ਕਾਰੀਗਰ ਪੀਐੱਮ ਵਿਸ਼ਵਕਰਮਾ ਯੋਜਨਾ ਦਾ ਵੱਧ ਤੋਂ ਵੱਧ ਲਾਭ ਲੈਣ : ਡਿਪਟੀ ਕਮਿਸ਼ਨਰ
By Azad Soch
On
ਫ਼ਰੀਦਕੋਟ, 23 ਨਵੰਬਰ 2024:
ਭਾਰਤ ਸਰਕਾਰ ਦੇ ਪੀਐੱਮ ਵਿਸ਼ਵਕਰਮਾ ਯੋਜਨਾ ਤਹਿਤ ਜ਼ਿਲ੍ਹਾ ਫਰੀਦਕੋਟ ਵਿੱਚ ਗਠਿਤ ਜ਼ਿਲ੍ਹਾ ਇੰਪਲੀਮੈਂਟੇਸ਼ਨ ਕਮੇਟੀ ਦੀ ਪੰਜਵੀਂ ਮੀਟਿੰਗ ਡਿਪਟੀ ਕਮਿਸ਼ਨਰ ਸ਼੍ਰੀ ਵਿਨੀਤ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ। ਉਨ੍ਹਾਂ ਫਰੀਦਕੋਟ ਦੇ ਸਮੂਹ ਕਾਰੀਗਰਾਂ ਨੂੰ ਪੀਐੱਮ ਵਿਸ਼ਵਕਰਮਾ ਸਕੀਮ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ 18 ਕਿੱਤੇ ਜਿਸ ਵਿੱਚ ਤਰਖਾਣ, ਲੋਹਾਰ, ਸੁਨਿਆਰਾ, ਮੋਚੀ, ਘੁਮਿਆਰ, ਧੋਬੀ ਤਰਖਾਣ, ਨਾਈ, ਮੂਰਤੀਕਾਰ, ਟੇਲਰ (ਦਰਜੀ), ਰਾਜਮਿਸਤਰੀ, ਸ਼ਸਤਰ ਬਣਾਉਣ ਵਾਲਾ, ਤਾਲਾ ਬਣਾਉਣ ਵਾਲਾ, ਕਿਸ਼ਤੀ ਬਣਾਉਣ ਵਾਲਾ, ਗੁੱਡੀ ਤੇ ਖਿਡੌਣਾ ਬਣਾਉਣ ਵਾਲਾ, ਹਮੀਰ ਅਤੇ ਟੂਲ ਕਿੱਟ ਬਣਾਉਣ ਵਾਲਾ, ਟੋਕਰੀ/ਚਟਾਈ ਬਣਾਉਣ ਵਾਲਾ, ਗਾਰਲੈਂਡਰ (ਮਾਲਾ ਬਣਾਉਣ ਵਾਲਾ) ਮੱਛੀ ਫੜਨ ਲਈ ਨੈੱਟ ਬਣਾਉਣ ਵਾਲਾ ਆਦਿ ਸ਼ਾਮਲ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਲਾਭਪਾਤਰੀਆਂ ਨੂੰ ਪ੍ਰਧਾਨ ਮੰਤਰੀ ਵਿਸ਼ਵਕਰਮਾ ਸਰਟੀਫਿਕੇਟ ਅਤੇ ਆਈਡੀ ਕਾਰਡ ਜਾਰੀ ਕੀਤਾ ਜਾਵੇਗਾ ਅਤੇ ਲਾਭਪਾਤਰੀ ਨੂੰ 15,000 ਰੁਪਏ ਦਾ ਟੂਲਕਿਟ ਪ੍ਰਰੋਤਸਾਹਨ, 500 ਰੁਪਏ ਪ੍ਰਤੀ ਦਿਨ ਦੇ ਵਜੀਫੇ ਨਾਲ ਮੁੱਢਲੀ ਹੁਨਰ ਸਿਖਲਾਈ 18 ਮਹੀਨਿਆਂ ਦੀ ਮੁੜ ਅਦਾਇਗੀ ਦੀ ਮਿਆਦ ਦੇ ਨਾਲ 1 ਲੱਖ ਰੁਪਏ ਤਕ ਦਾ ਕਰਜ਼ਾ, 500 ਰੁਪਏ ਪ੍ਰਤੀ ਦਿਨ ਦੇ ਵਜੀਫੇ ਨਾਲ ਐਡਵਾਂਸ ਹੁਨਰ ਸਿਖਲਾਈ ਅਤੇ 30 ਮਹੀਨਿਆਂ ਦੀ ਮੁੜ ਅਦਾਇਗੀ ਦੀ ਮਿਆਦ ਦੇ ਨਾਲ 2 ਲੱਖ ਰੁਪਏ ਤਕ ਦੇ ਕਰਜ਼ੇ ਦੀ ਕਿਸ਼ਤ ਪ੍ਰਾਪਤ ਕਰਨ ਯੋਗ ਹੋਵੇਗਾ। ਇਸ ਸਕੀਮ ਦਾ ਲਾਭ ਲੈਣ ਲਈ ਕਾਰੀਗਰ ਆਪਣੇ ਪਿੰਡਾ ਵਿਚ ਸਥਿਤ ਸੀਐੱਸਸੀ ਸੈਂਟਰਾਂ 'ਤੇ ਬਿਨਾਂ ਕਿਸੇ ਕੀਮਤ ਤੋਂ ਆਨਲਾਈਨ ਰਜਿਸਟਰੇਸ਼ਨ ਕਰਵਾ ਸਕਦੇ ਹਨ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਸਾਰੇ ਕਾਰੀਗਰਾਂ/ਵਿਸ਼ਵਕਰਮਾ ਨੂੰ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਪੁਰਜ਼ੋਰ ਅਪੀਲ ਕੀਤੀ ਅਤੇ ਕਿਹਾ ਕਿ ਵਧੇਰੇ ਜਾਣਕਾਰੀ ਲਈ ਦਫ਼ਤਰ ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਫ਼ਰੀਦਕੋਟ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Tags:
Related Posts
Latest News
ਰਾਤ ਨੂੰ ਸੌਣ ਤੋਂ ਪਹਿਲਾਂ ਦੁੱਧ ‘ਚ ਹਲਦੀ ਅਤੇ ਘਿਓ ਪਾ ਕੇ ਪੀਓ
26 Dec 2024 07:14:34
ਰਾਤ ਨੂੰ ਸੌਣ ਤੋਂ ਪਹਿਲਾਂ ਘਿਓ ਅਤੇ ਹਲਦੀ ਵਾਲਾ ਦੁੱਧ ਪੀਣ ਨਾਲ ਸਾਡੇ ਸਰੀਰ ਦੇ ਮੈਟਾਬੋਲਿਜ਼ਮ ‘ਚ ਸੁਧਾਰ ਆਉਂਦਾ ਹੈ।...