ਚੰਡੀਗੜ੍ਹ ’ਚ ਸੀਟੀਯੂ ਦਾ ਬੱਸ ਡਰਾਈਵਰ ਤੇ ਮਹਿਲ ਕੰਡਕਟਰ ਸਸਪੈਂਡ
By Azad Soch
On
Chandigarh,19 OCT,2024,(Azad Soch News):- ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (ਸੀਟੀਯੂ) (CTU) ਨੇ ਗੇਟ 'ਤੇ ਇਕ ਵਿਅਕਤੀ ਨੂੰ ਲਟਕ ਕੇ ਬੱਸ ਚਲਾਉਣ ਦੇ ਮਾਮਲੇ 'ਚ ਡਰਾਈਵਰ ਅਤੇ ਮਹਿਲਾ ਕੰਡਕਟਰ (Female Conductor) ਖਿਲਾਫ ਵੱਡੀ ਕਾਰਵਾਈ ਕੀਤੀ ਹੈ,ਵਿਭਾਗ ਨੇ ਬੱਸ ਦੇ ਡਰਾਈਵਰ ਅਤੇ ਕੰਡਕਟਰ ਨੂੰ ਮੁਅੱਤਲ ਕਰ ਦਿੱਤਾ ਹੈ,ਘਟਨਾ 7 ਅਕਤੂਬਰ ਦੀ ਹੈ ਪਰ ਘਟਨਾ ਦੀ ਵੀਡੀਓ (Video) ਦੋ ਦਿਨ ਪਹਿਲਾਂ ਸਾਹਮਣੇ ਆਈ ਸੀ,ਇਹ ਬੱਸ ਸੀਟੀਯੂ ਡਿਪੂ (Bus CTU Depot) ਨੰਬਰ 2 ਦੀ ਸੀ,ਜੋ ਕਿ ਹੱਲੋਮਾਜਰਾ ਤੋਂ ਟ੍ਰਿਬਿਊਨ ਚੌਕ (Tribune Chowk) ਵੱਲ ਜਾ ਰਹੀ ਸੀ ਅਤੇ ਇਸ ਦੌਰਾਨ ਇੱਕ ਵਿਅਕਤੀ ਬੱਸ ਦੇ ਗੇਟ ਨਾਲ ਲਟਕ ਰਿਹਾ ਸੀ,ਸੀਟੀਯੂ ਅਧਿਕਾਰੀਆਂ ਨੇ ਬੱਸ ਦੇ ਡਰਾਈਵਰ ਅਤੇ ਕੰਡਕਟਰ ਦੀ ਪਛਾਣ ਕਰ ਲਈ,ਇਸ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ,ਜੇਕਰ ਦੋਵੇਂ ਤਿੰਨ ਮਹੀਨਿਆਂ ਦੇ ਅੰਦਰ ਤਸੱਲੀਬਖਸ਼ ਜਵਾਬ ਨਾ ਦੇ ਸਕੇ ਤਾਂ ਉਨ੍ਹਾਂ ਨੂੰ ਨੌਕਰੀ ਤੋਂ ਹਟਾਉਣ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।
Related Posts
Latest News
14 Mar 2025 20:24:34
ਚੰਡੀਗੜ੍ਹ/ਗੁਰਦਾਸਪੁਰ, 14 ਮਾਰਚ -
ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਯੁੱਧ...