ਟੀ-20 ਵਿਸ਼ਵ ਕੱਪ ਜੇਤੂ ਭਾਰਤੀ ਕ੍ਰਿਕਟ ਟੀਮ ਵੀਰਵਾਰ ਨੂੰ ਦਿੱਲੀ ਪਹੁੰਚੀ
By Azad Soch
On

New Delhi,04 2024,(Azad Soch News):- ਟੀ-20 ਵਿਸ਼ਵ ਕੱਪ (T-20 World Cup) ਜੇਤੂ ਭਾਰਤੀ ਕ੍ਰਿਕਟ ਟੀਮ ਵੀਰਵਾਰ ਨੂੰ ਦਿੱਲੀ ਪਹੁੰਚੀ,ਵਿਸ਼ਵ ਚੈਂਪੀਅਨ ਖਿਡਾਰੀਆਂ ਦਾ ਹਵਾਈ ਅੱਡੇ 'ਤੇ ਪ੍ਰਸ਼ੰਸਕਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ,ਹੁਣ ਭਾਰਤੀ ਖਿਡਾਰੀ ਹੋਟਲ ਲਈ ਰਵਾਨਾ ਹੋ ਗਏ ਹਨ,ਅੱਜ ਵਿਸ਼ਵ ਚੈਂਪੀਅਨ ਖਿਡਾਰੀ ਪੀਐਮ ਮੋਦੀ (PM Modi) ਨੂੰ ਮਿਲਣ ਜਾ ਰਹੇ ਹਨ,ਇਸ ਤੋਂ ਬਾਅਦ ਟੀਮ ਇੰਡੀਆ ਦੇ ਖਿਡਾਰੀ ਮੁੰਬਈ ਲਈ ਰਵਾਨਾ ਹੋਣਗੇ,ਦੱਸ ਦੇਈਏ ਕਿ ਏਅਰਪੋਰਟ ਅਤੇ ਜਿਸ ਹੋਟਲ ਵਿੱਚ ਭਾਰਤੀ ਖਿਡਾਰੀ ਠਹਿਰਣਗੇ, ਉੱਥੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ,ਭਾਰਤੀ ਟੀਮ ਅੱਜ ਸਵੇਰੇ 6.15 ਵਜੇ ਨਵੀਂ ਦਿੱਲੀ ਪਹੁੰਚੀ,ਸ਼੍ਰੇਣੀ ਚਾਰ ਦੇ ਤੂਫਾਨ ਕਾਰਨ ਬਾਰਬਾਡੋਸ (Barbados) ਵਿੱਚ 3 ਦਿਨਾਂ ਤੱਕ ਫਸੇ ਰਹਿਣ ਤੋਂ ਬਾਅਦ ਭਾਰਤੀ ਟੀਮ ਆਖਰਕਾਰ ਬੁੱਧਵਾਰ ਨੂੰ ਗ੍ਰਾਂਟਲੇ ਐਡਮਜ਼ ਅੰਤਰਰਾਸ਼ਟਰੀ ਹਵਾਈ ਅੱਡੇ (Grantley Adams International Airport) ਤੋਂ ਵਿਸ਼ੇਸ਼ ਉਡਾਣ ਰਾਹੀਂ ਦਿੱਲੀ ਪਹੁੰਚ ਗਈ।
Related Posts
Latest News
.jpeg)
16 Mar 2025 19:45:42
ਚੰਡੀਗੜ੍ਹ, 16 ਮਾਰਚ:
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਚਲਾਇਆ ਜਾ ਰਿਹਾ "ਯੁੱਧ ਨਸ਼ਿਆਂ...