ਕਣਕ ਦੀ ਬਿਜਾਈ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਸਾਨਾਂ ਨੂੰ ਕੀਤੀ ਅਪੀਲ

ਖੇਤੀਬਾੜੀ ਯੂਨੀਵਰਸਿਟੀ ਵਲੋਂ 55 ਕਿਲੋਂ ਡੀਏਪੀ ਪਾਉਣ ਦੀ ਸ਼ਿਫਾਰਸ਼ ਕੀਤੀ ਗਈ ਹੈ

ਕਣਕ ਦੀ ਬਿਜਾਈ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਸਾਨਾਂ ਨੂੰ ਕੀਤੀ ਅਪੀਲ

Chandigarh,03 NOV,2024,(Azad Soch News):- ਪੰਜਾਬ ਵਿਧਾਨ ਸਭਾ (Punjab Vidhan Sabha) ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ (Speaker Kultar Singh Sandhwan) ਨੇ ਕਿਸਾਨਾਂ ਨੂੰ ਕਣਕ ਦੀ ਬਿਜਾਈ ਨੂੰ ਲੈ ਕੇ ਖੇਤੀਬਾੜੀ ਯੂਨੀਵਰਸਿਟੀ ਵਲੋਂ ਸ਼ਿਫਾਰਸ਼ ਕੀਤੀ ਗਈ ਮਾਤਰਾ ਤੱਕ ਹੀ ਖਾਦਾਂ ਵਰਤੋਂ ਕਰਨ ਦੀ ਸਲਾਹ ਦਿੱਤੀ ਹੈ,ਕੁਲਤਾਰ ਸਿੰਘ ਸੰਧਵਾਂ ਕਿਹਾ ਕਿ ਖੇਤੀਬਾੜੀ ਯੂਨੀਵਰਸਿਟੀ (Agricultural University) ਵਲੋਂ 55 ਕਿਲੋਂ ਡੀਏਪੀ (DAP) ਪਾਉਣ ਦੀ ਸ਼ਿਫਾਰਸ਼ ਕੀਤੀ ਗਈ ਹੈ,ਕੁਲਤਾਰ ਸਿੰਘ ਸੰਧਵਾਂ (Kultar Singh Sandhwan) ਨੇ ਕਿਹਾ ਕਿ ਮਾਹਿਰਾਂ ਵਲੋਂ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਲੋੜ ਨਾਲੋਂ ਲੋੜ ਤੋਂ ਵੱਧ ਖਾਦਾਂ ਦੀ ਵਰਤੋਂ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਘਟਦੀ ਹੈ,ਪਰ ਕਈ ਸਾਥੀ ਪਰ ਬੋਰੀ ਪਰ ਡੇਢ ਏਕੜ ਡੀਏਪੀ (DAP) ਪਾਉਂਦੇ ਹਨ,ਉਸ ਨਾਲ ਅੱਗੇ ਜਾ ਕੇ ਉਪਜਾਊ ਸ਼ਕਤੀ ਘਟਦੀ ਹੈ,ਇਸ ਲਈ ਕਿਸਾਨ ਭਰਾ ਡੀਏਪੀ (DAP) ਦੀ ਥਾਂ ਹੋਰ ਵਿਕਲਪਾਂ ਦੀ ਵੀ ਵਰਤੋਂ ਕਰ ਸਕਦੇ ਹਨ,ਸੋ ਸ਼ਿਫਾਰਸਾਂ ਕੀਤੀਆਂ ਗਈਆਂ ਖਾਦਾਂ ਦੀ ਉਸ ਹਿਸਾਬ ਨਾਲ ਸਾਨੂੰ ਵਰਤੋਂ ਕਰਨੀ ਚਾਹੀਦੀ ਹੈ,ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਬਾਜ਼ਾਰ ਵਿਚ ਡੀਏਪੀ ਦੇ ਹੋਰ ਵਿਕਲਪ ਉਪਲਬਧ ਹਨ,ਪੰਜਾਬ ਸਰਕਾਰ (Punjab Govt) ਵਲੋਂ ਖੇਤੀਬਾੜੀ ਵਿਭਾਗ (Department of Agriculture) ਵਲੋਂ ਟੀਮਾਂ ਵੀ ਲਗਾਈਆਂ ਗਈਆਂ ਹਨ,ਤਾਂ ਕਿ ਤੁਹਾਨੂੰ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਇਹ ਖਾਦਾਂ ਉਪਲਬਧ ਕਰਵਾਈਆਂ ਜਾਣ,ਡੀਏਪੀ (DAP) ਦੇ ਨਾਲ ਹੋਰ ਖਾਦਾਂ ਦੇ ਨਾਲ ਬੇਲੋੜੇ ਉਤਪਾਦ ਤੁਹਾਨੂੰ ਧੱਕੇ ਨਾਲ ਤਾਂ ਨਹੀਂ ਵੇਚੇ ਜਾ ਰਹੇ,ਉਹ ਟੀਮਾਂ ਸਪੈਸ਼ਲੀ ਚੈਕ ਵੀ ਕਰ ਰਹੀਆਂ ਹਨ,ਸੋ ਸਰਕਾਰ ਹਰ ਪਾਸੇ ਤੋਂ ਤੁਹਾਡੇ ਨਾਲ ਹੈ।

