ਗਰਭਵਤੀ ਔਰਤਾਂ ਦੀ ਮੌਤ ਦਰ ਨੂੰ ਘੱਟ ਕਰਨ ਦੇ ਮੰਤਵ ਲਈ ਐਮ.ਡੀ.ਆਰ. ਦੀ ਸਮੀਖਿਆ ਮੀਟਿੰਗ

ਗਰਭਵਤੀ ਔਰਤਾਂ ਦੀ ਮੌਤ ਦਰ ਨੂੰ ਘੱਟ ਕਰਨ ਦੇ ਮੰਤਵ ਲਈ ਐਮ.ਡੀ.ਆਰ. ਦੀ ਸਮੀਖਿਆ ਮੀਟਿੰਗ


ਮਾਨਸਾ, 20 ਜਨਵਰੀ:
ਗਰਭਵਤੀ ਮਾਵਾਂ ਦੀ ਮੌਤ ਦਰ ਘੱਟ ਕਰਨ ਦੇ ਮੰਤਵ ਤਹਿਤ ਦਫ਼ਤਰ ਸਿਵਲ ਸਰਜਨ, ਮਾਨਸਾ ਵਿਖੇ ਐਮ.ਡੀ.ਆਰ. (ਮੈਟਰਨਲ ਡੈੱਥ ਰੀਵਿਊ) ਦੀ ਸਮੀਖਿਆ ਮੀਟਿੰਗ ਕੀਤੀ ਗਈ।
ਮੀਟਿੰਗ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸਿਵਲ ਸਰਜਨ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਅਪ੍ਰੈਲ 2024 ਤੋਂ ਹੁਣ ਤੱਕ ਕੁੱਲ 09 ਗਰਭਵਤੀ ਔਰਤਾਂ ਦੀਆਂ ਮੌਤਾਂ ਹੋਇਆ ਜਿੰਨ੍ਹਾਂ ਵਿੱਚੋ, ਅੱਜ 06 ਮੌਤਾਂ ਦੀ ਸਮੀਖਿਆ ਕੀਤੀ ਗਈ ਅਤੇ 03 ਮੌਤਾਂ ਬਾਰੇ ਪਹਿਲਾਂ ਹੀ ਸਮੀਖਿਆ ਕੀਤੀ ਜਾ ਚੁੱਕੀ ਹੈ।
ਮੀਟਿੰਗ ਦੌਰਾਨਸਿਵਲ ਸਰਜਨ ਨੇ ਹਾਜ਼ਰ ਸਟਾਫ ਨੂੰ ਆਦੇਸ਼ ਦਿੱਤੇ  ਕਿ ਹਰੇਕ ਗਰਭਵਤੀ ਔਰਤ ਦੀ ਰਜਿਸਟਰੇਸ਼ਨ ਪਹਿਲੀ ਤਿਮਾਹੀ ਵਿਚ ਕਰਨ ਨੂੰ ਯਕੀਨੀ ਬਣਾਇਆ ਜਾਵੇ ।
ਉਨ੍ਹਾਂ ਕਿਹਾ ਕਿ ਹਰ ਗਰਭਵਤੀ ਔਰਤ ਦੇ ਘੱਟੋ ਘੱਟ ਚਾਰ ਏ.ਐਨ.ਸੀ. ਚੈਕਅੱਪ ਜਰੂਰ ਕੀਤੇ ਜਾਣ। ਇਸ ਦੌਰਾਨ ਔਰਤ ਰੋਗਾਂ ਦੇ ਮਾਹਿਰ ਡਾਕਟਰ ਵੱਲੋਂ ਇਕ ਚੈਕਅੱਪ ਜਰੂਰ ਕਰਵਾਇਆ ਜਾਵੇ ਅਤੇ ਜ਼ਰੂਰਤ ਪੈਣ ’ਤੇ ਸਮੇਂ ਸਮੇਂ ’ਤੇ ਚੈਕਅੱਪ ਕਰਵਾਇਆ ਜਾਵੇ। ਹਰੇਕ ਗਰਭਵਤੀ ਔਰਤ ਦੀ ਰਜਿਸਟਰੇਸ਼ਨ ਦੌਰਾਨ ਅਤੇ ਸਮੇਂ ਸਮੇਂ ’ਤੇ ਹਾਈ ਰਿਸਕ ਪ੍ਰੈਗਨੈਂਸੀ ਦੀਆਂ 21 ਨਿਸ਼ਾਨੀਆਂ ਦੀ ਚੈਕਲਿਸਟ ਅਨੁਸਾਰ ਉਨ੍ਹਾਂ ਦੀ ਕੌਂਸਲਿੰਗ ਕੀਤੀ ਜਾਵੇ ਤਾਂ ਜੋ ਨੋਰਮਲ ਪ੍ਰੈਗਨੈਂਸੀ ਅਤੇ ਹਾਈਰਿਸਟ ਪ੍ਰੈਗਨੈਂਸੀ ਦਾ ਪਤਾ ਲੱਗ ਸਕੇ।
