ਪਾਕਿਸਤਾਨ ਸਰਕਾਰ ਮਹਾਰਾਜਾ ਰਣਜੀਤ ਸਿੰਘ ਦਾ ਪੁਰਾਣਾ ਬੁੱਤ ਸ਼੍ਰੀ ਕਰਤਾਰਪੁਰ ਸਾਹਿਬ ਜੀ 'ਚ ਮੁੜ ਸਥਾਪਿਤ ਕਰੇਗੀ

 ਪਾਕਿਸਤਾਨ ਸਰਕਾਰ ਮਹਾਰਾਜਾ ਰਣਜੀਤ ਸਿੰਘ ਦਾ ਪੁਰਾਣਾ ਬੁੱਤ ਸ਼੍ਰੀ ਕਰਤਾਰਪੁਰ ਸਾਹਿਬ ਜੀ 'ਚ ਮੁੜ ਸਥਾਪਿਤ ਕਰੇਗੀ

Shri Kartarpur Sahib/Pakistan, 28 June,2024,(Azad Soch News):- ਪਕਿਸਤਾਨ ਵਿਚ ਸਥਿਤ ਪੰਜਾਬ ਦੀ ਹਕੂਮਤ ਨੇ ਕਿਹਾ ਕਿ ਉਹ ਅੱਜ ਸਿੱਖ ਸਾਮਰਾਜ ਦੇ ਪਹਿਲੇ ਹਾਕਮ ਮਹਾਰਾਜਾ ਰਣਜੀਤ ਸਿੰਘ (Maharaja Ranjit Singh) ਦਾ ਪੁਰਾਣਾ ਬੁੱਤ ਸ਼੍ਰੀ ਕਰਤਾਰਪੁਰ ਸਾਹਿਬ (Shri Kartarpur Sahib) ਚ ਮੁੜ ਸਥਾਪਿਤ ਕਰੇਗੀ,ਤਾਂ ਜੋ ਭਾਰਤ ਤੋਂ ਆਉਣ ਵਾਲੇ ਸਿੱਖਾਂ ਸ਼ਰਧਾਲੂ ਵੀ ਇਸ ਦੇ ਦਰਸ਼ਨ ਕਰ ਸਕਣ,ਸ੍ਰੀ ਕਰਤਾਰਪੁਰ ਸਾਹਿਬ ਲਾਹੌਰ ਤੋਂ ਤਕਰੀਬਨ 150 ਕਿਲੋਮੀਟਰ ਪੂਰਵ ਵੱਲ ਭਾਰਤੀ ਸਰਹੱਦ ਨੇੜੇ ਸਥਿਤ ਹੈ,ਮਹਾਰਾਜਾ ਰਣਜੀਤ ਸਿੰਘ ਦਾ 9 ਫੁੱਟ ਉੱਚਾ ਬੁੱਤ ਇਸ ਤੋਂ ਪਹਿਲਾਂ ਲਾਹੌਰ ਕਿਲ੍ਹੇ ਦੇ ਨੇੜੇ ਉਨ੍ਹਾਂ ਦੀ ਸਮਾਧ ਉੱਤੇ 2019 ਵਿਚ ਸਥਾਪਿਤ ਕੀਤਾ ਗਿਆ ਸੀ,ਪਾਕਿਸਤਾਨ ਦੀ ਕੱਟੜ ਇਸਲਾਮੀ ਪਾਰਟੀ ਤਹਿਰੀਕੇ ਲੱਬਾਇਕ ਪਾਕਿਸਤਾਨ ਦੇ ਕਾਰਕੂਨਾਂ ਨੇ ਬੁੱਤ ਨੂੰ ਨੁਕਸਾਨ ਪਹੁੰਚਾਇਆ ਸੀ,ਇਸ ਬਾਰੇ ਪਾਕਿਸਤਾਨ ਦੇ ਪਹਿਲੇ ਸਿੱਖ ਮੰਤਰੀ ਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (Sikh Gurdwara Management Committee) ਦੇ ਪ੍ਰਧਾਨ ਰਮੇਸ਼ ਸਿੰਘ ਅਰੋੜਾ ਨੇ ਇਸ ਦੀ ਜਾਣਕਾਰੀ ਦਿੱਤੀ ਹੈ।

 

Advertisement

Latest News

ਖੇਤੀਬਾੜੀ ਖੇਤਰ ਵਿੱਚ ਮਿੱਟੀ ਤੇ ਪਾਣੀ ਦੀ ਸੰਭਾਲ ਸਬੰਧੀ ਪਹਿਲਕਦਮੀਆਂ ਦੀ ਮਜ਼ਬੂਤੀ ਲਈ ਪੰਜਾਬ ਤੇ ਕੈਲੀਫੋਰਨੀਆ ਨੇ ਹੱਥ ਮਿਲਾਇਆ ਖੇਤੀਬਾੜੀ ਖੇਤਰ ਵਿੱਚ ਮਿੱਟੀ ਤੇ ਪਾਣੀ ਦੀ ਸੰਭਾਲ ਸਬੰਧੀ ਪਹਿਲਕਦਮੀਆਂ ਦੀ ਮਜ਼ਬੂਤੀ ਲਈ ਪੰਜਾਬ ਤੇ ਕੈਲੀਫੋਰਨੀਆ ਨੇ ਹੱਥ ਮਿਲਾਇਆ
ਚੰਡੀਗੜ੍ਹ, 29 ਮਾਰਚ:ਸੂਬੇ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਪੰਜਾਬ ਰਾਜ ਖੁਰਾਕ ਕਮਿਸ਼ਨ ਵੱਲੋਂ ਰੱਖੀ...
ਸਰਕਾਰੀ ਪ੍ਰਾਇਮਰੀ ਸਕੂਲ ਚਾਨਣ ਵਾਲਾ ਦੇ ਤਿੰਨ ਵਿਦਿਆਰਥੀਆਂ ਨੇ ਨਵੋਦਿਆਂ ਦਾਖਲਾ ਪ੍ਰੀਖਿਆ ਕੀਤੀ ਪਾਸ
ਪੰਜਾਬ ਸਰਕਾਰ ਨੇ ਸਿੱਖਿਆ ਦੇ ਖੇਤਰ ਵਿੱਚ ਕ੍ਰਾਂਤੀਕਾਰੀ ਤਬਦੀਲੀਆਂ ਲਿਆਂਦੀਆਂ- ਵਿਧਾਇਕ ਸ਼ੈਰੀ ਕਲਸੀ
ਪਟਿਆਲਾ ਜ਼ਿਲ੍ਹੇ ਦੇ ਸਮੂਹ ਸਰਕਾਰੀ ਸਕੂਲਾਂ ’ਚ ਉਤਸ਼ਾਹ ਨਾਲ ਮਾਪਿਆਂ ਨੇ ਮੈਗਾ ਮਾਪੇ-ਅਧਿਆਪਕ ਮਿਲਣੀ ਵਿੱਚ ਸ਼ਮੂਲੀਅਤ ਕੀਤੀ
ਰੂਪਨਗਰ ਜ਼ਿਲ੍ਹੇ ਨੇ ਸਾਲਾਨਾ ਸਕੂਲ ਨਤੀਜੇ ਐਲਾਨੇ, ਪਹਿਲੇ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ
ਵਿਧਾਇਕ ਸ਼ੈਰੀ ਕਲਸੀ ਦੀ ਮੌਜੂਦਗੀ ਵਿੱਚ ਮਾਰਕਿਟ ਕਮੇਟੀ ਬਟਾਲਾ ਦੇ ਨਵ-ਨਿਯੁਕਤ ਚੇਅਰਮੈਨ ਮਾਨਿਕ ਮਹਿਤਾ ਦੀ ਤਾਜ਼ਪੋਸ਼ੀ ਸਮਾਗਮ ਨੇ ਧਾਰਿਆ ਰੈਲੀ ਦਾ ਰੂਪ
ਓਪਰੇਸ਼ਨ ਕਾਸੋ: ਏ.ਡੀ.ਜੀ.ਪੀ. ਨਰੇਸ਼ ਅਰੋੜਾ ਦੀ ਨਿਗਰਾਨੀ ‘ਚ ਚੱਲੀ ਸਰਚ