰੀ ਦੀਪਕ ਕੁਮਾਰ ਅਤੇ ਸ੍ਰੀ ਰਵਿੰਦਰ ਸਿੰਘ ਰੈਫਰੀਏਸ਼ਨ ਅਤੇ ਏਅਰ ਕੰਡੀਸ਼ਨ ਟਰੇਡ ਇੰਸਟਰਕਟਰ ਸ੍ਰੀ ਵਨੀਤ ਅਰੋੜਾ ਸੀਨੀਅਰ ਸਹਾਇਕ ਹਾਜ਼ਰ ਸਨ

Tags:

Advertisement

Latest News

ਸਰਕਾਰੀ ਆਈਟੀ ਆਈ ਰਣਜੀਤ ਐਵਨਿਊ ਅੰਮ੍ਰਿਤਸਰ ਵਿਖੇ ਇੰਸਟੀਚਿਊਟ ਮੈਨੇਜਮੈਂਟ ਕਮੇਟੀ ਦਾ ਗਠਨ ਸਰਕਾਰੀ ਆਈਟੀ ਆਈ ਰਣਜੀਤ ਐਵਨਿਊ ਅੰਮ੍ਰਿਤਸਰ ਵਿਖੇ ਇੰਸਟੀਚਿਊਟ ਮੈਨੇਜਮੈਂਟ ਕਮੇਟੀ ਦਾ ਗਠਨ
ਅੰਮ੍ਰਿਤਸਰ 23 ਨਵੰਬਰ 2024-- ਸਰਕਾਰੀ ਆਈਟੀਆਈ ਰਣਜੀਤ ਐਵਨਿਊ ਅੰਮ੍ਰਿਤਸਰ ਦੇ ਸਿਖਿਆਰਥੀਆਂ ਦੇ ਵਧੀਆ ਟ੍ਰੇਨਿੰਗ ਅਤੇ ਪਲੇਸਮੈਂਟ ਨੂੰ ਮੁੱਖ ਰੱਖਦਿਆਂ ਹੋਇਆਂ...
26 ਨਵੰਬਰ ਨੂੰ ਰਾਮਦਾਸ ਬਲਾਕ ਵਿੱਚ ਲੱਗੇਗਾ ਕੈਂਪ – ਡਿਪਟੀ ਕਮਿਸ਼ਨਰ
ਜੰਡਿਆਲਾ ਗੁਰੂ ਵਿਖੇ 25 ਕਰੋੜ ਰੁਪਏ ਦੀ ਲਾਗਤ ਨਾਲ ਲੱਗੇਗਾ ਐਸਟੀਪੀ ਪਲਾਂਟ - ਈਟੀਓ
ਸਾਲ 2017-18 ਨਾਲ ਸਬੰਧਿਤ ਕੇਸਾਂ ਦੀ ਅਸੈਸਮੈਂਟ ਕਰਨ ਦੀ ਮਿਤੀ ’ਚ ਵਾਧਾ : ਚੇਅਰਮੈਨ ਅਨਿੱਲ ਠਾਕੁਰ
ਪਰਾਲੀ ਪ੍ਰਬੰਧਨ ਲਈ ਮਸ਼ੀਨਰੀ ਨਾ ਮਿਲਣ ’ਤੇ ਵਿਭਾਗ ਨਾਲ ਸੰਪਰਕ ਕਰਨ ਕਿਸਾਨ-ਮੁੱਖ ਖੇਤੀਬਾੜੀ ਅਫ਼ਸਰ
ਪ੍ਰਤੀ ਬੇਨਤੀ ਦੇ ਆਧਾਰ ’ਤੇ ਆਈਲੈਟਸ ਸੈਂਟਰ ਦਾ ਲਾਇਸੰਸ ਰੱਦ
ਡੀ ਏ ਪੀ ਖਾਦ ਦੀ ਜਮਾਂਖੋਰੀ ਅਤੇ ਕਾਲਾਬਜ਼ਾਰੀ ਰੋਕਣ ਲਈ ਖਾਦ ਵਿਕਰੇਤਾਵਾਂ ਅਤੇ ਸਹਿਕਾਰੀ ਸਭਾਵਾਂ ਦੀ ਨਿਰੰਤਰ ਹੋ ਰਹੀ ਚੈਕਿੰਗ