IPL Season 17 2024: ਪੰਜਾਬ ਵਿਚ ਹੋਣ ਜਾ ਰਿਹੈ IPL ਸੀਜ਼ਨ-17 ਦਾ ਆਗਾਜ਼

IPL Season 17 2024: ਪੰਜਾਬ ਵਿਚ ਹੋਣ ਜਾ ਰਿਹੈ IPL ਸੀਜ਼ਨ-17 ਦਾ ਆਗਾਜ਼

Mullanpur,21 March,2024,(Azad Soch News):- ਆਈ.ਪੀ.ਐੱਲ ਸੀਜ਼ਨ 17 (IPL Season 17) ਦਾ ਪਹਿਲਾ ਮੈਚ ਪੰਜਾਬ ਵਿਚ ਹੋਣ ਜਾ ਰਿਹਾ ਹੈ,ਮੁੱਲਾਂਪੁਰ ਮੋਹਾਲੀ (Mullanpur Mohali) ਦੇ ਸਟੇਡੀਅਮ ‘ਚ ਆਈ.ਪੀ.ਐੱਲ ਸੀਜ਼ਨ ਦਾ ਪਹਿਲਾ ਮੈਚ ਹੋਵੇਗਾ,ਇਹ ਮੈਚ ਦਿੱਲੀ ਕੈਪੀਟਲ ਤੇ ਕਿੰਗਸ ਇਲੈਵਨ ਪੰਜਾਬ ਵਿਚਾਲੇ ਹੋਵੇਗਾ,ਇਸ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ,ਪੁਲਿਸ ਪ੍ਰਸ਼ਾਸਨ ਸਖਤੀ ਦੇ ਨਾਲ ਸੁਰੱਖਿਆ ਦੇ ਪ੍ਰਬੰਧਾਂ ਦੀ ਜਾਂਚ ਕਰ ਰਿਹਾ ਹੈ,ਇਸ ਸਟੇਡੀਅਮ ਵਿਚ 33000 ਤੋਂ ਵੱਧ ਲੋਕ ਬੈਠ ਸਕਦੇ ਹਨ,2200 ਪੁਲਿਸ ਮੁਲਾਜ਼ਮ ਸੁਰੱਖਿਆ ਵਿਚ ਲੱਗੇ ਹੋਏ ਹਨ,ਏਡੀਜੀਪੀ ਅਰਪਿਤ ਸ਼ੁਕਲਾ (ADGP Arpit Shukla) ਨੇ ਕਿਹਾ ਕਿ ਇਸ ਸਟੇਡੀਅਮ ਵਿਚ ਇਹ ਪਹਿਲਾ ਮੈਚ ਹੈ, ਇਹ ਉਨ੍ਹਾਂ ਲਈ ਵੀ ਇਕ ਚੈਲੇਂਜ ਵਰਗਾ ਹੈ,ਇਸ ਲਈ ਉਨ੍ਹਾਂ ਨੇ ਪੂਰਾ ਪਲਾਨ ਤਿਆਰ ਕਰ ਲਿਆ ਹੈ,ਸਟੇਡੀਅਮ ਦੇ ਅੰਦਰ ਤੇ ਬਾਹਰ 3 ਲੇਅਰ ਦੀ ਸੁਰੱਖਿਆ ਹੋਵੇਗੀ,ਮੁੱਲਾਂਪੁਰ ਵਿਚ ਸਟੇਡੀਅਮ ਦੇ ਨਿਰਮਾਣ ਦੇ ਬਾਅਦ ਇਥੇ ਪਹਿਲਾ ਮੁਕਾਬਲਾ ਖੇਡਿਆ ਜਾਵੇਗਾ,38.20 ਏਕੜ ਵਿਚ ਬਣੇ ਇਸ ਸਟੇਡੀਅਮ ਵਿਚ 34 ਹਜ਼ਾਰ ਲੋਕਾਂ ਦੇ ਬੈਠਣ ਦੀ ਸਰੱਥਾ ਹੈ।