Advertisement

Latest News

ਦਿੱਲੀ 'ਚ ਖਤਮ ਹੋਵੇਗਾ ਪ੍ਰਦੂਸ਼ਣ, ਟ੍ਰੈਫਿਕ ਜਾਮ ਤੋਂ ਮਿਲੇਗੀ ਆਜ਼ਾਦ 2025 'ਚ ਹੋਣ ਜਾ ਰਹੇ ਹਨ ਇਹ 4 ਮਹੱਤਵਪੂਰਨ ਕੰਮ ਦਿੱਲੀ 'ਚ ਖਤਮ ਹੋਵੇਗਾ ਪ੍ਰਦੂਸ਼ਣ, ਟ੍ਰੈਫਿਕ ਜਾਮ ਤੋਂ ਮਿਲੇਗੀ ਆਜ਼ਾਦ 2025 'ਚ ਹੋਣ ਜਾ ਰਹੇ ਹਨ ਇਹ 4 ਮਹੱਤਵਪੂਰਨ ਕੰਮ
New Delhi,02 JAN,2024,(Azad Soch News):- ਦਿੱਲੀ ਵਿੱਚ ਵੱਧਦੇ ਪ੍ਰਦੂਸ਼ਣ ਅਤੇ ਘੰਟਿਆਂ-ਬੱਧੀ ਟ੍ਰੈਫਿਕ ਜਾਮ ਕਾਰਨ ਹਰ ਸਾਲ ਲੱਖਾਂ ਲੋਕ ਪ੍ਰਭਾਵਿਤ ਹੁੰਦੇ...
ਹਰਿਆਣਾ 'ਚ 24 ਘੰਟਿਆਂ ਦੇ ਅੰਦਰ ਮੁੜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ
ਮੁੱਖ ਮੰਤਰੀ ਵੱਲੋਂ ਕਿਸਾਨ ਵਿਰੋਧੀ ਰਵੱਈਏ ਲਈ ਮੋਦੀ ਸਰਕਾਰ ਦੀ ਆਲੋਚਨਾ 
ਬਾਲੀਵੁੱਡ ਅਦਾਕਾਰ ਸੁਨੀਲ ਸ਼ੈੱਟੀ ਅੱਜ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਦਰਸ਼ਨ ਕਰਨ ਪੁੱਜੇ
ਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਪਿੰਡਾਂ ਦੇ ਛੱਪੜਾਂ/ਟੋਭਿਆਂ ਦੀ ਸਫਾਈ ਲਈ ਖਾਸ ਅਭਿਆਨ ਸ਼ੁਰੂ ਕਰਨ ਦੇ ਹੁਕਮ
ਨੈਸ਼ਨਲ ਲਾਈਵਸਟਾਕ ਮਿਸ਼ਨ ਅਧੀਨ ਪਸ਼ੂਆਂ ਦੇ ਬੀਮੇ ਦੀ ਰਾਸ਼ੀ ਤੇ 70 ਫੀਸਦੀ ਤੱਕ ਸਬਸਿਡੀ ਉਪਲੱਬਧ
ਜ਼ਿਲ੍ਹੇ ਵਿਚ ਮੂੰਹ ਢੱਕ ਕੇ ਡਰਾਈਵਿੰਗ ਕਰਨ ‘ਤੇ ਲਗਾਈ ਪਾਬੰਦੀ