VIVO ਨੇ ਲਾਂਚ ਕੀਤਾ V50 Lite 5G,32 Megapixel ਦਾ ਫਰੰਟ ਕੈਮਰਾ

New Delhi,23,MARCH,2025,(Azad Soch News):- ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ ਵੀਵੋ ਨੇ ਚੋਣਵੇਂ ਅੰਤਰਰਾਸ਼ਟਰੀ ਬਾਜ਼ਾਰਾਂ 'ਚ V50 Lite 5G ਲਾਂਚ ਕੀਤਾ ਹੈ, ਇਸ ਸਮਾਰਟਫੋਨ ਦੇ ਕਈ ਸਪੈਸੀਫਿਕੇਸ਼ਨ (Specification) ਇਸ ਦੇ 4G ਵੇਰੀਐਂਟ ਨਾਲ ਮਿਲਦੇ-ਜੁਲਦੇ ਹਨ,ਇਸ ਹਫਤੇ ਦੇ ਸ਼ੁਰੂ ਵਿੱਚ, ਕੰਪਨੀ ਨੇ V50 Lite ਦਾ 4G ਵੇਰੀਐਂਟ ਪੇਸ਼ ਕੀਤਾ ਸੀ,V50 Lite 5G 'ਚ MediaTek Dimensity 6300 ਨੂੰ ਪ੍ਰੋਸੈਸਰ ਦੇ ਤੌਰ 'ਤੇ ਦਿੱਤਾ ਗਿਆ ਹੈ।1
2 ਜੀਬੀ ਰੈਮ ਅਤੇ 512 ਜੀਬੀ ਸਟੋਰੇਜ ਵਾਲੇ ਇਸ ਸਮਾਰਟਫੋਨ (Smartphone) ਦੇ ਵੇਰੀਐਂਟ ਦੀ ਕੀਮਤ 399 ਯੂਰੋ (ਲਗਭਗ 37,200 ਰੁਪਏ) ਹੈ,ਇਸ ਨੂੰ ਸਪੇਨ 'ਚ ਕੰਪਨੀ ਦੇ ਈ-ਸਟੋਰ (E-Store) ਰਾਹੀਂ ਖਰੀਦਿਆ ਜਾ ਸਕਦਾ ਹੈ,V50 Lite 5G ਨੂੰ ਪਰਪਲ, ਗੋਲਡ, ਹਰੇ ਅਤੇ ਕਾਲੇ ਰੰਗਾਂ ਵਿੱਚ ਉਪਲਬਧ ਕਰਵਾਇਆ ਗਿਆ ਹੈ,ਹਾਲਾਂਕਿ, ਖੇਤਰ ਦੇ ਆਧਾਰ 'ਤੇ ਇਸਦੇ ਰੰਗ ਵਿਕਲਪ ਵੱਖ-ਵੱਖ ਹੋ ਸਕਦੇ ਹਨ,ਪਿਛਲੇ ਮਹੀਨੇ ਵੀਵੋ (VIVO) ਨੇ ਇਸ ਸੀਰੀਜ਼ ਦਾ ਬੇਸ ਮਾਡਲ V50 ਭਾਰਤ 'ਚ ਲਾਂਚ ਕੀਤਾ ਸੀ,V50 Lite 5G ਨੂੰ ਦੇਸ਼ 'ਚ ਲਾਂਚ ਕਰਨ ਦੀ ਜਾਣਕਾਰੀ ਨਹੀਂ ਮਿਲੀ ਹੈ।
Related Posts
Latest News
