ਗੁਰੂ ਨਗਰੀ ਦੇ ਨਿਵਾਸੀਆਂ ਦੇ ਨਾਲ-ਨਾਲ ਦੇਸ਼-ਵਿਦੇਸ਼ ਤੋਂ ਸੰਗਤ ਸਾਲ 2025 ਵਿਚ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ
Amrisar Sahib,01 JAN,2024,(Azad Soch News):- ਗੁਰੂ ਨਗਰੀ ਦੇ ਨਿਵਾਸੀਆਂ ਦੇ ਨਾਲ-ਨਾਲ ਦੇਸ਼-ਵਿਦੇਸ਼ ਤੋਂ ਸੰਗਤ ਸਾਲ 2025 ਵਿਚ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ,31 ਦਸੰਬਰ ਦੀ ਸਵੇਰ ਤੋਂ ਹੀ ਸ਼ਰਧਾਲੂ ਦਰਬਾਰ ਸਾਹਿਬ ਜੀ ਮੱਥਾ ਟੇਕਣ ਲਈ ਪਹੁੰਚ ਰਹੇ ਸਨ,ਰਾਤ 9 ਤੋਂ 12 ਵਜੇ ਤੱਕ 2 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਦਰਬਾਰ ਸਾਹਿਬ (Darbar Sahib Ji) ਵਿਖੇ ਮੱਥਾ ਟੇਕਿਆ।ਰਾਤ ਦੇ 12 ਵਜੇ ਦਾ ਇੰਤਜ਼ਾਰ ਕਰਦੇ ਹੋਏ ਲੋਕ ਜਿੱਥੇ ਵੀ ਜਗ੍ਹਾ ਮਿਲੀ ਉੱਥੇ ਬੈਠ ਕੇ ਨਾਮ ਜਪਦੇ ਦੇਖੇ ਗਏ। ਇਸ ਦੌਰਾਨ ਸੰਗਤਾਂ ਸਾਰਾ ਸਮਾਂ ਬੈਠ ਕੇ ਸ੍ਰੀ ਸੁਖਮਨੀ ਸਾਹਿਬ ਜੀ *Sri Sukhmani Sahib Ji) ਦੇ ਪਾਠ ਕਰਦੀਆਂ ਰਹੀਆਂ। ਜਿਵੇਂ ਹੀ ਘੜੀ ਦੇ 12 ਵੱਜੇ, 1 ਲੱਖ ਤੋਂ ਵੱਧ ਸ਼ਰਧਾਲੂ ਹਰਿਮੰਦਰ ਸਾਹਿਬ ਜੀ ਵਿੱਚ ਇਕੱਠੇ ਹੋ ਗਏ ਅਤੇ 'ਜੋ ਬੋਲੇ ਸੋਨਿਹਾਲ' ਦੇ ਨਾਅਰੇ ਲਗਾਏ,ਅੰਦਾਜ਼ੇ ਮੁਤਾਬਕ ਅੱਜ 3 ਲੱਖ ਤੋਂ ਵੱਧ ਸ਼ਰਧਾਲੂ ਦਰਬਾਰ ਸਾਹਿਬ ਜੀ (Darbar Sahib Ji) ਮੱਥਾ ਟੇਕਣ ਲਈ ਪੁੱਜਣਗੇ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (Shiromani Gurdwara Parbandhak Committee) ਨੇ ਇਸ ਲਈ ਪੂਰੀਆਂ ਤਿਆਰੀਆਂ ਕਰ ਲਈਆਂ ਹਨ,ਜਿਵੇਂ ਹੀ ਸੱਚਖੰਡ ਸਾਹਿਬ (Sachkhand Sahib) ਦੇ ਦਰਵਾਜ਼ੇ ਸ੍ਰੀ ਦਰਬਾਰ ਸਾਹਿਬ (Sri Darbar Sahib) ਅੰਦਰ ਬੰਦ ਹੋਏ ਤਾਂ ਸੰਗਤਾਂ ਲੰਗਰ ਸਾਹਿਬ ਵੱਲ ਵਧਣੀਆਂ ਸ਼ੁਰੂ ਹੋ ਗਈਆਂ,ਭੀੜ ਇੰਨੀ ਜ਼ਿਆਦਾ ਸੀ ਕਿ ਲੰਗਰ ਹਾਲ ਦੇ ਪਿੱਛੇ ਬਣੇ ਨਵੇਂ ਕਮਰੇ ਵੀ ਖੋਲ੍ਹਣੇ ਪਏ।