ਉਨ੍ਹਾਂ ਕਿਹਾ ਕਿ ਹਾਈ ਰਿਸਕ ਪ੍ਰੈਗਨੈਂਸੀ ਵਿੱਚ ਗਰਭਵਤੀ ਔਰਤ ਦਾ ਐਮ.ਸੀ.ਪੀ. ਕਾਰਡ ਉੱਤੇ ਰੈਡ ਕਲਰ ਸਟੈਂਪ ਲਗਾ ਕੇ ਐਚ.ਆਰ.ਪੀ. ਨੋਟ ਲਿਖਿਆ ਜਾਵੇ। ਹਾਈ ਰਿਸਕ ਪ੍ਰੈਗਨੈਂਸੀ ਵਿੱਚ ਗਰਭਵਤੀ ਔਰਤ ਦੀਆਂ ਸਾਰੀਆਂ ਰਿਪੋਰਟਾਂ ਅਤੇ ਟੈਸਟ ਦੀ ਫੋਟੋ ਕਾਪੀ ਕਰਵਾ ਕੇ ਏ.ਐਨ.ਐਮ ਵੱਲੋ ਰਿਕਾਰਡ ਰੱਖਿਆ ਜਾਵੇ। ਹਾਈ ਰਿਸਕ ਗਰਭਵਤੀ ਮਾਵਾਂ ਦਾ ਰਿਕਾਰਡ ਏ.ਐਨ.ਐਮ. ਵੱਲੋਂ ਸਮੇਂ ਸਮੇਂ ’ਤੇ ਅਪਡੇਟ ਕੀਤਾ ਜਾਵੇ ਅਤੇ ਸਬੰਧਤ ਗਾਇਨੋਕਾਲਜਿਸਟ ਅਤੇ ਸੀਨੀਅਰ ਮੈਡੀਕਲ ਅਫ਼ਸਰ ਨੂੰ ਸਮੇਂ ਸਮੇਂ ਸਿਰ ਜਾਣੂ ਕਰਵਾਇਆ ਜਾਵੇ। ਹਾਈਰਿਸਕ ਗਰਭਵਤੀ ਮਾਵਾਂ ਨੂੰ, ਉਨ੍ਹਾਂ ਦੇ ਰਿਸ਼ਤੇਦਾਰ ਅਤੇ ਪਰਿਵਾਰਕ ਮੈਂਬਰਾਂ ਨੂੰ ਜਾਗਰੂਕ ਕਰਕੇ ਉਸ ਦੀ ਡਲਿਵਰੀ ਕਿਸੇ ਵੱਡੇ ਇੰਸਟੀਚਿਊਸ਼ਨ ਵਿੱਚ ਕਰਵਾਈ ਜਾਵੇ ਤਾਂ ਜੋ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ।
ਇਸ ਮੌਕੇ ਡਾ. ਰਵਿੰਦਰ ਸਿੰਗ਼ਲਾ ਸਹਾਇਕ ਸਿਵਲ ਸਰਜਨ, ਡਾ. ਕੰਵਲਪ੍ਰੀਤ ਕੌਰ ਬਰਾੜ ਜ਼ਿਲ੍ਹਾ ਟੀਕਾਕਰਨ ਅਫ਼ਸਰ, ਡਾ. ਮੇਘਨਾ ਥਰੇਜਾ, ਡਾ. ਨਿਸ਼ਾ ਔਰਤ ਰੋਗਾਂ ਦੇ ਮਾਹਿਰ, ਮਾਸ ਮੀਡੀਆ ਵਿੰਗ ਦੀ ਤਰਫੋ ਵਿਜੈ ਕੁਮਾਰ ਜ਼ਿਲ੍ਹਾ ਸਮੂਹ ਸਿੱਖਿਆ ਅਤੇ ਸੂਚਨਾ ਅਫ਼ਸਰ, ਅਵਤਾਰ ਸਿੰਘ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ, ਸ਼ਰਨਜੀਤ ਕੌਰ, ਸਬੰਧਤ ਐੱਲ.ਐਚ.ਵੀ., ਏ.ਐਂ.ਐਮ.ਅਤੇ ਆਸ਼ਾ ਵਰਕਰਾਂ ਸਮੇਤ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।



