Prayagraj Mahakumbh 2025: ਚੰਡੀਗੜ੍ਹ ਤੋਂ ਪ੍ਰਯਾਗਰਾਜ ਦਾ ਹਵਾਈ ਕਿਰਾਇਆ ਚਾਰ ਗੁਣਾ ਵਧਿਆ, 26 ਹਜ਼ਾਰ ਰੁਪਏ ਤੱਕ ਪਹੁੰਚਿਆ

Prayagraj Mahakumbh 2025: ਚੰਡੀਗੜ੍ਹ ਤੋਂ ਪ੍ਰਯਾਗਰਾਜ ਦਾ ਹਵਾਈ ਕਿਰਾਇਆ ਚਾਰ ਗੁਣਾ ਵਧਿਆ, 26 ਹਜ਼ਾਰ ਰੁਪਏ ਤੱਕ ਪਹੁੰਚਿਆ

Chandigarh,19 JAN,2025,(Azad Soch News):-  ਮਹਾਕੁੰਭ ਲਈ 20 ਜਨਵਰੀ ਨੂੰ ਉਡਾਣ ਭਰਨ ਵਾਲੀ ਫਲਾਈਟ ਦੀ ਬੁਕਿੰਗ Booking) ਭਰ ਚੁੱਕੀ ਹੈ,ਜਦੋਂ ਕਿ 27 ਜਨਵਰੀ ਦੀ ਫਲਾਈਟ ਦਾ ਕਿਰਾਇਆ 26 ਹਜ਼ਾਰ ਰੁਪਏ ਹੋ ਗਿਆ ਹੈ,ਪ੍ਰਯਾਗਰਾਜ (Prayagraj) 'ਚ ਮਹਾਕੁੰਭ ਚੱਲ ਰਿਹਾ ਹੈ,ਅਜਿਹੇ 'ਚ ਬੱਸਾਂ ਅਤੇ ਟਰੇਨਾਂ 'ਚ ਭਾਰੀ ਭੀੜ ਹੈ। ਇਸ ਕਾਰਨ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ, ਚੰਡੀਗੜ੍ਹ (Shaheed Bhagat Singh International Airport, Chandigarh) ਤੋਂ ਪ੍ਰਯਾਗਰਾਜ ਲਈ ਉਡਾਣਾਂ ਦੀਆਂ ਹਵਾਈ ਟਿਕਟਾਂ ਚਾਰ ਗੁਣਾ ਮਹਿੰਗੀਆਂ ਹੋ ਗਈਆਂ ਹਨ।ਇਹ ਫਲਾਈਟ ਹਰ ਸੋਮਵਾਰ ਸ਼ਾਮ 4.35 ਵਜੇ ਪ੍ਰਯਾਗਰਾਜ ਲਈ ਰਵਾਨਾ ਹੁੰਦੀ ਹੈ। ਇਸ ਦੀ ਸ਼ੁਰੂਆਤ 13 ਜਨਵਰੀ ਨੂੰ ਹੋਈ ਸੀ। ਇੱਕ ਹਫ਼ਤਾ ਪਹਿਲਾਂ ਫਲੈਕਸੀ ਕਿਰਾਏ ਦੇ ਆਧਾਰ 'ਤੇ ਕਿਰਾਇਆ 6447 ਰੁਪਏ ਤੈਅ ਕੀਤਾ ਗਿਆ ਸੀ।ਪ੍ਰਯਾਗਰਾਜ ਮਹਾਕੁੰਭ ਲਈ 20 ਜਨਵਰੀ ਨੂੰ ਉਡਾਣ ਭਰਨ ਵਾਲੀ ਫਲਾਈਟ ਦੀ ਬੁਕਿੰਗ ਭਰ ਚੁੱਕੀ ਹੈ। ਜਦੋਂ ਕਿ 27 ਜਨਵਰੀ ਦੀ ਫਲਾਈਟ ਦਾ ਕਿਰਾਇਆ 26 ਹਜ਼ਾਰ ਰੁਪਏ ਹੋ ਗਿਆ ਹੈ। ਅੰਤਰਰਾਸ਼ਟਰੀ ਹਵਾਈ ਅੱਡੇ ਦੇ ਸੀਈਓ ਅਜੇ ਵਰਮਾ ਨੇ ਦੱਸਿਆ ਕਿ ਮਹਾਕੁੰਭ ਲਈ ਸ਼ਰਧਾਲੂਆਂ ਵਿੱਚ ਭਾਰੀ ਉਤਸੁਕਤਾ ਦਿਖਾਈ ਦੇ ਰਹੀ ਹੈ।ਪਿਛਲੇ ਹਫ਼ਤੇ ਚੰਡੀਗੜ੍ਹ ਹਵਾਈ ਅੱਡੇ ਤੋਂ 70 ਸ਼ਰਧਾਲੂਆਂ ਨੇ ਯਾਤਰਾ ਕੀਤੀ ਸੀ।ਉਨ੍ਹਾਂ ਕਿਹਾ ਕਿ ਇੰਡੀਗੋ ਵੱਲੋਂ ਕਨੈਕਟਿੰਗ ਫਲਾਈਟ ਚਲਾਈ ਜਾ ਰਹੀ ਹੈ। ਇਸ 'ਚ ਵੀ ਬੁਕਿੰਗ ਲਗਾਤਾਰ ਵਧ ਰਹੀ ਹੈ। 20 ਜਨਵਰੀ ਦੀ ਫਲਾਈਟ ਲਈ ਬੁਕਿੰਗ ਭਰ ਚੁੱਕੀ ਹੈ। ਇਹ ਫਲਾਈਟ ਹਰ ਸੋਮਵਾਰ ਚੰਡੀਗੜ੍ਹ ਤੋਂ ਰਵਾਨਾ ਹੁੰਦੀ ਹੈ।ਇਸ ਦੇ ਨਾਲ ਹੀ ਇਹ ਹਰ ਬੁੱਧਵਾਰ ਪ੍ਰਯਾਗਰਾਜ ਤੋਂ ਚੰਡੀਗੜ੍ਹ ਆ ਰਹੀ ਹੈ। ਇਸ ਤੋਂ ਇਲਾਵਾ ਪ੍ਰਯਾਗਰਾਜ ਰਾਹੀਂ ਦਿੱਲੀ ਕਨੈਕਟਿੰਗ ਫਲਾਈਟ *Delhi Connecting Flight) ਦਾ ਕਿਰਾਇਆ ਫਲੈਕਸੀ ਕਿਰਾਏ ਦੇ ਆਧਾਰ 'ਤੇ 11 ਹਜ਼ਾਰ ਰੁਪਏ ਰੱਖਿਆ ਗਿਆ ਹੈ।

Advertisement

Latest News