ਸੋਨੂੰ ਸੂਦ ਦੀ ਐਕਸ਼ਨ-ਥ੍ਰਿਲਰ ਫ਼ਿਲਮ 'ਫ਼ਤਿਹ' ਅਗਲੇ ਸਾਲ 10 ਜਨਵਰੀ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ
New Mumbai, 30 DEC,2024,(Azad Soch News):- ਬਾਲੀਵੁੱਡ ਅਭਿਨੇਤਾ ਸੋਨੂੰ ਸੂਦ (Bollywood Actor Sonu Sood) ਦੀ ਐਕਸ਼ਨ-ਥ੍ਰਿਲਰ ਫ਼ਿਲਮ 'ਫ਼ਤਿਹ' (Action-Thriller Film 'Fateeh') ਅਗਲੇ ਸਾਲ 10 ਜਨਵਰੀ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਦਾ ਧਮਾਕੇਦਾਰ ਟੀਜ਼ਰ ਹਾਲ ਹੀ 'ਚ ਰਿਲੀਜ਼ ਹੋਇਆ ਹੈ। ਇਸ ਫਿਲਮ ਦਾ ਨਿਰਦੇਸ਼ਨ ਖੁਦ ਸੋਨੂੰ ਸੂਦ ਨੇ ਕੀਤਾ ਹੈ। ਪੂਰੀ ਫ਼ਿਲਮ ਸੋਨੂੰ ਦੇ ਨਿਰਦੇਸ਼ਨ ਹੇਠ ਬਣੀ ਹੈ। ਖਾਸ ਗੱਲ ਇਹ ਹੈ ਕਿ ਫਿਲਮ ਤੋਂ ਜੋ ਵੀ ਕਮਾਈ ਹੋਵੇਗੀ, ਉਹ ਗਰੀਬਾਂ ਦੀ ਭਲਾਈ ਲਈ ਵਰਤੀ ਜਾਵੇਗੀ। ਸੋਨੂੰ ਸੂਦ ਨੇ ਇਹ ਗੱਲ ਖੁਦ ਕਹੀ ਹੈ।ਅਦਾਕਾਰ ਸੋਨੂੰ ਸੂਦ ਨੇ ਦੱਸਿਆ ਕਿ ਫ਼ਤਿਹ ਇਕ ਸਾਈਬਰ ਕ੍ਰਾਈਮ ਥ੍ਰਿਲਰ ਫ਼ਿਲਮ (Cyber crime thriller movie) ਹੈ, ਜੋ ਸਾਈਬਰ ਨਾਲ ਸਬੰਧਤ ਵੱਖ-ਵੱਖ ਪਹਿਲੂਆਂ ਨੂੰ ਉਜਾਗਰ ਕਰੇਗੀ। ਫ਼ਿਲਮ 'ਚ ਨਸੀਰੂਦੀਨ ਸ਼ਾਹ ਅਤੇ ਜੈਕਲੀਨ ਫਰਨਾਂਡੀਜ਼ ਮੁੱਖ ਭੂਮਿਕਾਵਾਂ 'ਚ ਨਜ਼ਰ ਆਉਣਗੇ। ਬਾਲੀਵੁੱਡ ਅਭਿਨੇਤਾ ਸੋਨੂੰ ਸੂਦ ਦੇ ਨਾਲ-ਨਾਲ ਸੂਰਜ ਜੁਮਾਨੀ ਦਾ ਨਾਂ ਇਸ ਫ਼ਿਲਮ 'ਚ ਖਲਨਾਇਕਾਂ ਦੇ ਗਰੁੱਪ 'ਚ ਸ਼ਾਮਲ ਹੈ।ਉਹ ਫ਼ਿਲਮ ਫ਼ਤਿਹ ਨਾਲ ਬਾਲੀਵੁੱਡ ਫਿਲਮਾਂ ਵਿੱਚ ਡੈਬਿਊ ਕਰ ਰਹੀ ਹੈ। ਬਾਲੀਵੁੱਡ ਅਭਿਨੇਤਾ ਸੋਨੂੰ ਸੂਦ ਨੇ ਦੱਸਿਆ ਕਿ ਫ਼ਿਲਮ ਦੀ ਸ਼ੁਰੂਆਤ ਪੰਜਾਬ ਤੋਂ ਕੀਤੀ ਗਈ ਹੈ। ਫ਼ਿਲਮ ਦੀ ਸ਼ੁਰੂਆਤੀ ਸ਼ੂਟਿੰਗ ਅੰਮ੍ਰਿਤਸਰ 'ਚ ਕੀਤੀ ਗਈ ਹੈ। ਸੋਨੂੰ ਸੂਦ ਖੁਦ ਪੰਜਾਬ ਤੋਂ ਹਨ। ਇਸੇ ਲਈ ਉਨ੍ਹਾਂ ਨੇ ਫ਼ਿਲਮ ਦੀ ਸ਼ੁਰੂਆਤ ਵੀ ਪੰਜਾਬ ਤੋਂ ਕੀਤੀ ਹੈ। ਪੰਜਾਬ ਦੇ ਸ਼ੁਰੂਆਤੀ ਦ੍ਰਿਸ਼ ਵਿੱਚ ਉਨ੍ਹਾਂ ਨੇ ਕਿਸਾਨਾਂ ਨੂੰ ਦਿਖਾਇਆ ਹੈ। ਜਿਸ ਵਿੱਚ ਪੰਜਾਬੀ ਅਦਾਕਾਰ ਬੀਨੂੰ ਢਿੱਲੋਂ ਨੇ ਕਿਸਾਨ ਦੀ ਭੂਮਿਕਾ ਨਿਭਾਈ ਹੈ।