ਅਦਾਕਾਰ ਅਤੇ ਗਾਇਕ ਗਿੱਪੀ ਗਰੇਵਾਲ ਦੀ ਫਿਲਮ 'ਅਕਾਲ' ਦਾ ਸ਼ਾਨਦਾਰ ਪੋਸਟਰ ਰਿਲੀਜ਼

Chandigarh,16,FEB,2025,(Azad Soch News):- ਅਰਦਾਸ ਸਰਬੱਤ ਦੇ ਭਲੇ ਦੀ' ਦਾ ਨਿਰਮਾਣ ਕਰ ਚੁੱਕੇ ਅਦਾਕਾਰ ਅਤੇ ਗਾਇਕ ਗਿੱਪੀ ਗਰੇਵਾਲ (Singer Gippy Grewal) ਵੱਲੋਂ ਅਪਣੇ ਹੋਮ ਪ੍ਰੋਡੋਕਸ਼ਨ (Home Production) ਅਧੀਨ ਨਿਰਮਿਤ ਕੀਤੀ ਅਪਣੀ ਇੱਕ ਹੋਰ ਵੱਡੀ ਅਤੇ ਬਹੁ-ਚਰਚਿਤ ਫਿਲਮ 'ਅਕਾਲ' ਦੀ ਪਹਿਲੀ ਝਲਕ ਅੱਜ ਜਾਰੀ ਕਰ ਦਿੱਤੀ ਹੈ, ਜੋ ਜਲਦ ਹੀ ਦੁਨੀਆ ਭਰ ਵਿੱਚ ਪ੍ਰਦਸ਼ਿਤ ਹੋਣ ਜਾ ਰਹੀ ਹੈ,'ਹੰਬਲ ਮੋਸ਼ਨ ਪਿਕਚਰਸ' (Humble Motion Pictures) ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦਾ ਨਿਰਮਾਣ ਰਵਨੀਤ ਕੌਰ ਗਰੇਵਾਲ, ਜਦਕਿ ਲੇਖਨ ਅਤੇ ਨਿਰਦੇਸ਼ਨ ਗਿੱਪੀ ਗਰੇਵਾਲ (Directed by Gippy Grewal) ਦੁਆਰਾ ਕੀਤਾ ਗਿਆ ਹੈ। ਪੀਰੀਅਡ ਫਿਲਮ ਦੇ ਰੂਪ ਵਿੱਚ ਸਾਹਮਣੇ ਲਿਆਂਦੀ ਜਾ ਰਹੀ ਇਸ ਫਿਲਮ ਵਿੱਚ ਗਿੱਪੀ ਗਰੇਵਾਲ ਅਤੇ ਨਿਮਰਤ ਖਹਿਰਾ ਵੱਲੋਂ ਲੀਡਿੰਗ ਕਿਰਦਾਰ ਪਲੇਅ ਕੀਤੇ ਗਏ ਹਨ, ਜਿੰਨ੍ਹਾਂ ਤੋਂ ਇਲਾਵਾ ਮੀਤਾ ਵਸ਼ਿਸ਼ਠ, ਅਸ਼ੀਸ਼ ਦੁੱਗਲ, ਏਕਮ ਗਰੇਵਾਲ, ਸ਼ਿੰਦਾ ਗਰੇਵਾਲ, ਪ੍ਰਿੰਸ ਕੰਵਲਜੀਤ ਸਿੰਘ, ਜੱਗੀ ਸਿੰਘ, ਹਰਿੰਦਰ ਭੁੱਲਰ ਵੀ ਮਹੱਤਵਪੂਰਨ ਕਿਰਦਾਰਾਂ ਵਿੱਚ ਹਨ।
Latest News
