ਨੀਰਜ ਚੋਪੜਾ ਨੇ ਪੈਰਿਸ ਓਲੰਪਿਕ ਦੇ ਜੈਵਲਿਨ ਥ੍ਰੋਅ ਈਵੈਂਟ ਵਿੱਚ ਭਾਰਤ ਲਈ ਚਾਂਦੀ ਦਾ ਤਗਮਾ ਜਿੱਤਿਆ
By Azad Soch
On

Paris,09,August, 2024,(Azad Soch News):- ਨੀਰਜ ਚੋਪੜਾ (Neeraj Chopra) ਨੇ ਪੈਰਿਸ ਓਲੰਪਿਕ (Paris Olympics) ਦੇ ਜੈਵਲਿਨ ਥ੍ਰੋਅ ਈਵੈਂਟ (Javelin Throw Event) ਵਿੱਚ ਭਾਰਤ ਲਈ ਚਾਂਦੀ ਦਾ ਤਗਮਾ ਜਿੱਤਿਆ ਹੈ। 26 ਸਾਲਾ ਨੀਰਜ ਚੋਪੜਾ ਨੇ 89.45 ਮੀਟਰ ਜੈਵਲਿਨ ਸੁੱਟ ਕੇ ਦੂਜਾ ਸਥਾਨ ਹਾਸਲ ਕੀਤਾ।
ਇਸ ਦੇ ਨਾਲ ਹੀ ਨੀਰਜ ਲਗਾਤਾਰ ਦੋ ਓਲੰਪਿਕ (Olympics) 'ਚ ਤਮਗਾ ਜਿੱਤਣ ਵਾਲਾ ਤੀਜਾ ਭਾਰਤੀ ਖਿਡਾਰੀ ਬਣ ਗਿਆ ਹੈ। ਨੀਰਜ ਚੋਪੜਾ ਤੋਂ ਪਹਿਲਾਂ ਪਹਿਲਵਾਨ ਸੁਸ਼ੀਲ ਕੁਮਾਰ ਅਤੇ ਸ਼ਟਲਰ ਪੀਵੀ ਸਿੰਧੂ (PC Sidhu) ਨੇ ਲਗਾਤਾਰ ਦੋ ਓਲੰਪਿਕ ਵਿੱਚ ਤਗਮੇ ਜਿੱਤੇ ਸਨ।
ਪਾਕਿਸਤਾਨ ਦੇ ਅਰਸ਼ਦ ਨਦੀਮ ਨੇ ਜੈਵਲਿਨ ਥ੍ਰੋਅ (Javelin Throw) ਵਿੱਚ ਸੋਨ ਤਗ਼ਮਾ ਜਿੱਤਿਆ। ਉਸ ਨੇ 92.97 ਮੀਟਰ ਜੈਵਲਿਨ ਸੁੱਟ ਕੇ ਓਲੰਪਿਕ ਰਿਕਾਰਡ ਬਣਾਇਆ। ਅਰਸ਼ਦ ਦੇ 2 ਥਰੋਅ 90 ਮੀਟਰ ਤੋਂ ਵੱਧ ਸਨ। ਗ੍ਰੇਨਾਡਾ ਦੇ ਐਂਡਰਸਨ ਪੀਟਰਸ ਨੇ 88.54 ਮੀਟਰ ਜੈਵਲਿਨ ਸੁੱਟ ਕੇ ਕਾਂਸੀ ਦਾ ਤਗਮਾ ਜਿੱਤਿਆ।
Latest News

28 Mar 2025 21:21:35
ਮਲਕੀਤ ਥਿੰਦ ਬਣੇ ਬੀਸੀ ਕਮਿਸ਼ਨ ਪੰਜਾਬ ਦੇ ਚੇਅਰਮੈਨ -ਚੇਅਰਮੈਨ ਮਲਕੀਤ ਥਿੰਦ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ...