ਲਖਨਊ ਸੁਪਰਜਾਇੰਟਸ ਦੀ ਲਗਾਤਾਰ ਦੂਜੀ ਜਿੱਤ, ਬੇਂਗਲੁਰੂ ਨੂੰ 28 ਦੌੜਾਂ ਤੋਂ ਹਰਾਇਆ
Lucknow,03 April,2024,(Azad Soch News):- ਲਖਨਊ ਸੁਪਰਜਾਇੰਟਸ (Lucknow Supergiants) ਨੇ ਇੰਡੀਅਨ ਪ੍ਰੀਮੀਅਰ ਲੀਗ-2024 (Indian Premier League-2024) ਵਿਚ ਲਗਾਤਾਰ ਦੂਜੀ ਜਿੱਤ ਹਾਸਲ ਕੀਤੀ,ਐੱਮ ਚਿੰਨਾਸਵਾਮੀ ਸਟੇਡੀਅਮ (M Chinnaswamy Stadium) ਵਿਚ ਲਖਨਊ ਨੇ 20 ਓਵਰਾਂ ਵਿਚ 5 ਵਿਕਟਾਂ ‘ਤੇ 181 ਦੌੜਾਂ ਬਣਾਈਆਂ,ਬੇਂਗਲੁਰੂ ਦੀ ਟੀਮ 19.4 ਓਵਰਾਂ ਵਿਚ 153 ਦੌੜਾਂ ਬਣਾ ਕੇ ਆਲਆਊਟ (All Out) ਹੋ ਗਈ,LSG ਤੋਂ ਮਯੰਕ ਯਾਦਵ ਨੇ 3 ਵਿਕਟਾਂ ਲਈਆਂ,ਕਵਿੰਟਨ ਡੀ ਕਾਕ ਨੇ 56 ਗੇਂਦਾਂ ‘ਤੇ 81 ਦੌੜਾਂ ਬਣਾਈਆਂ,ਨਿਕੋਲਸ ਪੂਰਨ ਨੇ 40,ਮਾਰਕਸ ਸਟੋਯਨਿਸ ਨੇ 24 ਤੇ ਕਪਤਾਨ ਕੇਐੱਲ ਰਾਹੁਲ ਨੇ 20 ਦੌੜਾਂ ਬਣਾਈਆਂ,ਟੂਰਨਾਮੈਂਟ ਵਿਚ ਰਾਇਲ ਚੈਲੇਂਜਰਸ (Royal Challengers) ਦੀ ਬੇਂਗਲੁਰੂ ਦੀ ਇਹ ਤੀਜੀ ਹਾਰ ਹੈ,ਟੀਮ ਨੂੰ ਇਸ ਤੋਂ ਪਹਿਲਾਂ ਚੇਨਈ ਤੇ ਕੋਲਕਾਤਾ ਵਿਚ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ,ਬੇਂਗਲੁਰੂ ਨੂੰ ਇਕੋ ਇਕ ਪੰਜਾਬ ਖਿਲਾਫ ਜਿੱਤ ਮਿਲੀ,ਦੂਜੇ ਪਾਸੇ ਲਖਨਊ ਨੇ ਇਸ ਤੋਂ ਪਹਿਲਾਂ ਪੰਜਾਬ ਨੂੰ ਹਰਾਇਆ ਸੀ,ਦੂਜੇ ਪਾਸੇ ਪਹਿਲੇ ਮੈਚ ਵਿਚ ਟੀਮ ਨੂੰ ਰਾਜਸਥਾਨ ਖਿਲਾਫ ਹਾਰ ਮਿਲੀ ਸੀ।