Tags:

Advertisement

Latest News

ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਝੋਨੇ ਦੇ ਸੁਚੱਜੇ ਪਰਾਲੀ ਪ੍ਰਬੰਧਨ ਬਾਬਤ ਵਿਦਿਅਕ ਦੌਰਾ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਝੋਨੇ ਦੇ ਸੁਚੱਜੇ ਪਰਾਲੀ ਪ੍ਰਬੰਧਨ ਬਾਬਤ ਵਿਦਿਅਕ ਦੌਰਾ
ਹੁਸ਼ਿਆਰਪੁਰ, 20 ਜਨਵਰੀ : ਕਿਸਾਨਾਂ ਨੂੰ ਝੋਨੇ ਦੀ ਪਰਾਲੀ ਪ੍ਰਬੰਧਨ ਸਬੰਧੀ ਜਾਗਰੂਕ ਕਰਨ ਲਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਜ਼ਿਲ੍ਹਾ...
ਸਿਵਲ ਸਰਜਨ ਫਾਜਿਲਕਾ ਵੱਲੋਂ ਮਲਟੀਪਰਪਜ਼ ਹੈਲਥ ਵਰਕਰ ਅਤੇ ਆਸ਼ਾ ਵਰਕਰ ਨਾਲ ਟੀਕਾਕਰਣ ਸਬੰਧੀ ਕੀਤੀ ਗਈ ਮੀਟਿੰਗ
ਗਰੀਨ ਸਕੂਲ ਪ੍ਰੋਗਰਾਮ ਤਹਿਤ ਦੇਸ਼ ਭਰ ’ਚ ਹੁਸ਼ਿਆਰਪੁਰ ਬਣਿਆ ’ਬੈਸਟ ਗਰੀਨ ਡਿਸਟ੍ਰਿਕਟ’
ਸਰਕਾਰੀ ਦਫਤਰਾਂ ਵਿੱਚ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਨੂੰ ਮਿਲੇਗਾ ਪੂਰਾ ਮਾਣ ਸਨਮਾਨ- ਵਧੀਕ ਡਿਪਟੀ ਕਮਿਸ਼ਨਰ
ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਮੌਕੇ ਡਿਪਟੀ ਕਮਿਸ਼ਨਰ
ਗਰਭਵਤੀ ਔਰਤਾਂ ਦੀ ਮੌਤ ਦਰ ਨੂੰ ਘੱਟ ਕਰਨ ਦੇ ਮੰਤਵ ਲਈ ਐਮ.ਡੀ.ਆਰ. ਦੀ ਸਮੀਖਿਆ ਮੀਟਿੰਗ
ਵਿਧਾਇਕ ਫਾਜ਼ਿਲਕਾ ਤੇ ਉਨ੍ਹਾਂ ਦੀ ਧਰਮਪਤਨੀ ਨੇ ਸਾਬੂਆਣਾ ਗਉਸ਼ਾਲਾ ਵਿਖੇ ਪਹੁੰਚ ਕੇ ਗੁੜ ਦੀ ਸੇਵਾ ਨਿਭਾਈ