ਇਸ ਮੁਸਲਿਮ ਦੇਸ਼ ਵਿਚ ਸੰਸਦ ਨੇ ਹਿਜਾਬ ਤੇ ਬੁਰਕੇ ਵਰਗੇ ਇਸਲਾਮਿਕ ਪਹਿਨਾਵੇ ‘ਤੇ ਰੋਕ ਲਗਾਉਣ ਲਈ ਕਾਨੂੰਨ ਪਾਸ ਕੀਤਾ

Tajikistan,22 June,2024,(Azad Soch News):- ਮੱਧ ਏਸ਼ੀਆ ਦੇ ਮੁਸਲਿਮ ਦੇਸ਼ ਤਜਾਕਿਸਤਾਨ ਨੇ ਵੱਡਾ ਫੈਸਲਾ ਲਿਆ ਹੈ,ਦੇਸ਼ ਦੀ ਸੰਸਦ ਨੇ ਹਿਜਾਬ ਤੇ ਬੁਰਕੇ ਵਰਗੇ ਇਸਲਾਮਿਕ ਪਹਿਨਾਵੇ ‘ਤੇ ਰੋਕ ਲਗਾਉਣ ਲਈ ਕਾਨੂੰਨ ਪਾਸ ਕੀਤਾ ਹੈ,ਬਿੱਲ ਪਾਸ ਹੋਣ ਦੇ ਬਾਅਦ ਤਜਾਕਿਸਤਾਨ ਦੀ ਸਰਕਾਰ ਹੁਣ ਹਿਜਾਬ ਤੇ ਬੁਰਕਾ ਬੈਨ (Burqa Ban) ਨੂੰ ਲਾਗੂ ਕਰਨ ਜਾ ਰਹੀ ਹੈ,ਹਾਲਾਂਕਿ ਇਸ ਨਾਲ ਪੂਰੇ ਦੇਸ਼ ਵਿਚ ਹੜਕੰਪ ਮਚ ਗਿਆ ਹੈ,ਕਾਨੂੰਨ ਪਾਸ ਹੋਣ ਤੋਂ ਪਹਿਲਾਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਵਿਰੋਧ ਪ੍ਰਦਰਸ਼ਨ ਵੀ ਹੋ ਰਹੇ ਹਨ,ਸੋਵੀਅਤ ਸੰਘ (Soviet Union) ਤੋਂ ਵੱਖ ਹੋਏ ਤਜਾਕਿਸਤਾਨ ਇਕ ਮੁਸਲਿਮ ਦੇਸ਼ ਹੈ।ਤਜਾਕਿਸਤਾਨ ਦੀ ਸੰਸਦ ਨੇ 19 ਜੂਨ ਨੂੰ ਇਹ ਬਿੱਲ ਪਾਸ ਕੀਤਾ ਸੀ,ਇਸ ਵਿਚ ਈਦ-ਉਲ-ਫਿਤਰ ਤੇ ਈਦ-ਉਲ-ਅਜਹਾ ਦੌਰਾਨ ਬੱਚਿਆਂ ਨੂੰ ਵਿਦੇਸ਼ੀ ਪਹਿਨਾਵੇ ‘ਤੇ ਰੋਕ ਲਗਾਉਣ ਦੀ ਵਿਵਸਥਾ ਹੈ,ਦੋਵੇਂ ਹੀ ਸਦਨਾਂ ਵਿਚ ਇਸ ਬਿੱਲ ਨੂੰ ਪਾਸ ਕਰ ਦਿੱਤਾ ਗਿਆ ਹੈ,ਬਿੱਲ ਵਿਚ ਵਿਦੇਸ਼ੀ ਪਹਿਰਾਵਿਆਂ ਨੂੰ ਪਹਿਨਣ ‘ਤੇ ਰੋਕ ਲਗਾਉਣ ਦੀ ਸਿਫਾਰਸ਼ ਕਰ ਦਿੱਤੀ ਸੀ,ਨਵੇਂ ਨਿਯਮਾਂ ਦਾ ਪਾਲਣ ਨਾ ਕਰਨ ‘ਤੇ ਲੋਕਾਂ ‘ਤੇ ਭਾਰੀ ਜੁਰਮਾਨਾ ਲਗਾਉਣ ਦੀ ਵੀ ਵਿਵਸਥਾ ਕੀਤੀ ਗਈ ਹੈ,ਇਸ ਬਿੱਲ ਮੁਤਾਬਕ ਵਿਅਕਤੀਆਂ ‘ਤੇ 7920 (61,623 ਭਾਰਤੀ ਰੁਪਏ) ਸੋਮੋਨੀ (Somoni) ਤੱਕ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ,ਦੂਜੇ ਪਾਸੇ ਕੰਪਨੀਆਂ ‘ਤੇ 39500 ਸੋਮੋਨੀ ਤੱਕ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ,ਧਾਰਮਿਕ ਨੇਤਾਵਾਂ ਨੇ ਹਾਲਾਂਕਿ ਇਸ ਨਾਲ ਵੀ ਜ਼ਿਆਦਾ ਜੁਰਮਾਨਾ ਲਗਾਉਣ ਦੀ ਗੱਲ ਕਹੀ ਹੈ।
Latest News
