ਯੁਵਕ ਸੇਵਾਵਾਂ ਵਿਭਾਗ, ਤਰਨਤਾਰਨ ਵੱਲੋਂ ਨੌਜਵਾਨ ਲੜਕੇ ਅਤੇ ਲੜਕੀਆਂ ਨੂੰ ਦਿੱਲੀ ਦਾ ਦੌਰਾ ਕਰਵਾਇਆ ਗਿਆ
ਤਰਨਤਾਰਨ 15 ਜਨਵਰੀ- ਡਾਇਰੈਕਟਰ ਯੁਵਕ ਸੇਵਾਵਾਂ ਪੰਜਾਬ ਦੇ ਹੁਕਮਾਂ ਅਨੁਸਾਰ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਤਰਨਤਾਰਨ ਪ੍ਰੀਤ ਕੋਹਲੀ ਦੀ ਅਗਵਾਈ ਵਿਚ ਜ਼ਿਲ੍ਹੇ ਦੇ 45 ਨੌਜਵਾਨਾਂ ਨੂੰ ਦੇਸ਼ ਦੀ ਰਾਜਧਾਨੀ ਦਿੱਲੀ ਦੇ ਚਾਰ ਦਿਨਾਂ ਦੌਰੇ ’ਤੇ ਲਿਜਾਇਆ ਗਿਆ।
ਇਸ ਚਾਰ ਰੋਜ਼ਾ ਐਕਸਪੋਜਰ ਟੂਰ ਦੌਰਾਨ ਨੌਜਵਾਨਾਂ ਨੂੰ ਦਿੱਲੀ ਦੀਆਂ ਇਤਿਹਾਸਕ ਥਾਵਾਂ ਜਿਨ੍ਹਾਂ ਵਿੱਚ ਲਾਲ ਕਿਲਾ, ਜੰਤਰ-ਮੰਤਰ, ਗੁਰਦੁਆਰਾ ਰਕਾਬਗੰਜ ਸਾਹਿਬ, ਬੰਗਲਾ ਸਾਹਿਬ, ਕੁਤੁਬ ਮੀਨਾਰ ਅਤੇ ਲਾਲ ਕਿਲਾ, ਰਾਜਘਾਟ, ਪਾਲਿਕਾ ਬਾਜ਼ਾਰ, ਹਮਾਯੂੰ ਦਾ ਕਿਲਾ, ਆਦਿ ਇਤਿਹਾਸਕ ਸਥਾਨਾਂ ਦੇ ਦਰਸ਼ਨ ਕਰਵਾਏ ਗਏ। ਸਥਾਨਾਂ ਦੀ ਜਾਣਕਾਰੀ ਦਿੱਤੀ ਗਈ ਸੀ। ਜ਼ਿਲ੍ਹਾ ਤਰਨਤਾਰਨ ਨੇ ਜਾਣਕਾਰੀ ਦਿੰਦਿਆਂ ਯੁਵਕ ਸੇਵਾਵਾਂ ਵਿਭਾਗ ਦੇ ਸਹਾਇਕ ਡਾਇਰੈਕਟਰ ਪ੍ਰੀਤ ਕੋਹਲੀ ਨੇ ਦੱਸਿਆ ਕਿ ਜਿੱਥੇ ਨੌਜਵਾਨਾਂ ਨੂੰ ਦੇਸ਼ ਦੀਆਂ ਇਤਿਹਾਸਕ ਥਾਵਾਂ ਦਾ ਦੌਰਾ ਕਰਕੇ ਉਨ੍ਹਾਂ ਦੀ ਇਤਿਹਾਸਕ ਜਾਣਕਾਰੀ ਵਿੱਚ ਵਾਧਾ ਕੀਤਾ ਗਿਆ, ਉੱਥੇ ਹੀ ਉਨ੍ਹਾਂ ਨੂੰ ਦੇਸ਼ ਦੇ ਸਾਰੇ ਸੱਭਿਆਚਾਰਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ।ਇਸ ਟੂਰ ਦੌਰਾਨ ਉਨ੍ਹਾਂ ਨੂੰ ਇੰਟਰਨੈਸ਼ਨਲ ਯੂਥ ਹੋਸਟਲ ਚਾਣਕਿਆਪੁਰੀ ਵਿੱਚ ਠਹਿਰਾਇਆ ਗਿਆ ਅਤੇ ਉਨ੍ਹਾਂ ਨੂੰ ਵੱਖ-ਵੱਖ ਯੂਨਿਟਾਂ ਵਿੱਚ ਵੀ ਵੰਡਿਆ ਗਿਆ ਤਾਂ ਜੋ ਉਹ ਇੱਕ ਦੂਜੇ ਨੂੰ ਮਿਲ ਸਕਣ ਅਤੇ ਇੱਕ ਦੂਜੇ ਨੂੰ ਸਮਝ ਸਕਣ।। ਇਸ ਚਾਰ ਰੋਜ਼ਾ ਦੌਰੇ ਦੋਰਾਨ ਤਰਨਤਾਰਨ ਦੇ ਲੜਕੇ ਅਤੇ ਲੜਕੀਆਂ ਨੇ ਭਾਗ ਲਿਆ।ਅਤੇ ਸਰਦਾਰ ਜਸਪਾਲ ਸਿੰਘ, ਪ੍ਰੋਗਰਾਮ ਅਫਸਰ, ਗੁਰੂ ਗੋਬਿੰਦ ਸਿੰਘ ਕਾਲਜ ਸਰਹਾਲੀ ਪੁਰਸ਼ ਇੰਚਾਰਜ ਵਜੋਂ ਅਤੇ ਪ੍ਰ, ਪ੍ਰਵੀਨ ਕੁਮਾਰੀ ਸਕੂਲ ਆਫ ਐਮੀਨੈਸ ਗੋਇੰਦਵਾਲ ਫੀਮੇਲ ਇਨਚਾਰਜ ਵਜੋਂ ਮੌਜੂਦ ਸਨ ਦਫਤਰ ਸਹਾਇਕ ਸ਼੍ਰੀ ਜਸ਼ਨ,ਵੀ ਨਾਲ ਮੌਜੂਦ ਸਨ।