ਭਾਰਤ ਨੇ ਸਿੰਗਾਪੁਰ ਤੇ ਹਾਂਗਕਾਂਗ ਤੋਂ ਮਸਾਲਾ ਵਿਵਾਦ ਸੰਬੰਧੀ ਮੰਗੇ ਵੇਰਵੇ

Singapore,24 April,2024,(Azad Soch News):- ਭਾਰਤ, ਦੁਨੀਆ ਦੇ ਸਭ ਤੋਂ ਵੱਡੇ ਉਤਪਾਦਕ, ਖਪਤਕਾਰ ਅਤੇ ਮਸਾਲਿਆਂ (Masala) ਦੇ ਨਿਰਯਾਤਕ ਨੇ ਸਿੰਗਾਪੁਰ ਅਤੇ ਹਾਂਗਕਾਂਗ ਦੇ ਫੂਡ ਸੇਫਟੀ ਰੈਗੂਲੇਟਰਾਂ (Food Safety Regulators) ਤੋਂ ਦੋ ਭਾਰਤੀ ਕੰਪਨੀਆਂ ਦੇ ਮਸਾਲੇ ਉਤਪਾਦਾਂ ਦੇ ਵਿਵਾਦ ‘ਤੇ ਵੇਰਵੇ ਮੰਗੇ ਹਨ,ਭਾਰਤ ਸਰਕਾਰ ਨੇ ਦੋਵਾਂ ਦੇਸ਼ਾਂ ਵਿਚ ਮੌਜੂਦ ਦੂਤਾਵਾਸਾਂ ਨੂੰ ਇਸ ਮਾਮਲੇ ਵਿਚ ਰਿਪੋਰਟ ਭੇਜਣ ਲਈ ਕਿਹਾ ਹੈ,ਸਿੰਗਾਪੁਰ (Singapore) ਅਤੇ ਹਾਂਗਕਾਂਗ (Hong Kong) ਨੇ ਗੁਣਵੱਤਾ ਦੀਆਂ ਚਿੰਤਾਵਾਂ ਕਾਰਨ ਹਾਲ ਹੀ ਵਿੱਚ ਐੱਮ.ਡੀ.ਐੱਚ (MDH) ਅਤੇ ਐਵਰੈਸਟ ਕੰਪਨੀਆਂ ਦੇ ਕੁਝ ਮਸਾਲੇ ਉਤਪਾਦਾਂ ‘ਤੇ ਪਾਬੰਦੀ ਲਗਾ ਦਿੱਤੀ ਹੈ,ਵਣਜ ਮੰਤਰਾਲੇ ਨੇ ਇਨ੍ਹਾਂ ਦੋਵਾਂ ਦੇਸ਼ਾਂ ‘ਚ ਮੌਜੂਦ ਭਾਰਤੀ ਦੂਤਾਵਾਸਾਂ ਨੂੰ ਵੀ ਇਸ ਮਾਮਲੇ ‘ਤੇ ਵਿਸਥਾਰਤ ਰਿਪੋਰਟ ਭੇਜਣ ਦੇ ਨਿਰਦੇਸ਼ ਦਿੱਤੇ ਹਨ,ਮੰਤਰਾਲੇ ਨੇ ਪਾਬੰਦੀ ਦੇ ਘੇਰੇ ਵਿੱਚ ਆਈਆਂ ਦੋ ਕੰਪਨੀਆਂ ਐੱਮ.ਡੀ.ਐੱਚ (Masala) ਅਤੇ ਐਵਰੈਸਟ ਤੋਂ ਵੀ ਵੇਰਵੇ ਮੰਗੇ ਹਨ,ਉਨ੍ਹਾਂ ਦੇ ਉਤਪਾਦਾਂ ‘ਤੇ ਕਥਿਤ ਤੌਰ ‘ਤੇ ਮਨਜ਼ੂਰਸ਼ੁਦਾ ਸੀਮਾ ਤੋਂ ਵੱਧ ਕੀਟਨਾਸ਼,ਕ ‘ਈਥਲੀਨ ਆਕਸਾਈਡ’ ਹੋਣ ਕਾਰਨ ਪਾਬੰਦੀ ਲਗਾਈ ਗਈ ਹੈ।
Related Posts
Latest News
.jpeg)