ਇਹ ਸਟੇਡੀਅਮ 24 ਹਜ਼ਾਰ ਦਰਸ਼ਕ ਸਮਰੱਥਾ ਵਾਲੇ ਮੋਹਾਲੀ ਦੇ ਆਈਐੱਸ ਬਿੰਦਰਾ ਪੀਸੀਏ ਸਟੇਡੀਅਮ (IS Bindra PCA Stadium) ਤੋਂ 3 ਗੁਣਾ ਵੱਡਾ ਹੈ,ਐੱਸਐੱਸਪੀ ਸੰਦੀਪ ਗਰਗ (SSP Sandeep Garg) ਨੇ ਕਿਹਾ ਕਿ ਪਾਰਕਿੰਗ ਦੀ ਸਹੂਲਤ ਨੂੰ ਲੈ ਕੇ ਵੀ ਉਨ੍ਹਾਂ ਨੇ ਪੂਰਾ ਪਲਾਨ ਤਿਆਰ ਕੀਤਾ ਹੈ,ਤਾਂ ਕਿ ਆਸ-ਪਾਸ ਦੇ ਲੋਕ ਤੇ ਜੋ ਲੋਕ ਦੂਰ ਤੋਂ ਆਉਣਗੇ ਉਨ੍ਹਾਂ ਵਿਚੋਂ ਕਿਸੇ ਨੂੰ ਵੀ ਪਾਰਕਿੰਗ ਦੀ ਸਮੱਸਿਆ ਨਾ ਹੋਵੇ,ਪੰਜਾਬ ਕਿੰਗਸ ਫ੍ਰੈਂਚਾਈਜੀ (Punjab Kings Franchise) ਮੁਤਾਬਕ ਦੋ ਬਲਾਕ ਦੇ ਫ੍ਰੀ ਰਜਿਸਟ੍ਰੇਸ਼ਨ ਵਾਲੇ ਟਿਕਟ ਖਤਮ ਹੋ ਗਏ ਹਨ,ਜੇਕਰ ਕਿਸੇ ਨੂੰ ਇਨ੍ਹਾਂ ਦੋਵੇਂ ਬਲਾਕਾਂ ਦੀ ਟਿਕਟ ਚਾਹੀਦੀ ਹੈ ਤਾਂ ਉਸ ਨੂੰ ਸਾਧਾਰਨ ਕੀਮਤ ‘ਤੇ ਹੀ ਟਿਕਟ ਮਿਲੇਗੀ,ਪ੍ਰੀ ਰਜਿਸਟ੍ਰੇਸ਼ਨ ਦੇ ਈਸਟ ਟੈਰੇਸ ਤੇ ਵੈਸਟ ਅਪਰ ਬਲਾਕ ਦੀ ਟਿਕਟ ਖਤਮ ਹੋ ਗਈ ਹੈ,SSP ਸੰਦੀਪ ਗਰਗ ਨੇ ਦੱਸਿਆ ਕਿ ਅੰਦਰ ਜਾਣ ਲਈ ਕੁੱਲ 13 ਗੇਟ ਹਨ ਜਿਸ ਵਿਚੋਂ ਇਕ ਤੋਂ ਲੈ ਕੇ 4 ਨੰਬਰ ਗੇਟ ਵਾਲੇ ਸੈਕਟਰ-39 ਚੰਡੀਗੜ੍ਹ (Sector-39 Chandigarh) ਵੱਲੋਂ ਆਉਣਗੇ ਤੇ 5 ਨੰਬਰ ਗੇਟ ਤੋਂ ਲੈ ਕੇ 13 ਨੰਬਰ ਗੇਟ ਤੱਕ ਵਾਲੇ ਓਮੈਕਸ (Omax) ਵੱਲੋਂ ਆਉਣਗੇ, ਜੇਕਰ ਕੋਈ ਸ਼ਖਸ ਗਲਤੀ ਨਾਲ ਦੂਜੇ ਗੇਟ ‘ਤੇ ਪਹੁੰਚ ਜਾਂਦਾ ਹੈ ਤੇ ਉਥੋਂ ਜਾਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਅੰਦਰ ਨਹੀਂ ਦਿੱਤਾ ਜਾਵੇਗਾ,ਜਿਸ ਗੇਟ ਦਾ ਐਂਟਰੀ ਪਾਸ ਉਸ ਕੋਲ ਹੈ ਉਸ ਗੇਟ ਤੋਂ ਉਸ ਦੀ ਐਂਟਰੀ ਹੋਵੇਗੀ।

