ਭਾਰਤ ਅਤੇ ਆਸਟ੍ਰੇਲੀਆ 4 ਮਾਰਚ ਨੂੰ ਦੁਬਈ ‘ਚ ਆਹਮੋ-ਸਾਹਮਣੇ ਹੋਣਗੇ
By Azad Soch
On

Dubai,04,MARCH,2025,(Azad Soch News):- ਭਾਰਤ ਅਤੇ ਆਸਟ੍ਰੇਲੀਆ 4 ਮਾਰਚ ਨੂੰ ਦੁਬਈ ‘ਚ ਆਹਮੋ-ਸਾਹਮਣੇ ਹੋਣਗੇ, ਜਦਕਿ ਨਿਊਜ਼ੀਲੈਂਡ ਅਤੇ ਦੱਖਣੀ ਅਫਰੀਕਾ 5 ਮਾਰਚ ਨੂੰ ਲਾਹੌਰ ਦੇ ਗੱਦਾਫੀ ਸਟੇਡੀਅਮ ‘ਚ ਖੇਡਣਗੇ। ਇਸ ਮੈਚ ਤੋਂ ਪਹਿਲਾਂ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਕੰਗਾਰੂਆਂ ਖਿਲਾਫ ਜੰਗ ਦਾ ਐਲਾਨ ਕਰ ਦਿੱਤਾ,ਵਿਸ਼ਵ ਟੈਸਟ ਚੈਂਪੀਅਨਸ਼ਿਪ (World Test Championship) ਦੇ ਫਾਈਨਲ ਤੋਂ ਬਾਅਦ ਆਸਟਰੇਲੀਆ ਨੇ ਆਈਸੀਸੀ ਵਨਡੇਅ ਵਿਸ਼ਵ ਕੱਪ (ICC ODI World Cup) ਦੇ ਫਾਈਨਲ ਵਿੱਚ ਵੀ ਭਾਰਤ ਨੂੰ ਹਰਾਇਆ,ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਨਿਊਜ਼ੀਲੈਂਡ ‘ਤੇ ਸ਼ਾਨਦਾਰ ਜਿੱਤ ਤੋਂ ਬਾਅਦ ਪੁਰਸਕਾਰ ਸਮਾਰੋਹ ‘ਚ ਪ੍ਰਸਾਰਕਾਂ ਨੂੰ ਕਿਹਾ, ‘‘ਆਸਟ੍ਰੇਲੀਆ ਦਾ ਆਈਸੀਸੀ ਟੂਰਨਾਮੈਂਟਾਂ ‘ਚ ਵਧੀਆ ਖੇਡਣ ਦਾ ਇਤਿਹਾਸ ਰਿਹਾ ਹੈ। ਅਸੀਂ ਉਸ ਦਿਨ ਆਪਣੇ ਅਧੀਨ ਚੀਜ਼ਾਂ ਨੂੰ ਠੀਕ ਕਰਨਾ ਹੈ। ਸਾਨੂੰ ਉਸ ਦਿਨ ਕੀ ਕਰਨਾ ਹੈ, ਇਸ ‘ਤੇ ਧਿਆਨ ਕੇਂਦਰਿਤ ਕਰਨਾ ਹੋਵੇਗਾ।
Related Posts
Latest News

19 Mar 2025 18:38:37
ਚੰਡੀਗੜ੍ਹ, 19 ਮਾਰਚ, 2025:ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਅੱਜ ਅੰਮ੍ਰਿਤਸਰ ਜ਼ਿਲ੍ਹੇ ਦੇ ਥਾਣਾ ਵੇਰਕਾ...