ਪਾਕਿਸਤਾਨ ਨੇ ਦੂਜੇ ਟੀ-20 ਵਿੱਚ ਜ਼ਿੰਬਾਬਵੇ ਨੂੰ 10 ਵਿਕਟਾਂ ਨਾਲ ਹਰਾਇਆ
Azad Soch News:- ਪਾਕਿਸਤਾਨ ਦੀ ਟੀਮ ਨੇ ਬੁਲਾਵਾਓ ਦੇ ਮੈਦਾਨ ‘ਤੇ ਇਤਿਹਾਸ ਰਚ ਦਿੱਤਾ ਹੈ। ਮੰਗਲਵਾਰ ਨੂੰ ਪਾਕਿਸਤਾਨ ਨੇ ਦੂਜੇ ਟੀ-20 ਵਿੱਚ ਜ਼ਿੰਬਾਬਵੇ (Zimbabwe) ਨੂੰ 10 ਵਿਕਟਾਂ ਨਾਲ ਹਰਾਇਆ। ਵੱਡੀ ਗੱਲ ਇਹ ਹੈ ਕਿ ਪਾਕਿਸਤਾਨ ਨੇ ਇਹ ਜਿੱਤ ਸਿਰਫ 33 ਗੇਂਦਾਂ ‘ਚ ਹਾਸਲ ਕੀਤੀ।ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਜ਼ਿੰਬਾਬਵੇ ਨੇ 12.4 ਓਵਰਾਂ ‘ਚ ਸਿਰਫ 57 ਦੌੜਾਂ ਬਣਾਈਆਂ। ਜ਼ਿੰਬਾਬਵੇ ਲਈ ਸਭ ਤੋਂ ਵੱਧ ਸਕੋਰ ਬ੍ਰਾਇਨ ਬੇਨੇਟ ( Score Brian Bennett) ਨੇ ਬਣਾਇਆ, ਜਿਨ੍ਹਾਂ ਦੇ ਬੱਲੇ ਨੇ 21 ਦੌੜਾਂ ਬਣਾਈਆਂ। ਸਥਿਤੀ ਇਹ ਸੀ ਕਿ ਟੀਮ ਦੇ 9 ਬੱਲੇਬਾਜ਼ ਦੌੜਾਂ ਦੇ ਮਾਮਲੇ ‘ਚ ਦੋਹਰੇ ਅੰਕੜੇ ਨੂੰ ਵੀ ਨਹੀਂ ਛੂਹ ਸਕੇ। ਜਵਾਬ ‘ਚ ਪਾਕਿਸਤਾਨ ਨੇ 5.1 ਓਵਰਾਂ ‘ਚ ਮੈਚ ਖਤਮ ਕਰ ਦਿੱਤਾ। ਸੈਮ ਅਯੂਬ ਨੇ 18 ਗੇਂਦਾਂ ਵਿੱਚ ਨਾਬਾਦ 36 ਦੌੜਾਂ ਅਤੇ ਓਮੇਰ ਯੂਸਫ਼ ਨੇ 15 ਗੇਂਦਾਂ ਵਿੱਚ 22 ਦੌੜਾਂ ਬਣਾਈਆਂ। ਪਾਕਿਸਤਾਨ ਦੀ ਜਿੱਤ ਦਾ ਹੀਰੋ ਲੈਫਟ ਆਰਮ ਸਪਿਨਰ ਸੂਫੀਆਨ ਮੁਕੀਮ (Hero left arm spinner Sufian Mukeem) ਰਿਹਾ, ਜਿਨ੍ਹਾਂ ਨੇ 3 ਦੌੜਾਂ ਦੇ ਕੇ 5 ਵਿਕਟਾਂ ਲਈਆਂ।