Advertisement

Latest News

ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਸੁਖਦੇਵ ਅਤੇ ਰਾਜਗੁਰੂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕ੍ਰਿਕਟ ਟੂਰਨਾਮੈਂਟ ਕਰਵਾਇਆ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਸੁਖਦੇਵ ਅਤੇ ਰਾਜਗੁਰੂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕ੍ਰਿਕਟ ਟੂਰਨਾਮੈਂਟ ਕਰਵਾਇਆ
ਬਟਾਲਾ, 21 ਮਾਰਚ ( ) ਸਰਕਾਰੀ ਪੌਲੀਟੈਕਨਿਕ ਕਾਲਜ ਬਟਾਲਾ ਵਿਖੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਸੁਖਦੇਵ ਅਤੇ ਰਾਜਗੁਰੂ ਦੇ ਸ਼ਹੀਦੀ ਦਿਹਾੜੇ...
ਹਿਮਾਚਲ ਪ੍ਰਦੇਸ਼ ਦੇ ਉਦਯੋਗਾਂ ਕਾਰਨ ਪ੍ਰਦੂਸ਼ਿਤ ਹੋ ਰਹੇ ਪੰਜਾਬ ਦੇ ਜਲ ਸਰੋਤ; ਹਰਜੋਤ ਬੈਂਸ ਨੇ ਸੁਖਵਿੰਦਰ ਸੁੱਖੂ ਨੂੰ ਪੱਤਰ ਲਿਖ ਕੇ ਤੁਰੰਤ ਕਾਰਵਾਈ ਦੀ ਕੀਤੀ ਮੰਗ
ਚੇਅਰਮੈਨ ਡਾਢੀ ਨੇ ਕੀਤੀ ਕੀਰਤਪੁਰ ਸਾਹਿਬ ਬਲਾਕ ਦੇ ਸਕੂਲਾਂ ਦੀ ਦਾਖਲਾ ਮੁਹਿੰਮ ਦੀ ਸੁਰੂਆਤ
20,000 ਰੁਪਏ ਰਿਸ਼ਵਤ ਲੈਂਦਾ ਜੰਗਲਾਤ ਗਾਰਡ ਵਿਜੀਲੈਂਸ ਬਿਊਰੋ ਵੱਲੋਂ ਕਾਬੂ
ਮੱਖੂ ਰੇਲਵੇ ਓਵਰ ਬ੍ਰਿਜ ਦਾ ਕੰਮ ਇਕ ਹਫ਼ਤੇ ਵਿੱਚ ਸ਼ੁਰੂ ਹੋਵੇਗਾ: ਹਰਭਜਨ ਸਿੰਘ ਈ.ਟੀ.ਉ.
ਪੰਜਾਬ ਦੇ ਮੁੱਖ ਮੰਤਰੀ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਵੱਲੋਂ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦਾ ਪੰਜਾਬ ਵਿਧਾਨ ਸਭਾ ਵਿੱਚ ਨਿੱਘਾ ਸਵਾਗਤ
ਰਾਜਪਾਲ ਨੇ ਸੂਬੇ ਵਿੱਚੋਂ ਨਸ਼ਿਆਂ ਦੇ ਮੁਕੰਮਲ ਸਫਾਏ ਦਾ ਸੰਕਲਪ ਦੁਹਰਾਇਆ