ਭਾਰਤ ਨੇ ਲਗਾਤਾਰ ਦੂਜੇ ਮੈਚ ’ਚ ਜ਼ਿੰਬਾਬਵੇ ਨੂੰ ਹਰਾਇਆ

Harare,11 July,2024,(Azad Soch News):- ਕਪਤਾਨ ਸ਼ੁਭਮਨ ਗਿੱਲ (Captain Shubman Gill) ਦੇ ਅਰਧ ਸੈਂਕੜੇ ਅਤੇ ਵਾਸ਼ਿੰਗਟਨ ਸੁੰਦਰ ਦੇ ਸਪਿਨ ਸਪੈਲ ਦੀ ਮਦਦ ਨਾਲ ਭਾਰਤ ਨੇ ਤੀਜੇ ਟੀ-20 ਕੌਮਾਂਤਰੀ ਮੈਚ 'ਚ ਜ਼ਿੰਬਾਬਵੇ ਨੂੰ 23 ਦੌੜਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਲੜੀ 'ਚ 2-1 ਦੀ ਲੀਡ ਬਣਾ ਲਈ ਹੈ, ਸਲਾਮੀ ਬੱਲੇਬਾਜ਼ ਗਿੱਲ ਨੇ ਇਸ ਤੋਂ ਪਹਿਲਾਂ 49 ਗੇਂਦਾਂ 'ਤੇ 7 ਚੌਕੇ ਅਤੇ 3 ਛੱਕਿਆਂ ਨਾਲ 66 ਦੌੜਾਂ ਬਣਾਈਆਂ, ਇਸ ਤੋਂ ਇਲਾਵਾ ਯਸ਼ਸਵੀ ਜੈਸਵਾਲ (36) ਨਾਲ ਪਹਿਲੇ ਵਿਕਟ ਲਈ 67 ਦੌੜਾਂ ਅਤੇ ਰੁਤੁਰਾਜ ਗਾਇਕਵਾੜ (49) ਨਾਲ ਤੀਜੀ ਵਿਕਟ ਲਈ 62 ਦੌੜਾਂ ਦੀ ਸਾਂਝੇਦਾਰੀ ਕੀਤੀ ਜਿਸ ਨਾਲ ਭਾਰਤ ਨੇ ਚਾਰ ਵਿਕਟਾਂ 'ਤੇ 182 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ,ਭਾਰਤ ਦੇ 183 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਜ਼ਿੰਬਾਬਵੇ ਦੀ ਟੀਮ ਆਫ ਸਪਿਨਰ ਸੁੰਦਰ (15 ਦੌੜਾਂ 'ਤੇ 3 ਵਿਕਟਾਂ) ਦੀ ਕਰੀਅਰ ਦੀ ਸਰਬੋਤਮ ਗੇਂਦਬਾਜ਼ੀ ਦੇ ਸਾਹਮਣੇ 6 ਵਿਕਟਾਂ 'ਤੇ 159 ਦੌੜਾਂ ਹੀ ਬਣਾ ਸਕੀ,ਆਵੇਸ਼ ਖਾਨ ਨੇ 39 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ ਜਦਕਿ ਖਲੀਲ ਅਹਿਮਦ ਨੇ 15 ਦੌੜਾਂ ਦੇ ਕੇ ਇਕ ਵਿਕਟ ਲਈ,ਸਲਾਮੀ ਬੱਲੇਬਾਜ਼ ਕਪਤਾਨ ਸ਼ੁਭਮਨ ਗਿੱਲ ਨੇ ਇਸ ਤੋਂ ਪਹਿਲਾਂ 49 ਗੇਂਦਾਂ 'ਤੇ 7 ਚੌਕੇ ਅਤੇ 3 ਛੱਕਿਆਂ ਨਾਲ 66 ਦੌੜਾਂ ਬਣਾਈਆਂ, ਇਸ ਤੋਂ ਇਲਾਵਾ ਯਸ਼ਸਵੀ ਜੈਸਵਾਲ (36) ਨਾਲ ਪਹਿਲੇ ਵਿਕਟ ਲਈ 67 ਦੌੜਾਂ ਅਤੇ ਰੁਤੁਰਾਜ ਗਾਇਕਵਾੜ (49) ਨਾਲ ਤੀਜੀ ਵਿਕਟ ਲਈ 62 ਦੌੜਾਂ ਦੀ ਸਾਂਝੇਦਾਰੀ ਕੀਤੀ ਜਿਸ ਨਾਲ ਭਾਰਤ ਨੇ ਚਾਰ ਵਿਕਟਾਂ 'ਤੇ 182 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ।
Related Posts
Latest News
