ਗੁਜਰਾਤ ਟਾਈਟਨਸ ਨੇ IPL 2024 ਵਿਚ ਅਪਣੀ ਤੀਜੀ ਜਿੱਤ ਹਾਸਲ ਕੀਤੀ
24ਵੇਂ ਮੈਚ ਵਿਚ ਰਾਜਸਥਾਨ ਰਾਇਲਜ਼ ਨੂੰ 3 ਵਿਕਟਾਂ ਨਾਲ ਹਰਾਇਆ

Gujarat,11 April,2024,(Azad Soch News):- ਗੁਜਰਾਤ ਟਾਈਟਨਸ (Gujarat Titans) ਨੇ ਇੰਡੀਅਨ ਪ੍ਰੀਮੀਅਰ ਲੀਗ (IPL) 2024 ਵਿਚ ਅਪਣੀ ਤੀਜੀ ਜਿੱਤ ਹਾਸਲ ਕੀਤੀ ਹੈ, ਟੀਮ ਨੇ ਮੌਜੂਦਾ ਸੈਸ਼ਨ ਦੇ 24ਵੇਂ ਮੈਚ ਵਿਚ ਰਾਜਸਥਾਨ ਰਾਇਲਜ਼ (Rajasthan Royals) ਨੂੰ 3 ਵਿਕਟਾਂ ਨਾਲ ਹਰਾਇਆ,ਗੁਜਰਾਤ ਨੇ ਦੋ ਮੈਚ ਹਾਰਨ ਤੋਂ ਬਾਅਦ ਜਿੱਤ ਦਰਜ ਕੀਤੀ ਹੈ,ਇਸ ਸੀਜ਼ਨ ਵਿਚ ਰਾਜਸਥਾਨ ਰਾਇਲਜ਼ (Rajasthan Royals) ਦੀ ਇਹ ਪਹਿਲੀ ਹਾਰ ਹੈ,ਬੁੱਧਵਾਰ ਨੂੰ ਜੈਪੁਰ ਦੇ ਸਵਾਈ ਮਾਨਸਿੰਘ ਸਟੇਡੀਅਮ (Sawai Mansingh Stadium) 'ਚ ਗੁਜਰਾਤ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ,ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਰਾਜਸਥਾਨ ਰਾਇਲਜ਼ ਨੇ 20 ਓਵਰਾਂ 'ਚ 3 ਵਿਕਟਾਂ 'ਤੇ 196 ਦੌੜਾਂ ਬਣਾਈਆਂ,ਗੁਜਰਾਤ ਟਾਈਟਨਸ ਨੇ 197 ਦੌੜਾਂ ਦਾ ਟੀਚਾ 20 ਓਵਰਾਂ 'ਚ 7 ਵਿਕਟਾਂ ਦੇ ਨੁਕਸਾਨ 'ਤੇ ਹਾਸਲ ਕਰ ਲਿਆ।
ਗੁਜਰਾਤ ਟਾਈਟਨਸ (Gujarat Titans) ਨੂੰ ਜਿੱਤ ਲਈ ਆਖਰੀ 6 ਗੇਂਦਾਂ 'ਤੇ 15 ਦੌੜਾਂ ਦੀ ਲੋੜ ਸੀ ਅਤੇ ਸੰਜੂ ਸੈਮਸਨ ਨੇ ਅਵੇਸ਼ ਖਾਨ ਨੂੰ ਗੇਂਦ ਸੌਂਪ ਦਿਤੀ,ਰਾਹੁਲ ਤੇਵਤੀਆ ਅਤੇ ਰਾਸ਼ਿਦ ਖਾਨ ਦੀ ਜੋੜੀ ਸਾਹਮਣੇ ਖੇਡ ਰਹੀ ਸੀ,ਅਵੇਸ਼ ਖਾਨ ਨੇ ਓਵਰ ਦੀ ਪਹਿਲੀ ਗੇਂਦ ਫੁੱਲ ਲੈਂਥ 'ਤੇ ਸੁੱਟੀ ਪਰ ਰਾਸ਼ਿਦ ਖਾਨ ਨੇ ਚੌਕਾ ਜੜ ਦਿਤਾ,ਰਾਸ਼ਿਦ ਦੂਜੀ ਗੇਂਦ 'ਤੇ ਦੋ ਦੌੜਾਂ ਬਣਾ ਕੇ ਫਿਰ ਸਟ੍ਰਾਈਕ 'ਚ ਆਏ,ਰਾਜਸਥਾਨ ਰਾਇਲਜ਼ (Rajasthan Royals) ਵਲੋਂ ਰਿਆਨ ਪਰਾਗ ਨੇ 48 ਗੇਂਦਾਂ 'ਤੇ 76 ਦੌੜਾਂ ਬਣਾਈਆਂ,ਜਦਕਿ ਕਪਤਾਨ ਸੰਜੂ ਸੈਮਸਨ 38 ਗੇਂਦਾਂ 'ਤੇ 68 ਦੌੜਾਂ ਬਣਾ ਕੇ ਨਾਬਾਦ ਪਰਤੇ,ਦੋਵਾਂ ਨੇ ਤੀਜੇ ਵਿਕਟ ਲਈ 78 ਗੇਂਦਾਂ 'ਤੇ 130 ਦੌੜਾਂ ਦੀ ਸੈਂਕੜੇ ਵਾਲੀ ਸਾਂਝੇਦਾਰੀ ਕੀਤੀ,ਯਸ਼ਸਵੀ ਜੈਸਵਾਲ 24 ਦੌੜਾਂ ਬਣਾ ਕੇ ਆਊਟ ਹੋ ਗਏ,ਉਮੇਸ਼ ਯਾਦਵ, ਰਾਸ਼ਿਦ ਖਾਨ ਅਤੇ ਮੋਹਿਤ ਸ਼ਰਮਾ ਨੂੰ ਇਕ-ਇਕ ਵਿਕਟ ਮਿਲੀ।
Related Posts
Latest News
